ਖ਼ਬਰਾਂ |

ਤਾਜ਼ਾ |

ਰੂਸ ਤੋਂ ਪੈਕ ਹੋ ਕੇ ਆਈ ਸਮਰਜੀਤ ਸਿੰਘ ਦੀ ਮ੍ਰਿਤਕ ਦੇਹ ਦੇ ਆਖਰੀ ਦਰਸ਼ਨ ਵੀ ਨਾ ਕਰ ਸਕੀ ਮਾਂ

By : JAGDISH

Published : Mar 14, 2026, 6:41 pm IST
Updated : Mar 14, 2026, 6:41 pm IST
SHARE ARTICLE
Mother could not even pay her last respects to Samarjit Singh's body, who had come packed from Russia.
Mother could not even pay her last respects to Samarjit Singh's body, who had come packed from Russia.

ਸਮਰਜੀਤ ਸਿੰਘ ਦੀ 10 ਸਤੰਬਰ 2025 ਨੂੰ ਰੂਸ-ਯੂਕਰੇਨ ਜੰਗ ਦੌਰਾਨ ਡਰੋਨ ਹਮਲੇ 'ਚ ਹੋਈ ਸੀ ਮੌਤ

ਲੁਧਿਆਣਾ : ਰੂਸ ਦੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਲੁਧਿਆਣਾ ਦੇ ਨੌਜਵਾਨ ਸਮਰਜੀਤ ਸਿੰਘ ਦੀ ਮ੍ਰਿਤਕ ਦੇਹ ਘਰ ਪਹੁੰਚਣ ਤੋਂ ਬਾਅਦ ਮਾਂ ਅਕਬਰ ਕੌਰ ਅਤੇ ਪਰਿਵਾਰ ਦੇ ਹੋਰ ਮੈਂਬਰ ਅੰਤਿਮ ਦਰਸ਼ਨ ਨਹੀਂ ਕਰ ਸਕੇ । ਮ੍ਰਿਤਕ ਦੇਹ ਨੂੰ ਚਿਤਾ ’ਤੇ ਰੱਖਣ ਲਈ ਜਦੋਂ ਬਾਕਸ ਖੋਲ੍ਹਿਆ ਗਿਆ ਤਾਂ ਸਾਰੇ ਲੋਕ ਹੈਰਾਨ ਰਹਿ ਗਏ । ਤਾਬੂਤ ਵਿੱਚ ਰੱਖੇ ਲੋਹੇ ਦੇ ਬਾਕਸ ਵਿੱਚ ਸਿਰਫ਼ ਕੰਗਾਲ (ਹੱਡੀਆਂ) ਹੀ ਸਨ।

ਜ਼ਿਕਰਯੋਗ ਹੈ ਕਿ ਸਮਰਜੀਤ ਸਿੰਘ ਦੀ ਮੌਤ 10 ਸਤੰਬਰ 2025 ਨੂੰ ਰੂਸ-ਯੂਕਰੇਨ ਜੰਗ ਦੌਰਾਨ ਡਰੋਨ ਹਮਲੇ ਵਿੱਚ ਹੋਈ ਸੀ। 8 ਸਤੰਬਰ 2025 ਤੋਂ ਬਾਅਦ ਪਰਿਵਾਰ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਸੀ। ਪਰਿਵਾਰ ਨੂੰ ਆਸ ਸੀ ਕਿ ਸਮਰਜੀਤ ਜਿਉਂਦਾ ਹੋਵੇਗਾ ਅਤੇ ਵਾਪਸ ਘਰ ਜ਼ਰੂਰ ਆਵੇਗਾ। ਵੀਰਵਾਰ ਰਾਤ ਨੂੰ ਜਦੋਂ ਸਮਰਜੀਤ ਸਿੰਘ ਜਿਉਂਦਾ ਤਾਂ ਨਹੀਂ ਆਇਆ, ਪਰ ਤਾਬੂਤ ਵਿੱਚ ਪੈਕ ਹੋ ਕੇ ਉਸਦੀ ਮ੍ਰਿਤਕ ਜ਼ਰੂਰ ਘਰ ਆ ਗਈ । ਹੈਰਾਨੀ ਦੀ ਗੱਲ ਇਹ ਰਿਹਾ ਕਿ ਮਾਂ ਅਕਬਰ ਕੌਰ ਨੇ ਸਮਰਜੀਤ ਸਿੰਘ ਦੇ ਆਖਰੀ ਦਰਸ਼ਨ ਵੀ ਨਹੀਂ ਕਰ ਸਕੀ । ਜਿਸ ਦੀ ਚਿੰਤਾ ਮਾਂ ਅਕਬਰ ਕੌਰ ਨੂੰ ਹੁਣ ਜ਼ਿੰਦਗੀ ਭਰ ਸਤਾਉਂਦੀ ਰਹੇਗੀ।
ਸਮਰਜੀਤ ਦੀ ਮ੍ਰਿਤਕ ’ਤੇ ਕੈਮੀਕਲ ਲਗਾ ਕੇ ਉਸ ਨੂੰ ਲੋਹੇ ਦੇ ਬਾਕਸ ਵਿੱਚ ਪੈਕ ਕੀਤਾ ਗਿਆ ਸੀ ਅਤੇ ਫਿਰ ਉਸ ਬਾਕਸ ਨੂੰ ਤਾਬੂਤ ਵਿੱਚ ਰੱਖਿਆ ਗਿਆ ਸੀ। ਦਿੱਲੀ ਵਿੱਚ ਜਦੋਂ ਉਨ੍ਹਾਂ ਨੂੰ ਤਾਬੂਤ ਸੌਂਪਿਆ ਗਿਆ ਤਾਂ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਮ੍ਰਿਤਕ ਦੇਹ ਨੂੰ ਚਿਤਾ ’ਤੇ ਰੱਖਣ ਸਮੇਂ ਹੀ ਲੋਹੇ ਦੇ ਬਾਕਸ ਤੋਂ ਵੱਖ ਕਰਨਾ ਹੈ।

ਮ੍ਰਿਤਕ ਪੈਕ ਹੋਣ ਕਾਰਨ ਪਰਿਵਾਰਕ ਮੈਂਬਰ ਉਸ ਦੇ ਅੰਤਿਮ ਦਰਸ਼ਨ ਨਹੀਂ ਕਰ ਸਕੇ । ਚਿਤਾ ’ਤੇ ਜਦੋਂ ਸਮਰਜੀਤ ਦੀ ਮ੍ਰਿਤਕ ਦੇਹ ਵਾਲੇ ਤਾਬੂਤ ਨੂੰ ਖੋਲ੍ਹਿਆ ਗਿਆ ਤਾਂ ਸਿਰਫ਼ ਕੰਗਾਲ ਨਜ਼ਰ ਆਇਆ। ਜਿਸ ਨੂੰ ਵੇਖ ਕੇ ਪਿਤਾ, ਭਰਾ ਅਤੇ ਹੋਰ ਰਿਸ਼ਤੇਦਾਰ ਭਾਵੁਕ ਹੋ ਗਏ  ਜਦਕਿ ਪਰਿਵਾਰਕ ਮੈਂਬਰਾਂ ਨੇ ਮਾਂ ਨੂੰ ਉਸ ਦੇ ਨੇੜੇ ਆਉਣ ਨਹੀਂ ਦਿੱਤਾ।

ਮਾਂ ਅਕਬਰ ਕੌਰ ਨੇ ਰੋਂਦੇ ਹੋਏ ਕਿਹਾ ਕਿ 6 ਮਹੀਨੇ ਤੱਕ ਆਪਣੇ ਬੱਚੇ ਦੇ ਆਉਣ ਦਾ ਇੰਤਜ਼ਾਰ ਕਰਦੀ ਰਹੀ। ਉਸ ਨੂੰ ਉਮੀਦ ਸੀ ਕਿ ਉਸ ਦਾ ਪੁੱਤਰ ਇਕ ਜ਼ਰੂਰ ਵਾਪਸ ਆਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਜ਼ਰਾਂ ’ਚ ਅੱਜ ਵੀ ਉਹੀ ਸਮਰਜੀਤ ਜੋ ਖੁਸ਼ੀ ਨਾਲ ਵਿਦੇਸ਼ ਗਿਆ ਸੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement