Cancer: ਭਾਰਤ ’ਚ ਕੈਂਸਰ ਨਾਲ 9.3 ਲੱਖ ਲੋਕਾਂ ਦੀ ਮੌਤ, ਏਸ਼ੀਆ ’ਚ ਦੂਜਾ ਸੱਭ ਤੋਂ ਵੱਧ ਅੰਕੜਾ : ਲੈਂਸੇਟ ਰੀਪੋਰਟ 
Published : Jan 3, 2024, 8:22 pm IST
Updated : Jan 3, 2024, 8:22 pm IST
SHARE ARTICLE
Cancer
Cancer

ਕੈਂਸਰ ਲਈ ਜ਼ਿੰਮੇਵਾਰ 34 ਕਾਰਕਾਂ ’ਚੋਂ ਪ੍ਰਮੁੱਖ - ਤਮਾਕੂਨੋਸ਼ੀ, ਸ਼ਰਾਬ ਅਤੇ ਪ੍ਰਦੂਸ਼ਕ ਕਣ 

Cancer:  ਭਾਰਤ ’ਚ ਸਾਲ 2019 ’ਚ ਕੈਂਸਰ ਦੇ 12 ਲੱਖ ਨਵੇਂ ਮਾਮਲੇ ਸਾਹਮਣੇ ਆਏ ਅਤੇ 9.3 ਲੱਖ ਲੋਕਾਂ ਦੀ ਮੌਤ ਹੋਈ। ਇਹ ਪ੍ਰਗਟਾਵਾ ‘ਦਿ ਲੈਂਸੇਟ ਰੀਜਨਲ ਹੈਲਥ ਸਾਊਥਈਸਟ ਏਸ਼ੀਆ’ ਜਰਨਲ ’ਚ ਪ੍ਰਕਾਸ਼ਤ ਇਕ ਤਾਜ਼ਾ ਰੀਪੋਰਟ ’ਚ ਹੋਇਆ ਹੈ। ਖੋਜਕਰਤਾਵਾਂ ਨੇ ਪਾਇਆ ਕਿ ਕੈਂਸਰ ਦੇ ਵੱਧ ਰਹੇ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ’ਚ ਚੀਨ ਅਤੇ ਜਾਪਾਨ ਏਸ਼ੀਆ ’ਚ ਭਾਰਤ ਤੋਂ ਪਿੱਛੇ ਨਹੀਂ ਹਨ।

ਖੋਜਕਰਤਾਵਾਂ ਅਨੁਸਾਰ, 2019 ’ਚ ਕੈਂਸਰ ਏਸ਼ੀਆ ’ਚ ਜਨਤਕ ਸਿਹਤ ਲਈ ਇਕ ਮਹੱਤਵਪੂਰਣ ਖਤਰਾ ਬਣਿਆ ਰਿਹਾ, ਜਿਸ ’ਚ 94 ਲੱਖ ਨਵੇਂ ਮਾਮਲੇ ਅਤੇ 56 ਲੱਖ ਮੌਤਾਂ ਹੋਈਆਂ। ਇਨ੍ਹਾਂ ’ਚੋਂ ਚੀਨ ’ਚ ਕੈਂਸਰ ਦੇ ਸੱਭ ਤੋਂ ਵੱਧ 48 ਲੱਖ ਨਵੇਂ ਮਾਮਲੇ ਸਾਹਮਣੇ ਆਏ ਅਤੇ 27 ਲੱਖ ਮੌਤਾਂ ਹੋਈਆਂ। ਜਾਪਾਨ ’ਚ ਕੈਂਸਰ ਦੇ ਲਗਭਗ 9 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4.4 ਲੱਖ ਮੌਤਾਂ ਹੋਈਆਂ ਹਨ। ਖੋਜਕਰਤਾਵਾਂ ਦੀ ਕੌਮਾਂਤਰੀ ਟੀਮ ’ਚ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਕੁਰੂਕਸ਼ੇਤਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਜੋਧਪੁਰ ਅਤੇ ਬਠਿੰਡਾ ਦੇ ਖੋਜਕਰਤਾ ਵੀ ਸ਼ਾਮਲ ਸਨ। 

ਉਨ੍ਹਾਂ ਅਪਣੀ ਰੀਪੋਰਟ ’ਚ ਲਿਖਿਆ, ‘‘ਅਸੀਂ 1990 ਅਤੇ 2019 ਦੇ ਵਿਚਕਾਰ 49 ਏਸ਼ੀਆਈ ਦੇਸ਼ਾਂ ’ਚ 29 ਕਿਸਮਾਂ ਦੇ ਕੈਂਸਰ ਦੇ ਅਸਥਾਈ ਪੈਟਰਨਾਂ ਦੀ ਜਾਂਚ ਕੀਤੀ।’’ਖੋਜਕਰਤਾਵਾਂ ਮੁਤਾਬਕ ਏਸ਼ੀਆ ’ਚ ਸੱਭ ਤੋਂ ਆਮ ਕੈਂਸਰ ਸਾਹਨਲੀ ਅਤੇ ਫੇਫੜਿਆਂ (ਟੀ.ਬੀ.ਐਲ.) ’ਚ ਪਾਇਆ ਗਿਆ। ਅੰਦਾਜ਼ਨ 13 ਲੱਖ ਕੇਸ ਅਤੇ 12 ਲੱਖ ਮੌਤਾਂ ਹੋਈਆਂ ਸਨ। ਮਰਦਾਂ ’ਚ ਇਨ੍ਹਾਂ ਅੰਗਾਂ ਦੇ ਕੈਂਸਰ ਦੇ ਜ਼ਿਆਦਾਤਰ ਮਾਮਲੇ ਮਰਦਾਂ ’ਚ ਪਾਏ ਗਏ।

ਖੋਜਕਰਤਾਵਾਂ ਨੇ ਕਿਹਾ ਕਿ ਖਾਸ ਤੌਰ ’ਤੇ ਔਰਤਾਂ ਵਿਚ ਕੈਂਸਰ ਕਈ ਏਸ਼ੀਆਈ ਦੇਸ਼ਾਂ ਵਿਚ ਦੂਜੇ ਅਤੇ ਚੋਟੀ ਦੇ ਪੰਜ ਵਿਚ ਹੈ। ਹਿਊਮਨ ਪੈਪੀਲੋਮਾਵਾਇਰਸ (ਐਚ.ਪੀ.ਵੀ.) ਵੈਕਸੀਨ, ਜੋ 2006 ’ਚ ਵਿਖਾਈ ਦਿਤੀ ਸੀ, ਨੂੰ ਬਿਮਾਰੀ ਨੂੰ ਰੋਕਣ ਅਤੇ ਐਚ.ਪੀ.ਵੀ. ਨਾਲ ਸਬੰਧਤ ਮੌਤਾਂ ਨੂੰ ਘਟਾਉਣ ’ਚ ਪ੍ਰਭਾਵਸ਼ਾਲੀ ਵਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਤਮਾਕੂਨੋਸ਼ੀ, ਸ਼ਰਾਬ ਦੀ ਖਪਤ ਅਤੇ ਪ੍ਰਦੂਸ਼ਕ ਕਣ ਕੈਂਸਰ ਲਈ ਜ਼ਿੰਮੇਵਾਰ 34 ਕਾਰਕਾਂ ਵਿਚੋਂ ਪ੍ਰਮੁੱਖ ਪਾਏ ਗਏ ਹਨ।

ਉਨ੍ਹਾਂ ਨੇ ਅਪਣੇ ਅਧਿਐਨ ’ਚ ਕਿਹਾ ਕਿ ਏਸ਼ੀਆ ’ਚ ਹਵਾ ਪ੍ਰਦੂਸ਼ਣ ਵਧਣ ਕਾਰਨ ਕੈਂਸਰ ਦੇ ਮਾਮਲੇ ਚਿੰਤਾਜਨਕ ਹਨ। ਖੋਜਕਰਤਾਵਾਂ ਮੁਤਾਬਕ ਭਾਰਤ, ਬੰਗਲਾਦੇਸ਼ ਅਤੇ ਨੇਪਾਲ ਵਰਗੇ ਦਖਣੀ ਏਸ਼ੀਆਈ ਦੇਸ਼ਾਂ ’ਚ ਖੈਨੀ, ਗੁਟਖਾ, ਪਾਨ ਮਸਾਲੇ ਦੇ ਰੂਪ ’ਚ ਤੰਬਾਕੂ ਦਾ ਸੇਵਨ ਚਿੰਤਾ ਦਾ ਵਿਸ਼ਾ ਹੈ। ਸਾਲ 2019 ’ਚ ਦੁਨੀਆਂ ਭਰ ’ਚ ਹੋਈਆਂ ਕੁਲ ਮੌਤਾਂ ’ਚੋਂ 32.9 ਫੀ ਸਦੀ ਮੌਤਾਂ ਭਾਰਤ ’ਚ ਹੋਈਆਂ ਅਤੇ ਬੁੱਲ੍ਹਾਂ ਅਤੇ ਮੂੰਹ ਦੇ ਕੈਂਸਰ ਦੇ 28.1 ਫੀ ਸਦੀ ਨਵੇਂ ਮਾਮਲੇ ਸਾਹਮਣੇ ਆਏ। ਮੂੰਹ ਦੇ ਕੈਂਸਰ ਦੇ 50 ਫੀ ਸਦੀ ਤੋਂ ਵੱਧ ਮਾਮਲੇ ਤਮਾਕੂ ਦੇ ਸੇਵਨ ਨਾਲ ਜੁੜੇ ਹੁੰਦੇ ਹਨ। ਹਾਲ ਹੀ ਦੇ ਸਮੇਂ ’ਚ ਭਾਰਤ ਸਮੇਤ ਦਖਣੀ ਏਸ਼ੀਆ ’ਚ ਇਸ ਦਾ ਰੁਝਾਨ ਵਧਿਆ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement