Jharkhand News: ਹੁਨਰ ਵਿਕਾਸ ਮੰਤਰੀ ਦਾ ਪੁੱਤਰ ਕਰੇਗਾ ਚਪੜਾਸੀ ਦੀ ਨੌਕਰੀ
Published : Dec 2, 2023, 5:25 pm IST
Updated : Dec 2, 2023, 5:48 pm IST
SHARE ARTICLE
File Photo
File Photo

ਮੰਤਰੀ ਦੇ ਬੇਟੇ ਦੇ ਚੌਥੇ ਦਰਜੇ ਦੇ ਅਹੁਦੇ ਦੀ ਨੌਕਰੀ ਸਵੀਕਾਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ

Ranchi News: ਝਾਰਖੰਡ ਦੇ ਕਿਰਤ ਅਤੇ ਰੁਜ਼ਗਾਰ ਸਿਖਲਾਈ ਅਤੇ ਹੁਨਰ ਵਿਕਾਸ ਮੰਤਰੀ ਸਤਿਆਨੰਦ ਭੋਕਤਾ ਦੇ ਪੁੱਤਰ ਮੁਕੇਸ਼ ਕੁਮਾਰ ਭੋਕਤਾ ਨੂੰ ਚਪੜਾਸੀ ਵਜੋਂ ਨੌਕਰੀ ਕਰਨਗੇ। ਉਨ੍ਹਾਂ ਨੂੰ ਅਪਣੇ ਗ੍ਰਹਿ ਜ਼ਿਲ੍ਹੇ ਚਤਰਾ ਸਿਵਲ ਕੋਰਟ ’ਚ ਇਸ ਅਹੁਦੇ ਲਈ ਚੁਣਿਆ ਗਿਆ ਹੈ। ਚਤਰਾ ਸਿਵਲ ਕੋਰਟ ’ਚ ਚੌਥੇ ਦਰਜੇ ਦੇ ਮੁਲਜ਼ਮਾਂ ਦੀ ਨਿਯੁਕਤੀ ਲਈ ਅਸਾਮੀਆਂ ਖ਼ਾਲੀ ਸਨ। ਇਸ ਦਾ ਨਤੀਜਾ ਸ਼ੁਕਰਵਾਰ ਨੂੰ ਜਾਰੀ ਕੀਤਾ ਗਿਆ ਹੈ। ਕੁਲ 19 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਮੰਤਰੀ ਸੱਤਿਆਨੰਦ ਭੋਕਤਾ ਦੇ ਪੁੱਤਰ ਮੁਕੇਸ਼ ਕੁਮਾਰ ਭੋਕਤਾ 13ਵੇਂ ਨੰਬਰ ’ਤੇ ਹਨ। ਉਸ ਦੀ ਚੋਣ ਐਸ.ਟੀ. ਕੋਟੇ ਤਹਿਤ ਕੀਤੀ ਗਈ ਹੈ।

 ਮੰਤਰੀ ਦੇ ਬੇਟੇ ਤੋਂ ਇਲਾਵਾ ਉਨ੍ਹਾਂ ਦੇ ਭਤੀਜੇ ਰਾਮਦੇਵ ਭੋਕਤਾ ਨੇ ਵੀ ਇਸ ਅਹੁਦੇ ਲਈ ਅਰਜ਼ੀ ਦਿਤੀ ਸੀ। ਉਸ ਦਾ ਨਾਂ ਉਡੀਕ ਸੂਚੀ ’ਚ ਹੈ। ਜੇਕਰ ਚੁਣੇ ਗਏ 19 ਲੋਕਾਂ ’ਚ ਕੋਈ ਯੋਗਦਾਨ ਨਹੀਂ ਦਿੰਦਾ ਤਾਂ ਉਨ੍ਹਾਂ ਦੀ ਥਾਂ ਵੇਟਿੰਗ ਲਿਸਟ ’ਚ ਸ਼ਾਮਲ ਉਮੀਦਵਾਰਾਂ ਨੂੰ ਮੌਕਾ ਮਿਲੇਗਾ। ਚਪੜਾਸੀ ਲਈ ਚੁਣੇ ਗਏ ਮੰਤਰੀ ਦੇ ਪੁੱਤਰ ਮੁਕੇਸ਼ ਭੋਕਤਾ ਦਾ ਵਿਆਹ ਪਿਛਲੇ ਸਾਲ ਧੂਮਧਾਮ ਨਾਲ ਹੋਇਆ ਸੀ। ਮੁੱਖ ਮੰਤਰੀ ਹੇਮੰਤ ਸੋਰੇਨ ਖੁਦ ਵਿਆਹ ਦੇ ਪ੍ਰੋਗਰਾਮ ’ਚ ਸ਼ਾਮਲ ਹੋਏ। ਮੰਤਰੀ ਦੇ ਬੇਟੇ ਦੇ ਚੌਥੇ ਦਰਜੇ ਦੇ ਅਹੁਦੇ ਦੀ ਨੌਕਰੀ ਸਵੀਕਾਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਸੱਤਿਆਨੰਦ ਭੋਕਤਾ ਚਤਰਾ ਵਿਧਾਨ ਸਭਾ ਸੀਟ ਤੋਂ ਆਰਜੇਡੀ ਦੇ ਵਿਧਾਇਕ ਹਨ। ਉਨ੍ਹਾਂ ਨੂੰ 2019 ’ਚ ਸੂਬੇ ਦੀ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ’ਚ ਇਸ ਪੋਰਟਫੋਲੀਓ ਦਾ ਮੰਤਰੀ ਬਣਾਇਆ ਗਿਆ ਸੀ। ਭੋਕਤਾ ਹੁਣ ਤਕ ਤਿੰਨ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਤੀਜੀ ਵਾਰ ਮੰਤਰੀ ਵੀ ਬਣੇ ਹਨ। ਆਰ.ਜੇ.ਡੀ. ਤੋਂ ਪਹਿਲਾਂ ਉਹ ਭਾਜਪਾ ਅਤੇ ਝਾਰਖੰਡ ਵਿਕਾਸ ਮੋਰਚਾ ’ਚ ਸਨ।

ਉਹ 2004 ’ਚ ਤਤਕਾਲੀ ਅਰਜੁਨ ਮੁੰਡਾ ਸਰਕਾਰ ’ਚ ਪਹਿਲੀ ਵਾਰ ਮੰਤਰੀ ਬਣੇ ਸਨ। ਫਿਰ ਉਸ ਨੂੰ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਮਿਲਿਆ। ਉਹ ਲਗਭਗ ਚਾਰ ਮਹੀਨੇ ਮੰਤਰੀ ਰਹੇ। 2004 ਦੀਆਂ ਚੋਣਾਂ ਜਿੱਤਣ ਤੋਂ ਬਾਅਦ, ਉਨ੍ਹਾਂ ਨੂੰ ਅਰਜੁਨ ਮੁੰਡਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ’ਚ ਦੁਬਾਰਾ ਸ਼ਾਮਲ ਕੀਤਾ ਗਿਆ ਅਤੇ ਉਸ ਸਮੇਂ ਉਨ੍ਹਾਂ ਨੂੰ ਖੇਤੀਬਾੜੀ ਅਤੇ ਗੰਨਾ ਵਿਕਾਸ ਦੀ ਜ਼ਿੰਮੇਵਾਰੀ ਮਿਲੀ।

(For more news apart from Son of a Minister became a peon in the court, stay tuned to Rozana Spokesman)

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement