
ਪੇਟ ਵਿਚ ਦਰਦ ਕਾਰਨ ਹਸਪਤਾਲ ਜਾਣਾ ਪਿਆ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਢਿੱਡ ਵਿਚ ਦਰਦ ਦੀ ਸ਼ਿਕਾਇਤ ਕਾਰਨ ਐਤਵਾਰ ਨੂੰ ਸਥਾਨਕ ਸਰ ਗੰਗਾ ਰਾਮ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।
File Photo
ਸੂਤਰਾਂ ਨੇ ਦਸਿਆ ਕਿ ਕਾਂਗਰਸ ਪ੍ਰਧਾਨ ਨੂੰ ਢਿੱਡ ਵਿਚ ਦਰਦ ਦੀ ਸ਼ਿਕਾਇਤ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਜਿਥੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।
File Photo
ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਦਾ ਬੇਟਾ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਯੰਕਾ ਗਾਧੀ ਵੀ ਹਸਪਤਾਲ ਵਿਚ ਮੌਜੂਦ ਰਹੇ। ਸੋਨੀਆ ਦੇ ਭਰੋਸੇਮੰਦ ਸਹਿਯੋਗੀ ਨੇ ਦਸਿਆ ਕਿ ਸ਼ਾਇਦ ਉਨ੍ਹਾਂ ਦੇ ਢਿੱਡ ਵਿਚ ਦਰਦ ਹੋ ਰਿਹਾ ਸੀ।
File Photo
ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਲੋਕ ਸਭਾ ਵਿਚ ਆਮ ਬਜਟ ਦੌਰਾਨ ਕਾਂਗਰਸ ਪ੍ਰਧਾਨ ਸੰਸਦ ਵਿਚ ਗ਼ੈਰ ਹਾਜ਼ਰ ਸਨ।