
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ 'ਤੇ ਮੁਬਾਰਕਬਾਦ ਦਿਤੀ ਅਤੇ ਕਿਹਾ ਕਿ ਗੁਰੂ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ 'ਤੇ ਮੁਬਾਰਕਬਾਦ ਦਿਤੀ ਅਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਜਿਨ੍ਹਾਂ ਚੀਜ਼ਾਂ ਲਈ ਸੰਘਰਸ਼ ਕੀਤਾ ਉਹ ਅੱਜ ਵੀ ਪ੍ਰਾਸੰਗਿਕ ਹੈ।
We bow to the venerable Shri Guru Gobind Singh Ji on his Prakash Parv.
— Narendra Modi (@narendramodi) January 2, 2020
ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਸੀਂ ਉਨ੍ਹਾਂ ਅੱਗੇ ਸੀਸ ਝੁਕਾਉਂਦੇ ਹਾਂ। pic.twitter.com/VfPmN9G7po
ਮੋਦੀ ਨੇ ਟਵੀਟ ਕੀਤਾ,''ਦਸਵੇਂ ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਅਸੀਂ ਉਨ੍ਹਾਂ ਅੱਗੇ ਸੀਸ ਝੁਕਾਉਂਦੇ ਹਾਂ।'' ਪ੍ਰਧਾਨ ਮੰਤਰੀ ਨੇ ਇਕ ਵੀਡੀਉ ਵੀ ਸਾਂਝਾ ਕੀਤਾ ਜਿਸ ਵਿਚ ਦਸਿਆ ਗਿਆ
PM Narendra Modi
ਕਿ ਉਨ੍ਹਾਂ ਨੇ ਅਨਿਆਂ ਅਤੇ ਜਾਤੀ ਭੇਦਭਾਵ ਵਿਰੁਧ ਕਿਸ ਤਰ੍ਹਾਂ ਸੰਘਰਸ਼ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਅਤੇ ਉਨ੍ਹਾਂ ਦੇ ਆਦਰਸ਼ 'ਨਵੇਂ ਭਾਰਤ' ਲਈ ਪ੍ਰਾਸੰਗਿਕ ਹਨ।