ਭਾਰਤੀ ਹਵਾਈ ਫ਼ੌਜ ਲਈ ਨਿਕਲੀਆਂ ਭਰਤੀਆਂ, ਰਜਿਸਟ੍ਰੇਸ਼ਨ ਸ਼ੁਰੂ, ਇਹ ਹੈ ਵਿਦਿਅਕ ਯੋਗਤਾ
Published : Jan 3, 2020, 3:13 pm IST
Updated : Jan 3, 2020, 3:13 pm IST
SHARE ARTICLE
File Photo
File Photo

ਇਸ ਗਰੁੱਪ 'ਚ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 10+2/ਇੰਟਰਮਿਡੀਏਟ/ਬਰਾਬਰ ਦੀ ਕੋਈ ਡਿਗਰੀ ਹੋਣੀ ਚਾਹੀਦੀ ਹੈ। ਇਤਿਹਾਸ, ਜੀਵ ਵਿਗਿਆਨ ਤੇ ਅੰਗਰੇਜ਼ੀ ਇਕ ਵਿਦਿਅਕ ...

 ਨਵੀਂ ਦਿੱਲੀ-  ਭਾਰਤੀ ਹਵਾਈ ਫ਼ੌਜ (Indian Air Force) 'ਚ ਨੌਕਰੀ ਹਾਸਿਲ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਵਿਭਾਗ ਵੱਲੋਂ ਕਈ ਅਹੁਦਿਆਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਗਰੁੱਪਸ ਲਈ ਨਿਕਲੀਆਂ ਅਸਾਮੀਆਂ- ਗਰੁੱਪ ਐਕਸ (Group X), ਗਰੁੱਪ ਵਾਈ (Group Y Trades) ਸਮੇਤ ਕਈ ਗਰੁੱਪ ਲਈ ਆਫਿਸ਼ੀਅਲ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

Indian Air ForceIndian Air Force

ਇਸ ਵਿਚ ਇੰਡੀਅਨ ਏਅਰ ਫੋਰਸ ਪੁਲਿਸ, ਇੰਡੀਅਨ ਏਅਰ ਫੋਰਸ ਸੁਰੱਖਿਆ ਤਹਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਵੈੱਬਸਾਈਟ 'ਤੇ ਕਰੋ ਅਪਲਾਈ- ਆਈਏਐੱਫ ਗਰੁੱਪ ਐਕਸ ਤੇ ਵਾਈ ਗਰੁੱਪ ਲਈ ਅਧਿਕਾਰਤ ਵੈੱਬਸਾਈਟ www.careerindianairforce.cdac.in ਤੇ www.airmenselection.cdac.in 'ਤੇ ਅਪਲਾਈ ਕਰ ਸਕਦੇ ਹੋ।

Indian Air ForceIndian Air Force

ਖਾਸ ਗੱਲ ਇਹ ਹੈ ਕਿ ਪੋਸਟ ਲਈ ਭਾਰਤੀਆਂ ਤੋਂ ਇਲਾਵਾ ਕੁਆਰੀਆਂ ਨੇਪਾਲੀ ਲੜਕੀਆਂ ਵੀ ਅਪਲਾਈ ਕਰ ਸਕਦੀਆਂ ਹਨ। 20 ਜਨਵਰੀ 2020 ਤਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਪ੍ਰੀਖਿਆ ਫੀਸ- ਜਿਹੜੇ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਫਾਰਮ ਭਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਨਲਾਈਨ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਫਾਰਮ ਭਰਨਾ ਪਵੇਗਾ ਜਿਸ ਦੀ ਫੀਸ 250 ਰੁਪਏ ਹੋਵੇਗੀ। 

Indian Air Force Fighter JetsIndian Air Force 

ਕਿਸੇ ਵੀ ਡੈਬਿਟ ਕਾਰਡ, ਕ੍ਰੈਡਿਟ ਕਾਰਡ ਤੇ ਚਲਾਨ ਜ਼ਰੀਏ ਵਿਦਿਆਰਥੀ ਆਪਣੀ ਫੀਸ ਭਰ ਸਕਦੇ ਹਨ। ਉਮਰ ਹੱਦ- ਇਨ੍ਹਾਂ ਅਹੁਦਿਆਂ ਲਈ ਜਿਹੜੇ ਵੀ ਵਿਦਿਆਰਥੀ 17 ਜਨਵਰੀ 2000 ਤੋਂ 30 ਦਸੰਬਰ 2003 ਵਿਚਕਾਰ ਪੈਦਾ ਹੋਏ ਹਨ ਉਹ ਅਪਲਾਈ ਕਰ ਸਕਦੇ ਹਨ। ਜਾਣਕਾਰੀ ਮੁਤਾਬਿਕ ਇਸ ਤੋਂ ਇਲਾਵਾ ਕੁਝ ਅਹੁਦਿਆਂ ਲਈ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ।

file photofile photo

ਵਿਦਿਅਕ ਯੋਗਤਾ- ਗਰੁੱਪ ਐਕਸ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਦੇ ਗਣਿਤ, ਅੰਗਰੇਜ਼ੀ ਵਰਗੇ ਵਿਸ਼ਿਆਂ 'ਚ 50 ਫ਼ੀਸਦੀ ਤਕ ਅੰਕ ਆਏ ਹੋਣ।

ਗਰੁੱਪ ਵਾਈ ਮੈਡੀਕਲ ਅਸਿਸਟੈਂਟ ਟਰੇਡ- ਇਸ ਗਰੁੱਪ 'ਚ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 10+2/ਇੰਟਰਮਿਡੀਏਟ/ਬਰਾਬਰ ਦੀ ਕੋਈ ਡਿਗਰੀ ਹੋਣੀ ਚਾਹੀਦੀ ਹੈ। ਇਤਿਹਾਸ, ਜੀਵ ਵਿਗਿਆਨ ਤੇ ਅੰਗਰੇਜ਼ੀ ਇਕ ਵਿਦਿਅਕ ਬੋਰਡ ਦੀ ਸੂਚੀ 'ਚ ਘੱਟੋ-ਘੱਟ 50 ਫ਼ੀਸਦੀ ਨੰਬਰ ਆਏ ਹੋਣ।
 

SHARE ARTICLE

ਏਜੰਸੀ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ |

12 Oct 2024 1:19 PM

Khanna News : Duty ਤੋਂ ਘਰ ਜਾ ਰਹੇ ਮੁੰਡੇ ਦਾ ਪਹਿਲਾਂ ਖੋਹ ਲਿਆ MotarCycle ਫਿਰ ਚਲਾ 'ਤੀਆਂ ਗੋ.ਲੀ.ਆਂ

12 Oct 2024 1:10 PM

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM
Advertisement