Delhi Gurdwara Elections: ਹੁਣ ਦਿੱਲੀ ਗੁਰਦਵਾਰਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਅਪਣੇ ਵਿਰੁਧ ਅਪਰਾਧਕ ਕੇਸਾਂ ਦੀ ਜਾਣਕਾਰੀ ਦੇਣੀ ਲਾਜ਼ਮੀ
Published : Jan 3, 2024, 7:43 am IST
Updated : Jan 3, 2024, 8:07 am IST
SHARE ARTICLE
Delhi's Gurudwara Elections Minister Raaj Kumar Anand
Delhi's Gurudwara Elections Minister Raaj Kumar Anand

ਸਿੱਖ ਵੋਟਰਾਂ ਨੂੰ ਸਾਰਾ ਸੱਚ ਦਸਣ ਲਈ ਸਿਆਸੀ ਪਾਰਟੀਆਂ ਤੇ ਉਮੀਦਵਾਰ ਹੋਣਗੇ ਪਾਬੰਦ: ਰਾਜ ਕੁਮਾਰ ਅਨੰਦ

Delhi Gurdwara Elections: ਹੁਣ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ, ਇਕ ਫ਼ਾਰਮ ਭਰ ਕੇ, ਮੋਟੇ ਅੱਖਰਾਂ ਵਿਚ ਲਿਖ ਕੇ, ਅਪਣੇ ਵਿਰੁਧ ਚਲ ਰਹੇ ਅਪਰਾਧਕ ਮਾਮਲਿਆਂ ਬਾਰੇ ਵੇਰਵਾ ਦੇਣਾ ਲਾਜ਼ਮੀ ਹੋਵੇਗਾ।

ਦਿੱਲੀ ਸਰਕਾਰ ਦੇ ਗੁਰਦਵਾਰਾ ਚੋਣ ਮੰਤਰੀ ਰਾਜ ਕੁਮਾਰ ਅਨੰਦ ਨੇ ਇਹ ਜਾਣਕਾਰੀ ਦਿੰਦੇ ਹੋਏ ਸੁਪਰੀਮ ਕੋਰਟ ਦੇ ਇਕ ਹੁਕਮ ਦਾ ਹਵਾਲਾ ਦਿੰਦਿਆਂ ਕਿਹਾ,“ਭਾਵੇਂ ਸੁਪਰੀਮ ਕੋਰਟ ਦਾ ਇਹ ਹੁਕਮ ਦਿੱਲੀ ਸਿੱਖ ਗੁਰਦਵਾਰਾ ਐਕਟ-1971 ਅਤੇ ਗੁਰਦਵਾਰਾ ਨਿਯਮਾਂ ’ਤੇ ਲਾਗੂ ਨਹੀਂ ਹੁੰਦਾ, ਬਾਵਜੂਦ ਇਸ ਦੇ ਗੁਰਦਵਾਰਾ ਚੋਣ ਮਹਿਕਮਾ ਗੁਰਦਵਾਰਾ ਚੋਣ ਅਮਲ ਵਿਚ ਪਾਰਦਰਸ਼ਤਾ ਲਿਆਉਣ ਲਈ ਕੰਮ ਕਰ ਰਿਹਾ ਹੈ। ਇਸ ਅਧੀਨ ਹੁਣ ਕਿਸੇ ਵੀ ਸਿਆਸੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਵਾਲੇ ਉਮੀਦਵਾਰ ਨੂੰ ਅਪਣੇ ਅਪਰਾਧਕ ਕੇਸਾਂ ਬਾਰੇ ਅਪਣੀ ਪਾਰਟੀ ਨੂੰ ਵੀ ਦਸਣਾ ਜ਼ਰੂਰੀ ਹੋਵੇਗਾ, ਅੱਗੋਂ ਪਾਰਟੀ ਇਸ ਨੂੰ ਅਪਣੀ ਵੈੱਬਸਾਈਟ ਰਾਹੀਂ, ਉਮੀਦਵਾਰ ਦੇ ਅਪਰਾਧਕ ਰੀਕਾਰਡ ਬਾਰੇ ਵੋਟਰਾਂ ਨੂੰ ਦਸਣ ਲਈ ਪਾਬੰਦ ਹੋਵੇਗੀ।”

ਉਨ੍ਹਾਂ ਦਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਲਈ ਇਹ ਇਸ ਬਾਰੇ ਕਦਮ ਚੁਕੇ ਜਾ ਰਹੇ ਹਨ। ਦਿੱਲੀ ਸਰਕਾਰ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਮੰਤਰੀ ਨੇ ਦਸਿਆ ਕਿ ਉਮੀਦਵਾਰ ਅਤੇ ਸਿਆਸੀ ਪਾਰਟੀ ਦੋਹਾਂ ਨੂੰ ਅਖ਼ਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਇਹ ਐਲਾਨ ਕਰਨਾ ਚਾਹੀਦਾ ਹੈ ਤਾਕਿ ਲੋਕਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੇ ਕਿਰਦਾਰ, ਪਿਛੋਕੜ ਤੇ ਅਪਰਾਧਕ ਰੀਕਾਰਡ ਬਾਰੇ ਪਤਾ ਲੱਗ ਸਕੇ।

ਮੰਤਰੀ ਨੇ ਦਸਿਆ ਕਿ ਇਸ ਬਾਰੇ ਗੁਰਦਵਾਰਾ ਚੋਣ ਮਹਿਕਮਾ ਗੁਰਦਵਾਰਾ ਨਿਯਮਾਂ ਵਿਚ ਲੋੜੀਂਦੀਆਂ ਸੋਧਾਂ ਕਰ ਕੇ, ਲੋੜੀਂਦੇ ਕਦਮ ਪੁੱਟ ਰਿਹਾ ਹੈ ਜਿਸ ਨਾਲ ਸਿੱਖ ਵੋਟਰਾਂ ਨੂੰ ਠੋਸ ਜਾਣਕਾਰੀ ਹਾਸਲ ਹੋ ਸਕੇ ਜਿਸ ਨਾਲ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਜਾ ਸਕੇ ।

 (For more Punjabi news apart from Candidates need to declare pending criminal cases for participation in Delhi Gurdwara Elections, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement