
ਇਹ ਘਟਨਾ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿੱਥੇ ਲੋਕ ਇਸ 'ਤੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ।
Sultanpur of Uttar Pradesh Celebration of father's death latest news in punjabi: ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਤੋਂ ਇਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪੁੱਤ ਨੇ ਆਪਣੇ ਪਿਤਾ ਦੀ ਮੌਤ 'ਤੇ ਸ਼ਮਸ਼ਾਨਘਾਟ 'ਚ ਢੋਲ ਧਮੱਕੇ ’ਤੇ ਨੱਚ ਟੱਪ ਕੇ ਉਸ ਦਾ ਅੰਤਿਮ ਸਸਕਾਰ ਕੀਤਾ। ਇਹ ਦ੍ਰਿਸ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਬਾਰੇ ਹਰ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।
ਸੁਲਤਾਨਪੁਰ ਦੇ ਨਗਰ ਕੋਤਵਾਲੀ ਇਲਾਕੇ ਦੇ ਨਰਾਇਣਪੁਰ ਵਾਰਡ 'ਚ ਸ਼੍ਰੀਰਾਮ ਨਾਂ ਦੇ ਵਿਅਕਤੀ ਨੇ 80 ਸਾਲ ਦੀ ਉਮਰ 'ਚ ਮੌਤ ਤੋਂ ਬਾਅਦ ਆਪਣੇ ਪਿਤਾ ਰਾਮਕਿਸ਼ੋਰ ਮਿਸ਼ਰਾ ਦਾ ਅੰਤਿਮ ਸਸਕਾਰ ਅਨੋਖੇ ਤਰੀਕੇ ਨਾਲ ਕੀਤਾ। ਆਮ ਤੌਰ 'ਤੇ ਮੌਤ ਦੇ ਸਮੇਂ ਘਰ 'ਚ ਸੋਗ ਦਾ ਮਾਹੌਲ ਹੁੰਦਾ ਹੈ ਪਰ ਸ਼੍ਰੀਰਾਮ ਨੇ ਬੈਂਡ ਅਤੇ ਢੋਲ ਵਜਾ ਕੇ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿਤੀ। ਸ਼ਮਸ਼ਾਨਘਾਟ ਦੀ ਅੰਤਿਮ ਯਾਤਰਾ ਦੌਰਾਨ ਸ਼੍ਰੀਰਾਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੱਚਦੇ ਅਤੇ ਗਾਉਂਦੇ ਸ਼ਮਸ਼ਾਨਘਾਟ ਪਹੁੰਚੇ, ਜਿੱਥੇ ਉਨ੍ਹਾਂ ਨੇ ਢੋਲ ਦੀ ਤਾਲ 'ਤੇ ਨੋਟਾਂ ਦੇ ਬੰਡਲ ਉਡਾਏ।
ਇੰਨਾ ਹੀ ਨਹੀਂ, ਸ਼੍ਰੀਰਾਮ ਨੇ ਤੇਰ੍ਹਵੇਂ ਦਿਨ ਨੂੰ ਵੀ ਮਨਾਇਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਜਾਣ-ਪਛਾਣ ਵਾਲਿਆਂ ਲਈ ਦਾਅਵਤ ਦਾ ਆਯੋਜਨ ਕੀਤਾ। ਜਦੋਂ ਸ਼੍ਰੀਰਾਮ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਤਾਂ ਉਨ੍ਹਾਂ ਕਿਹਾ, ''ਅੰਤਿਮ ਵਿਦਾਈ ਰੋ ਕੇ ਨਹੀਂ, ਨੱਚ-ਗਾ ਕੇ ਦਿੱਤੀ ਜਾਣੀ ਚਾਹੀਦੀ ਹੈ। ਰੋਣ ਨਾਲ ਵਿਛੜੀ ਰੂਹ ਨੂੰ ਠੇਸ ਪਹੁੰਚਦੀ ਹੈ ਅਤੇ ਇਹ ਵੀ ਜ਼ਿੰਦਗੀ ਦਾ ਜਸ਼ਨ ਹੈ, ਜਿਸ ਨੂੰ ਇਸ ਤਰ੍ਹਾਂ ਮਨਾਉਣਾ ਚਾਹੀਦਾ ਹੈ।
ਇਹ ਘਟਨਾ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿੱਥੇ ਲੋਕ ਇਸ 'ਤੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ।