
ਮਾਊਂਟ ਹੁੱਡ ਗੁਰਬਾਜ ਸਿੰਘ ਦੀ ਇਹ 98ਵੀਂ ਮੁਹਿੰਮ ਸੀ। ਹਾਦਸੇ ਦੇ ਬਾਵਜੂਦ ਵੀ ਗੁਰਬਾਜ ਸਿੰਘ ਦੇ ਹੌਸਲੇ ਬੁਲੰਦ ਹਨ।
ਨਵੀਂ ਦਿੱਲੀ- ਤੁਸੀ ਇਹ ਕਹਾਵਤ ਤਾਂ ਜਰੂਰ ਸੁਣੀ ਹੋਵੇਗੀ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ। ਜੀ ਹਾਂ, ਅਜਿਹੀਆਂ ਕਹਾਵਤਾਂ ਅਕਸਰ ਹੀ ਸਹੀ ਸਾਬਤ ਵੀ ਹੋ ਜਾਂਦੀਆਂ ਹਨ। ਦੱਸ ਦਈਏ ਕਿ ਇਹ ਕਹਾਵਤ ਇੱਕ ਵਾਰ ਫਿਰ ਸੱਚ ਸਾਬਿਤ ਹੋ ਗਈ ਹੈ। ਦਰਅਸਲ, ਕੈਨੇਡਾ ਵਾਸੀ ਭਾਰਤੀ ਮੂਲ ਦਾ 16 ਸਾਲਾ ਪਰਬਤਾਰੋਹੀ ਅਮਰੀਕਾ ਦੇ ਤਟੀ ਸੂਬੇ ਓਰੇਗਨ ਦੀ ਸੱਭ ਤੋਂ ਉੱਚੀ ਪਹਾੜੀ ਮਾਊਂਟ ਹੁਡ ਤੋਂ 500 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਵੀ ਬਚ ਗਿਆ।
File Photo
ਸਥਾਨਕ ਮੀਡੀਆ ਮੁਤਾਬਕ ਕੈਨੇਡਾ ਦੇ ਸਰੀ ਵਾਸੀ ਗੁਰਬਾਜ਼ ਸਿੰਘ ਬੀਤੇ ਮੰਗਲਵਾਰ ਆਪਣੇ ਦੋਸਤਾਂ ਨਾਲ ਪਹਾੜੀ 'ਤੇ ਚੜ੍ਹ ਰਿਹਾ ਸੀ। ਇਸ ਦੌਰਾਨ ਬਰਫ 'ਤੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਹਾੜੀ ਦੇ 'ਦੀ ਪੀਅਰਲੀ ਗੇਟਸ' ਨਾਂ ਦੇ ਹਿੱਸੇ ਤੋਂ 'ਡੇਵਿਲਸ ਕਿਚਨ' ਖੇਤਰ 'ਚ ਡਿੱਗ ਗਿਆ। ਗੁਰਬਾਜ਼ ਇਸ ਖਤਰਨਾਕ ਹਾਦਸੇ 'ਚ ਚਮਤਕਾਰ ਤਰੀਕੇ ਨਾਲ ਬਚ ਗਿਆ। ਉਸ ਦਾ ਇੱਕ ਪੈਰ ਟੁੱਟ ਗਿਆ ਹੈ।
File Photo
ਬਚਾਅ ਮੁਲਾਜ਼ਮਾਂ ਦੀ ਇੱਕ ਟੀਮ ਨੇ ਲਗਭਗ 10,500 ਫੁੱਟ ਦੀ ਉੱਚਾਈ 'ਤੇ ਫਸੇ ਗੁਰਬਾਜ਼ ਨੂੰ ਬਚਾਇਆ। ਮਾਊਂਡ ਹੁਡ ਅਮਰੀਕਾ ਦੇ ਓਰੇਗਨ ਸੂਬੇ ਦੀ ਸੱਭ ਤੋਂ ਉੱਚੀ ਪਹਾੜੀ ਹੈ। ਇਹ ਹਮੇਸ਼ਾ ਬਰਫ ਨਾਲ ਢਕੀ ਰਹਿੰਦੀ ਹੈ ਅਤੇ ਇੱਥੇ ਸੱਭ ਤੋਂ ਵੱਧ ਲੋਕ ਪਹਾੜੀ 'ਤੇ ਚੜ੍ਹਨ ਲਈ ਆਉਂਦੇ ਹਨ।
File Photo
ਗੁਰਬਾਜ ਸਿੰਘ ਦੇ ਪਿਤਾ ਰਿਸ਼ਮਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਰਬਤਾਰੋਹੀ ਹੈ ਨਵੇਂ ਕੀਰਤੀਮਾਨ ਸਥਾਪਿਤ ਕਰਨ 'ਚ ਲੱਗਾ ਹੈ। ਮਾਊਂਟ ਹੁੱਡ ਗੁਰਬਾਜ ਸਿੰਘ ਦੀ ਇਹ 98ਵੀਂ ਮੁਹਿੰਮ ਸੀ। ਹਾਦਸੇ ਦੇ ਬਾਵਜੂਦ ਵੀ ਗੁਰਬਾਜ ਸਿੰਘ ਦੇ ਹੌਸਲੇ ਬੁਲੰਦ ਹਨ।