New Delhi: 2 ਕਰੋੜ ਦੇ ਸੋਨੇ ਤਸਕਰੀ ਕਰਨ ਵਾਲੇ ਵਿਦੇਸ਼ੀ ਸਮਗਲਰ ਦਿੱਲੀ ਏਅਰਪੋਰਟ 'ਤੇ ਗ੍ਰਿਫਤਾਰ
Published : Dec 2, 2023, 12:29 pm IST
Updated : Dec 2, 2023, 12:29 pm IST
SHARE ARTICLE
File Photo
File Photo

ਸ਼ੱਕ ਦੇ ਆਧਾਰ 'ਤੇ ਜਾਂਚ ਕੀਤੀ ਗਈ ਤਾਂ 4.7 ਕਿਲੋ ਵਜ਼ਨ ਦੀ ਸੋਨੇ ਦੀ ਚੇਨ ਬਰਾਮਦ ਹੋਈ

New Delhi: ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ 'ਤੇ ਸੀਆਈਐਸਐਫ ਦੀ ਟੀਮ ਨੇ ਦੋ ਵਿਦੇਸ਼ੀ ਨਾਗਰਿਕਾਂ ਨੂੰ 4.7 ਕਿਲੋ ਵਜ਼ਨ ਦੀ ਸੋਨੇ ਦੀ ਚਾਬੀ ਦੀ ਚੇਨ ਨਾਲ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਕਰੀਬ 2.75 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਦੋਸ਼ੀ ਉਜ਼ਬੇਕਿਸਤਾਨ ਦੇ ਰਹਿਣ ਵਾਲੇ ਹਨ। ਇਹ ਦੋਵੇਂ ਉਜ਼ਬੇਕਿਸਤਾਨ ਏਅਰਵੇਜ਼ ਦੀ ਫਲਾਈਟ ਰਾਹੀਂ ਤਾਸ਼ਕੰਦ ਜਾ ਰਹੇ ਸਨ।

ਸੀਆਈਐਸਐਫ ਦੇ ਐਡੀਸ਼ਨਲ ਆਈਜੀ ਅਤੇ ਪੀਆਰਓ ਅਪੂਰਵ ਪਾਂਡੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਆਈਜੀਆਈ ਏਅਰਪੋਰਟ ਟਰਮੀਨਲ-3 ਦੇ ਸਕਿਓਰਿਟੀ ਹੋਲਡ ਏਰੀਏ ਵਿਚ ਸਥਾਪਿਤ ਐਕਸਬੀਆਈਐਸ ਮਸ਼ੀਨ ਵਿਚ ਹੈਂਡ ਬੈਗੇਜ ਦੀ ਜਾਂਚ ਕਰਦੇ ਸਮੇਂ ਸੀਆਈਐਸਐਫ ਦੇ ਜਵਾਨਾਂ ਨੇ ਬੈਗ ਵਿਚ ਇੱਕ ਸ਼ੱਕੀ ਤਸਵੀਰ ਦੇਖੀ ਸੀ। ਜਦੋਂ ਸ਼ੱਕ ਦੇ ਆਧਾਰ 'ਤੇ ਜਾਂਚ ਕੀਤੀ ਗਈ ਤਾਂ 4.7 ਕਿਲੋ ਵਜ਼ਨ ਦੀ ਸੋਨੇ ਦੀ ਚੇਨ ਬਰਾਮਦ ਹੋਈ। ਫੜੇ ਗਏ ਯਾਤਰੀਆਂ ਦੀ ਪਛਾਣ ਅਕਬਰ ਅਨਵਾਰੋਵ ਅਵਾਜ਼ ਉਗਲੀ ਅਤੇ ਸਬੀਰੋਵ ਅਬਦੁਰ ਖਾਮੋਨ ਰਾਖੀਮੋਨ ਉਗਲੀ ਵਜੋਂ ਹੋਈ ਹੈ, ਦੋਵੇਂ ਉਜ਼ਬੇਕਿਸਤਾਨ ਦੇ ਰਹਿਣ ਵਾਲੇ ਹਨ। ਦੋਵੇਂ ਉਜ਼ਬੇਕਿਸਤਾਨ ਏਅਰਵੇਜ਼ ਦੀ ਫਲਾਈਟ ਨੰਬਰ HY-422 'ਤੇ ਤਾਸ਼ਕੰਦ ਜਾ ਰਹੇ ਸਨ।

ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕੋਈ ਦਸਤਾਵੇਜ਼ ਵੀ ਨਹੀਂ ਦਿਖਾਇਆ। ਇਸ ਤੋਂ ਬਾਅਦ ਦੋਵਾਂ ਨੂੰ ਫੜ ਲਿਆ ਗਿਆ ਅਤੇ ਸੀਆਈਐਸਐਫ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਬਰਾਮਦ ਸੋਨੇ ਦੀ ਚਾਬੀ ਚੇਨ ਸਮੇਤ ਦੋਵਾਂ ਦੋਸ਼ੀਆਂ ਨੂੰ ਜਾਂਚ ਲਈ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕਸਟਮ ਵਿਭਾਗ ਦੀ ਟੀਮ ਦੋਵਾਂ ਮੁਲਜ਼ਮਾਂ ਤੋਂ ਪੁੱਛਗਿਛ ਕਰਕੇ ਇਹ ਪਤਾ ਲਗਾਵੇਗੀ ਕਿ ਕਰੋੜਾਂ ਰੁਪਏ ਦੇ ਸੋਨੇ ਦੀ ਤਸਕਰੀ ਦੇ ਇਸ ਧੰਦੇ ਵਿਚ ਹੋਰ ਕੌਣ-ਕੌਣ ਲੋਕ ਸ਼ਾਮਲ ਸਨ ਅਤੇ ਕੀ ਉਨ੍ਹਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਤਸਕਰੀ ਕੀਤੀ ਸੀ।

(For more news apart from Smugglers caught at Delhi airport, stay tuned to Rozana Spokesman)

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement