
ਕਾਂਗਰਸ ਬਿਹਾਰ 'ਚ ਜਨ ਇੱਛਾ ਰੈਲੀ ਦੇ ਬਹਾਨੇ ਅਪਣੀ ਹਾਲਤ ਮਜਬੂਤ ਕਰਨ 'ਚ ਜੁਟੀ ਹੈ। ਇਸ ਲਈ ਪਾਰਟੀ 30 ਸਾਲ ਬਾਅਦ ਅੱਜ ਪਟਨਾ ਦੇ ਗਾਂਧੀ ਮੈਦਾਨ 'ਚ .....
ਪਟਨਾ: ਕਾਂਗਰਸ ਬਿਹਾਰ 'ਚ ਜਨ ਇੱਛਾ ਰੈਲੀ ਦੇ ਬਹਾਨੇ ਅਪਣੀ ਹਾਲਤ ਮਜਬੂਤ ਕਰਨ 'ਚ ਜੁਟੀ ਹੈ। ਇਸ ਲਈ ਪਾਰਟੀ 30 ਸਾਲ ਬਾਅਦ ਅੱਜ ਪਟਨਾ ਦੇ ਗਾਂਧੀ ਮੈਦਾਨ 'ਚ ਇਹ ਰੈਲੀ ਕਰਨ ਜਾ ਰਹੀ ਹੈ। ਕਈ ਸਫਲ ਰੈਲੀਆਂ ਦੇ ਗਵਾਹ ਰਹੇ ਗਾਂਧੀ ਮੈਦਾਨ 'ਚ ਅਪਣੇ ਦਮ 'ਤੇ ਕਾਂਗਰਸ ਕਰੀਬ 30 ਸਾਲ ਬਾਅਦ ਆਯੋਜਿਤ ਕਰ ਰਹੀ ਹੈ। ਪਟਨਾ 'ਚ 1989 'ਚ ਰਾਜੀਵ ਗਾਂਧੀ ਨੇ ਇਕ ਰੈਲੀ ਨੂੰ ਸੰਬੋਧਿਤ ਕੀਤਾ ਸੀ।
Rahul Ghandi
ਐਤਵਾਰ ਨੂੰ ਹੋਣ ਵਾਲੀ ਕਾਂਗਰਸ ਦੀ ਰੈਲੀ ਨੂੰ ਲੈ ਕੇ ਜਿੱਥੇ ਪਾਰਟੀ ਦੇ ਨੇਤਾ ਅਤੇ ਕਰਮਚਾਰੀ ਉਤਸ਼ਾਹਿਤ ਹਨ। ਇਸ ਵਿਚ ਹਿੱਸਾ ਲੈਣ ਲਈ ਲੋਕ ਇਕ ਦਿਨ ਪਹਿਲਾਂ ਹੀ ਪਟਨਾ ਪਹੁੰਚ ਗਏ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰੈਲੀ ਨੂੰ ਸੰਬੋਧਿਤ ਕਰਨਗੇ ਜਦੋਂ ਕਿ ਮਹਾਗਠਬੰਧਨ ਦੇ ਦਲਾਂ ਦੇ ਨੇਤਾ ਇਸ 'ਚ ਸ਼ਾਮਿਲ ਹੋ ਕੇ ਐਨਡੀਏ ਸਰਕਾਰ ਦੇ ਖਿਲਾਫ ਅਪਣੀ ਇਕ ਜੁੱਟਤਾ ਦਿਖਾਉਣਗੇਂ। ਪੂਰੇ 30 ਸਾਲ ਬਾਅਦ ਕਾਂਗਰਸ ਅਪਣੇ ਬਲਬੂਤੇ ਇਹ ਰੈਲੀ ਆਯੋਜਿਤ ਕਰ ਰਹੀ ਹੈ।
Rahul Ghandi
ਕਾਂਗਰਸ ਨੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਪੂਰੀ ਤਾਕਤ ਲਗਾ ਦਿਤੀ ਹੈ। ਪਟਨਾ ਦੀਆਂ ਸੜਕਾਂ ਅਤੇ ਚੁਰਾਹੇ ਨੂੰ ਪੋਸਟਰਾਂ ਅਤੇ ਬੈਨਰਾਂ ਤੋਂ ਭਰ ਦਿਤਾ ਗਿਆ ਹੈ। ਕਾਂਗਰਸ ਦੇ ਵਿਧਾਇਕ ਤੋਂ ਲੈ ਕੇ ਬਿਹਾਰ ਦੇ ਕਈ ਵਿਰੋਧੀ ਸੰਸਦ ਇਸ ਰੈਲੀ ਨੂੰ ਸਫਲ ਕਰਨ 'ਚ ਜੁਟੇ ਹਨ। ਕਾਂਗਰਸ ਦੀ ਰੈਲੀ ਲਈ ਪਟਨਾ ਦਾ ਇਤਿਹਾਸਿਕ ਗਾਂਧੀ ਮੈਦਾਨ ਸੱਜ ਕੇ ਤਿਆਰ ਹੈ। 30 ਸਾਲ ਬਾਅਦ ਅਜਿਹਾ ਮੌਕਾ ਆਇਆ ਹੈ, ਜਦੋਂ ਇਸ ਮੈਦਾਨ 'ਤੇ ਕਾਂਗਰਸ ਦੀ ਰੈਲੀ ਦਾ ਪ੍ਰਬੰਧ ਕੀਤਾ ਗਿਆ ਹੈ।
Rahul Ghandi
ਰਾਹੁਲ ਗਾਂਧੀ ਪਟਨੇ ਦੇ ਗਾਂਧੀ ਮੈਦਾਨ 'ਚ ਪੁੱਜੇ ਇਸ ਤੋਂ ਪਹਿਲਾਂ ਹੀ ਇੱਥੇ ਜਬਰਦਸਤ ਤਿਆਰੀਆਂ ਕੀਤੀਆਂ ਗਈਆਂ ਹਨ। ਰਾਹੁਲ ਦਾ ਭਾਸ਼ਣ ਸੁਣਨ ਵਾਲਿਆਂ ਲਈ ਰਸਗੁੱਲਿਆਂ ਦਾ ਇਂਤਜਾਮ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰੈਲੀ 'ਚ ਇਕ ਲੱਖ ਲੋਕ ਪਹੁੰਚਣਗੇ। ਇਂਤਜ਼ਾਮ ਦੀ ਜ਼ਿੰਮੇਦਾਰੀ ਨਿਡਰ ਅਤੇ ਤਾਕਤਵਰ ਵਿਧਾਇਕ ਅਨੰਤ ਸਿੰਘ ਵੇਖ ਰਹੇ ਹਨ। ਉਹ ਕਾਂਗਰਸ ਦੇ ਟਿਕਟ 'ਤੇ ਲੋਕਸਭਾ ਚੁਣਾ ਲੜਨਾ ਚਾਹੁੰਦੇ ਹਨ।