ਵਿਆਹ ਦੇ ਕਾਰਡ ‘ਚ ਲੋਕਸਭਾ ਚੋਣਾਂ ਲਈ ਮੋਦੀ ਨੂੰ ਵੋਟ ਦੇਣ ਦਾ ਸੰਦੇਸ਼
Published : Jan 3, 2019, 4:49 pm IST
Updated : Jan 3, 2019, 4:49 pm IST
SHARE ARTICLE
Marriage
Marriage

ਸਾਲ 2019 ਵਿਚ ਲੋਕਸਭਾ ਚੋਣਾਂ ਹੋਣ ਵਾਲੀਆਂ ਹਨ। ਜਿਸ ਨੂੰ ਲੈ ਕੇ ਕਾਫ਼ੀ ਘੱਟ ਸਮਾਂ ਰਹਿ ਗਿਆ......

ਨਵੀਂ ਦਿੱਲੀ : ਸਾਲ 2019 ਵਿਚ ਲੋਕਸਭਾ ਚੋਣਾਂ ਹੋਣ ਵਾਲੀਆਂ ਹਨ। ਜਿਸ ਨੂੰ ਲੈ ਕੇ ਕਾਫ਼ੀ ਘੱਟ ਸਮਾਂ ਰਹਿ ਗਿਆ ਹੈ। ਰਾਜਨੀਤਕ ਪਾਰਟੀਆਂ ਨੇ ਲੋਕਸਭਾ ਚੋਣਾਂ ਲਈ ਕਮਰ ਵੀ ਕਸ ਲਈ ਹੈ। ਰਾਜਨੀਤਕ ਪਾਰਟੀਆਂ ਲਈ ਲੋਕ ਵੀ ਵੱਖ-ਵੱਖ ਤਰੀਕੇ ਨਾਲ ਵੋਟਾਂ ਦੀ ਅਪੀਲ ਕਰ ਰਹੇ ਹਨ। ਅਜਿਹਾ ਹੀ ਹੁਣ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਇਕ ਵਿਆਹ ਕਾਰਡ ਵਿਚ 2019 ਦੇ ਲੋਕਸਭਾ ਚੋਣਾਂ ਵਿਚ ਪੀਐਮ ਮੋਦੀ ਨੂੰ ਵੋਟਾਂ ਦੇਣ ਦੀ ਅਪੀਲ ਕੀਤੀ ਗਈ ਹੈ।

Marriage CardMarriage Card

ਲੋਕਸਭਾ ਚੋਣਾਂ ਲਈ ਫਿਲਹਾਲ 3-4 ਮਹੀਨੇ ਦਾ ਸਮਾਂ ਹੈ ਪਰ ਚੋਣਾਂ ਦਾ ਪ੍ਰਚਾਰ ਹੁਣ ਤੋਂ ਤੇਜ ਹੋ ਗਿਆ ਹੈ। ਲੋਕ ਵੀ ਆਪਣੇ-ਆਪਣੇ ਅੰਦਾਜ਼ ਵਿਚ ਵੋਟਾਂ ਦੀ ਅਪੀਲ ਕਰ ਰਹੇ ਹਨ। ਅਜਿਹੇ ਵਿਚ ਸੋਸ਼ਲ ਮੀਡੀਆ ਉਤੇ ਇਕ ਵਿਆਹ ਵਾਲਾ ਕਾਰਡ ਕਾਫ਼ੀ ਵਾਇਰਲ ਹੋ ਰਿਹਾ ਹੈ। ਇਹ ਵਿਆਹ ਕਾਰਡ ਦੇਖਣ ਵਿਚ ਆਮ ਕਾਰਡ ਦੇ ਵਰਗੇ ਹੀ ਹੈ ਪਰ ਇਸ ਵਿਚ ਕੁਝ ਅਜਿਹਾ ਲਿਖਿਆ ਹੈ ਜੋ ਇਸ ਨੂੰ ਕਾਫ਼ੀ ਖਾਸ ਬਣਾਉਂਦਾ ਹੈ। ਦਰਅਸਲ ਇਸ ਵਿਆਹ ਵਾਲੇ ਕਾਰਡ ਦੇ ਜਰੀਏ ਲੋਕਾਂ ਤੋਂ ਸਾਲ 2019 ਵਿਚ ਹੋਣ ਵਾਲੀਆਂ ਲੋਕਸਭਾ ਚੋਣਾਂ ਵਿਚ ਬੀਜੇਪੀ ਲਈ ਵੋਟਾਂ ਦੇਣ ਦੀ ਅਪੀਲ ਕੀਤੀ ਗਈ ਹੈ।

MarriageMarriage

ਇਸ ਕਾਰਡ ਵਿਚ ਸਭ ਤੋਂ ਹੇਠਾਂ ਲਿਖਿਆ ਹੈ ਲੋਕਸਭਾ ਚੋਣਾਂ 2019 ਵਿਚ ਆਪਕਾ ਮੋਦੀ ਨੂੰ ਦਿਤਾ ਵੋਟ ਹੀ ਸਾਡਾ ਗਿਫ਼ਟ ਹੈ। ਉਥੇ ਹੀ ਜਿਨ੍ਹਾਂ ਦੇ ਵਿਆਹ ਦਾ ਇਹ ਕਾਰਡ ਹੈ ਉਨ੍ਹਾਂ ਦਾ ਨਾਮ ਧਵਲ ਅਤੇ ਜਿਆ ਹੈ। ਦੋਨਾਂ ਦਾ ਵਿਆਹ 01 ਜਨਵਰੀ 2019 ਨੂੰ ਗੁਜਰਾਤ ਦੇ ਸੂਰਤ ਵਿਚ ਹੋਇਆ। ਇਨ੍ਹਾਂ ਦੇ ਵਿਆਹ ਦਾ ਇਹ ਕਾਰਡ ਸੋਸ਼ਲ ਮੀਡੀਆ ਉਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement