
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਨੇ ਸ਼ਨੀਵਾਰ ਨੂੰ ਹਰ ਕਿਸੇ ਨੂੰ ਹੈਰਾਨ ਕਰ ਦਿਤਾ। ਉਹ ਇਕ ਪ੍ਰੋਗਰਾਮ 'ਚ ਆਟੋ ਡਰਾਇਵਰਾਂ ਵਾਲੀ...
ਵਿਜੈਵਾਡ਼ਾ: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਨੇ ਸ਼ਨੀਵਾਰ ਨੂੰ ਹਰ ਕਿਸੇ ਨੂੰ ਹੈਰਾਨ ਕਰ ਦਿਤਾ। ਉਹ ਇਕ ਪ੍ਰੋਗਰਾਮ 'ਚ ਆਟੋ ਡਰਾਇਵਰਾਂ ਵਾਲੀ ਵਰਦੀ ਪਾ ਕੇ ਪੁੱਜੇ। ਇੰਨਾ ਹੀ ਨਹੀਂ, ਉਨ੍ਹਾਂ ਨੇ ਸ਼ਹਿਰ ਦੀ ਸੜਕਾਂ 'ਤੇ ਆਟੋ ਰਿਕਸ਼ਾ ਵੀ ਚਲਾਇਆ।
CM
ਦੱਸ ਦਈਏ ਕਿ ਉਨ੍ਹਾਂ ਨੇ ਆਟੋ ਰਿਕਸ਼ਾ ਚਲਾਨ ਤੋਂ ਬਾਅਦ ਲੋਕਾਂ ਨਾਲ ਗੱਲ ਕੀਤੀ ਅਤੇ ਅਪਣੇ ਆਪ ਨੂੰ ਡਰਾਇਵਰ ਦੱਸਿਆ। ਸੀਏਮ ਨੇ ਕਿਹਾ ਕਿ ਮੈਂ ਇਸ ਸੂਬੇ ਦਾ ਪਹਿਲਾ ਡਰਾਇਵਰ ਹਾਂ। ਮੈਂ ਆਂਧ੍ਰ ਪ੍ਰਦੇਸ਼ ਨੂੰ ਚਲਾ ਕੇ ਵਿਕਾਸ ਵੱਲ ਲੈ ਕੇ ਜਾ ਰਿਹਾ ਹਾਂ।
Andhra Pradesh CM
ਸੀਐਮ ਨੇ ਸੂਬੇ 'ਚ ਆਟੋ ਰਿਕਸ਼ਾ ਅਤੇ ਟਰੈਕਟਰਾਂ ਦਾ ਤਾਂਉਮਰ ਟੈਕਸ ਫ੍ਰੀ ਕਰ ਦਿਤਾ ਹੈ। ਸੀਐਮ ਦੀ ਇਸ ਪਹਿਲ ਤੋਂ ਖੁਸ਼ ਹੋ ਕੇ ਸ਼ਨੀਵਾਰ ਨੂੰ ਅਣਗਿਣਤ ਆਟੋ ਰਿਕਸ਼ਾ ਡਰਾਇਵਰ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਨੂੰ ਧੰਨਵਾਦ ਦੇਣ ਪੁੱਜੇ ਸਨ।