
ਪਾਕਿਸਤਾਨ ਦੀਆਂ ਗਤੀਵਿਧੀਆਂ ਨੂੰ ਬੇਨਕਾਬ ਕਰਨ ਦੀ ਲੋੜ
ਬੈਂਗਲੁਰੂ : ਪ੍ਰਧਾਨ ਮੰਤਰੀ ਅਪਣੇ ਦੋ ਦਿਨਾਂ ਕਰਨਾਟਕ ਦੋਰੇ ਦੌਰੇ ਬੈਂਗਲੁਰੂ ਪਹੁੰਚੇ ਜਿੱਥੇ ਉਨ੍ਹਾਂ ਦਾ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਫੇਰੀ ਦੌਰਾਨ ਉਹ ਪੰਜ ਡੀਆਰਡੀਓ ਯੰਗ ਸਾਇੰਟਫਿਕ ਲੈਬਾਰਟਰੀਆਂ ਦਾ ਉਦਘਾਟਨ ਵੀ ਕਰਨਗੇ। ਇਸ ਦੌਰਾਨ ਅਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਸ ਪਵਿੱਤਰ ਧਰਤੀ ਤੋਂ ਸਾਲ 2020 ਦੀ ਸ਼ੁਰੂਆਤ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੇਰੀ ਤਮੰਨਾ ਹੈ ਕਿ ਸ੍ਰੀ ਸਿੱਧਗੰਗਾ ਮਠ ਦੀ ਇਹ ਪਵਿੱਤਰ ਊਰਜਾ ਸਾਡੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਵੇ।
Photo
ਖ਼ਬਰਾਂ ਮੁਤਾਬਕ ਇਹ ਕਦਮ ਰੱਖਿਆ ਖੇਤਰ ਵਿਚ ਸਵਦੇਸ਼ੀ ਖੋਜ ਯੋਗਤਾਵਾਂ ਨੂੰ ਉਤਸ਼ਾਹਤ ਕਰਨ ਲਈ ਚੁਕਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਸਿੱਦਾਗੰਗਾ ਮਠ ਦਾ ਵੀ ਦੌਰਾ ਕਰਨਗੇ ਜਿਥੇ ਉਹ ਸ੍ਰੀ ਸ਼੍ਰੀ ਸ਼ਿਵਾਕੁਮਾਰ ਸਵਾਮੀ ਜੀ ਦੇ ਯਾਦਗਾਰ ਅਜਾਇਬ ਘਰ ਦਾ ਨੀਂਹ ਪੱਥਰ ਰੱਖਣ ਲਈ ਇਕ ਤਖ਼ਤੀ ਦਾ ਉਦਘਾਟਨ ਕਰਨਗੇ।
Photo
ਪ੍ਰਧਾਲ ਮੰਤਰੀ ਨੇ ਕਿਹਾ ਕਿ ਜੇ ਤੁਹਾਨੂੰ ਨਾਅਰੇ ਲਗਾਉਣੇ ਹਨ ਤਾਂ ਪਾਕਿਸਤਾਨ ਵਿਚ ਘੱਟਗਿਣਤੀਆਂ 'ਤੇ ਹੋ ਰਹੇ ਅੱਤਿਆਚਾਰਾਂ ਖਿਲਾਫ਼ ਨਾਅਰੇਬਾਜ਼ੀ ਕਰੋ ਜੇਕਰ ਤੁਹਾਨੂੰ ਜਲੂਸ ਕੱਢਣਾ ਹੈ ਤਾਂ ਪਾਕਿਸਤਾਨ ਦੇ ਹਿੰਦੂ-ਦਲਿਤ-ਪੀੜਤ-ਸ਼ੋਸ਼ਣ ਦੇ ਹੱਕ ਵਿਚ ਜਲੂਸ ਕੱਢੋ।
Photo
ਉਨ੍ਹਾਂ ਕਿਹਾ ਕਿ ਭਾਰਤ ਦੀ ਸੰਸਦ ਵਿਰੁੱਧ ਅੰਦੋਲਨ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਦੀਆਂ ਗਤੀਵਿਧੀਆਂ ਨੂੰ ਬੇਨਕਾਬ ਕਰਨ ਦੀ ਲੋੜ ਹੈ। ਜੇ ਤੁਸੀਂ ਅੰਦੋਲਨ ਕਰਨਾ ਚਾਹੁੰਦੇ ਹੋ ਤਾਂ ਪਿਛਲੇ 70 ਸਾਲਾਂ ਤੋਂ ਪਾਕਿਸਤਾਨ ਦੀਆਂ ਕਾਰਵਾਈਆਂ ਖਿਲਾਫ਼ ਆਵਾਜ਼ ਬੁਲੰਦ ਕਰੋ।
Photo
ਉਨ੍ਹਾਂ ਕਿਹਾ ਕਿ ਪਾਕਿਸਤਾਨ ਧਰਮ ਦੇ ਅਧਾਰ 'ਤੇ ਬਣਾਇਆ ਗਿਆ ਸੀ, ਉਥੇ ਧਾਰਮਿਕ ਘੱਟ ਗਿਣਤੀਆਂ ਨੂੰ ਸਤਾਇਆ ਜਾ ਰਿਹਾ ਸੀ। ਦੱਬੇ-ਕੁਚਲੇ ਲੋਕਾਂ ਨੂੰ ਸ਼ਰਨਾਰਥੀ ਬਣ ਕੇ ਭਾਰਤ ਆਉਣ ਲਈ ਮਜ਼ਬੂਰ ਕੀਤਾ ਗਿਆ। ਪਰ ਕਾਂਗਰਸ ਅਤੇ ਇਸ ਦੇ ਸਹਿਯੋਗੀ ਪਾਕਿਸਤਾਨ ਦੇ ਖਿਲਾਫ਼ ਗੱਲ ਨਹੀਂ ਕਰਦੇ, ਇਸ ਦੀ ਬਜਾਏ ਉਹ ਇਨ੍ਹਾਂ ਸ਼ਰਨਾਰਥੀਆਂ ਵਿਰੁੱਧ ਰੈਲੀਆਂ ਕਰ ਰਹੇ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲੁਰੂ ਪਹੁੰਚਣ 'ਤੇ ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਉਨ੍ਹਾਂ ਦਾ ਸਵਾਗਤ ਕੀਤਾ।