ਰਾਜ ਸਭਾ ਦੇ 73 ਮੈਂਬਰਾਂ ਉਤੇ ਅਪਰਾਧਕ ਮਾਮਲੇ, 31 ਅਰਬਪਤੀ : ਏਡੀਆਰ ਰਿਪੋਰਟ 
Published : Mar 20, 2026, 6:26 am IST
Updated : Mar 20, 2026, 7:49 am IST
SHARE ARTICLE
Criminal cases against 73 Rajya Sabha members
Criminal cases against 73 Rajya Sabha members

ਸੱਭ ਤੋਂ ਵੱਧ ਜਾਇਦਾਦ ਬੀਆਰਐਸ ਦੇ ਬੰਦੀ  ਪਾਰਥ ਕੋਲ, ਸੱਭ ਤੋਂ ਘੱਟ ਜਾਇਦਾਦ ਸੰਤ ਸੀਚੇਵਾਲ ਕੋਲ 

ਨਵੀਂ ਦਿੱਲੀ : ਚੋਣ ਸੁਧਾਰਾਂ ਨਾਲ ਸਬੰਧਤ ਗ਼ੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਦੀ ਇਕ ਰਿਪੋਰਟ  ਅਨੁਸਾਰ, ਰਾਜ ਸਭਾ ਦੇ ਲਗਭਗ 32 ਪ੍ਰਤੀਸ਼ਤ ਮੌਜੂਦਾ ਸੰਸਦ ਮੈਂਬਰਾਂ ਨੇ ਅਪਣੇ ਵਿਰੁਧ ਅਪਰਾਧਕ ਮਾਮਲੇ ਐਲਾਨੇ ਹਨ, ਜਦੋਂ ਕਿ ਇਨ੍ਹਾਂ ’ਚੋਂ 14 ਪ੍ਰਤੀਸ਼ਤ ਅਰਬਪਤੀ ਹਨ। ਇਹ ਰਿਪੋਰਟ 233 ਰਾਜ ਸਭਾ ਮੈਂਬਰਾਂ ਵਿਚੋਂ 229 ਦੇ ਹਲਫ਼ਨਾਮਿਆਂ ਦੇ ਵਿਸ਼ਲੇਸ਼ਣ ’ਤੇ ਆਧਾਰਤ ਹੈ।

ਝਾਰਖੰਡ ਤੋਂ ਇਕ ਸੀਟ ਇਸ ਸਮੇਂ ਖਾਲੀ ਹੈ, ਜਦੋਂ ਕਿ ਤਿੰਨ ਸੰਸਦ ਮੈਂਬਰਾਂ ਲਈ ਹਲਫ਼ਨਾਮੇ ਉਪਲਬਧ ਨਹੀਂ ਸਨ। ਇਸ ਵਿਸ਼ਲੇਸ਼ਣ ਵਿਚ ਹਾਲ ਹੀ ’ਚ ਚੁਣੇ ਗਏ 37 ਮੈਂਬਰ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਸਭ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਬੀਆਰਐਸ ਸੰਸਦ ਮੈਂਬਰ ਬੰਦੀ ਪਾਰਥ ਸਾਰਥੀ 5,300 ਕਰੋੜ ਰੁਪਏ ਦੀ ਜਾਇਦਾਦ ਨਾਲ ਪਹਿਲੇ ਨੰਬਰ ’ਤੇ ਹਨ। 

ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਰਾਜੇਂਦਰ ਗੁਪਤਾ (5,053 ਕਰੋੜ) ਅਤੇ ਤੀਜੇ ’ਤੇ ਵਾਈਐਸਆਰਸੀਪੀ ਦੇ ਅਯੋਧਿਆ ਰਾਮੀ ਰੈਡੀ ਆਲਾ (2,577 ਕਰੋੜ) ਹਨ। ਦੂਜੇ ਪਾਸੇ ਸਭ ਤੋਂ ਘੱਟ ਜਾਇਦਾਦ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਹਿਲੇ ਨੰਬਰ ’ਤੇ ਜਿਨ੍ਹਾਂ ਕੋਲ ਸਭ ਤੋਂ ਘੱਟ ਜਾਇਦਾਦ ਲਗਭਗ 3 ਲੱਖ ਰੁਪਏ ਹੈ।

ਉਨ੍ਹਾਂ ਤੋਂ ਬਾਅਦ ਮਨੀਪੁਰ ਦੇ ਮਹਾਰਾਜਾ ਸਜੋਬਾ ਲੀਸ਼ੇਂਬਾ (5 ਲੱਖ) ਅਤੇ ਤ੍ਰਿਣਮੂਲ ਕਾਂਗਰਸ ਦੇ ਪ੍ਰਕਾਸ਼ ਚਿਕ ਬਰਾਇਕ (9 ਲੱਖ) ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਰਿਪੋਰਟ ਵਿਚ ਇਹ ਵੀ ਦੇਖਿਆ ਗਿਆ ਕਿ 31 ਸੰਸਦ ਮੈਂਬਰਾਂ (14 ਪ੍ਰਤੀਸ਼ਤ) ਕੋਲ ਕੁੱਲ ਜਾਇਦਾਦ ਅਰਬਾਂ ਵਿਚ ਹੈ।

ਪ੍ਰਮੁੱਖ ਪਾਰਟੀਆਂ ਵਿਚੋਂ ਭਾਜਪਾ ਦੇ ਛੇ, ਕਾਂਗਰਸ ਦੇ ਪੰਜ, ਵਾਈਐਸਆਰ ਕਾਂਗਰਸ ਪਾਰਟੀ ਦੇ ਚਾਰ, ਆਮ ਆਦਮੀ ਪਾਰਟੀ ਅਤੇ ਬੀਆਰਐਸ ਦੇ ਦੋ-ਦੋ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਤਿੰਨ ਸੰਸਦ ਮੈਂਬਰਾਂ ਨੇ 100 ਕਰੋੜ ਤੋਂ ਵੱਧ ਦੀ ਜਾਇਦਾਦ ਐਲਾਨੀ ਹੈ। ਰਾਜ ਸਭਾ ਮੈਂਬਰ ਦੀ ਔਸਤ ਜਾਇਦਾਦ 120.69 ਕਰੋੜ ਹੋਣ ਦਾ ਅਨੁਮਾਨ ਹੈ।

ਭਾਜਪਾ ਦੇ ਮਾਮਲੇ ’ਚ ਪ੍ਰਤੀ ਸੰਸਦ ਮੈਂਬਰ ਔਸਤ ਜਾਇਦਾਦ 28.29 ਕਰੋੜ ਹੈ, ਜਦੋਂ ਕਿ ਕਾਂਗਰਸ ਲਈ 128.61 ਕਰੋੜ, ਤ੍ਰਿਣਮੂਲ ਕਾਂਗਰਸ ਲਈ 17.70 ਕਰੋੜ ਅਤੇ ਆਮ ਆਦਮੀ ਪਾਰਟੀ ਲਈ 574.09 ਕਰੋੜ ਹੈ। ਹੋਰ ਪਾਰਟੀਆਂ ਵਿਚ ਵਾਈਐਸਆਰਸੀਪੀ (522.63 ਕਰੋੜ), ਸਮਾਜਵਾਦੀ ਪਾਰਟੀ (399.71 ਕਰੋੜ), ਬੀਜੂ ਜਨਤਾ ਦਲ (105.63 ਕਰੋੜ), ਅਤੇ ਡੀਐਮਕੇ (11.90 ਕਰੋੜ) ਸ਼ਾਮਲ ਹਨ। ਜਿਨ੍ਹਾਂ 229 ਸੰਸਦ ਮੈਂਬਰਾਂ ਦੇ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਉਨ੍ਹਾਂ ਵਿਚੋਂ 73 (32 ਪ੍ਰਤੀਸ਼ਤ) ਨੇ ਅਪਰਾਧਕ ਮਾਮਲੇ ਐਲਾਨੇ ਹਨ।

ਇਨ੍ਹਾਂ ਵਿਚੋਂ 36 (16 ਪ੍ਰਤੀਸ਼ਤ) ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਕ ਸੰਸਦ ਮੈਂਬਰ ਨੇ ਕਤਲ ਦਾ ਮਾਮਲਾ ਐਲਾਨਿਆ ਹੈ, ਚਾਰ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਅਤੇ ਤਿੰਨ ਨੇ ਔਰਤਾਂ ਵਿਰੁਧ ਅਪਰਾਧਾਂ ਨਾਲ ਸਬੰਧਤ ਮਾਮਲੇ ਦਰਜ ਹੋਣ ਬਾਰੇ ਜਾਣਕਾਰੀ ਦਿਤੀ ਹੈ। ਭਾਜਪਾ ਦੇ 99 ਸੰਸਦ ਮੈਂਬਰਾਂ ਵਿਚੋਂ 27, ਕਾਂਗਰਸ ਦੇ 28 ਸੰਸਦ ਮੈਂਬਰਾਂ ਵਿਚੋਂ 12, ਤ੍ਰਿਣਮੂਲ ਕਾਂਗਰਸ ਦੇ 13 ਸੰਸਦ ਮੈਂਬਰਾਂ ਵਿਚੋਂ ਚਾਰ ਅਤੇ ਆਮ ਆਦਮੀ ਪਾਰਟੀ ਦੇ 10 ਸੰਸਦ ਮੈਂਬਰਾਂ ਵਿਚੋਂ ਚਾਰ ਨੇ ਅਪਣੇ ਵਿਰੁਧ ਅਪਰਾਧਕ ਮਾਮਲੇ ਐਲਾਨੇ ਹਨ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਤਿੰਨ-ਤਿੰਨ ਸੰਸਦ ਮੈਂਬਰਾਂ ਨੇ ਵੀ ਅਪਰਾਧਕ ਮਾਮਲਿਆਂ ਦਾ ਪ੍ਰਗਟਾਵਾ ਕੀਤਾ ਹੈ।     (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement