PM ਮੋਦੀ ਮੁੜ ਬਣੇ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ, 78% ਮਿਲੀ ਅਪਰੂਵਲ ਰੇਟਿੰਗ

By : GAGANDEEP

Published : Feb 3, 2023, 4:10 pm IST
Updated : Feb 3, 2023, 4:10 pm IST
SHARE ARTICLE
Narendra modi
Narendra modi

ਜੋਅ ਬਿਡੇਨ ਅਤੇ ਜਸਟਿਨ ਟਰੂਡੋ ਟਾਪ 5 ਵਿੱਚੋਂ ਬਾਹਰ

 

 

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧੀ ਦੇ ਮਾਮਲੇ ਵਿੱਚ 22 ਦੇਸ਼ਾਂ ਦੇ ਦਿੱਗਜ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਤਾਜ਼ਾ ਸਰਵੇਖਣ ਵਿੱਚ ਪੀਐਮ ਮੋਦੀ ਨੂੰ 78 ਫੀਸਦੀ ਦੀ ਅਪਰੂਵਲ ਰੇਟਿੰਗ ਮਿਲੀ ਹੈ।

  ਪੜ੍ਹੋ ਇਹ ਵੀ: ਵਿਰੋਧ ਕਰਨ 'ਤੇ ਡਿਸਪੈਂਸਰੀਆਂ ਵਿੱਚ ਮੁੜ ਭੇਜੇ ਗਏ 3 ਡਾਕਟਰ, ਆਮ ਆਦਮੀ ਕਲੀਨਿਕ ਟਚ ਲਗਾਈ ਸੀ ਡਿਊਟੀ

ਪੀਐਮ ਮੋਦੀ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ਼ ਓਬਰਾਡੋਰ ਦੂਜੇ ਨੰਬਰ 'ਤੇ ਹਨ। ਉਹਨਾਂ ਨੂੰ 68 ਫੀਸਦੀ ਰੇਟਿੰਗ ਮਿਲੀ ਹੈ। ਇਸ ਸੂਚੀ ਵਿੱਚ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਐਲੇਨ ਬਰਸੇਟ ਤੀਜੇ ਸਥਾਨ 'ਤੇ ਹਨ। ਉਹਨਾਂ ਨੂੰ 62 ਫੀਸਦੀ ਰੇਟਿੰਗ ਮਿਲੀ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ ਸਤੰਬਰ 2021 ਤੋਂ ਬਾਅਦ ਪੀਐੱਮ ਮੋਦੀ ਦੀ ਲੋਕਪ੍ਰਿਅਤਾ ਲਗਾਤਾਰ ਵਧ ਰਹੀ ਹੈ।

  ਪੜ੍ਹੋ ਇਹ ਵੀ: ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੇ 9 ਦਿਨਾਂ 'ਚ ਦੁਨੀਆ ਭਰ 'ਚ ਕਮਾਏ 700 ਕਰੋੜ ਰੁਪਏ

ਅਮਰੀਕਾ ਸਥਿਤ ਗਲੋਬਲ ਸਰਵੇਖਣ ਕੰਪਨੀ 'ਮੌਰਨਿੰਗ ਕੰਸਲਟ' ਮੁਤਾਬਕ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 58 ਫੀਸਦੀ ਰੇਟਿੰਗ ਨਾਲ ਚੌਥੇ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ 50 ਫੀਸਦੀ ਰੇਟਿੰਗ ਨਾਲ ਪੰਜਵੇਂ ਸਥਾਨ 'ਤੇ ਹਨ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਨਾਂ ਚੋਟੀ ਦੇ 5 ਨੇਤਾਵਾਂ ਦੀ ਸੂਚੀ 'ਚ ਨਹੀਂ ਹੈ। ਬਿਡੇਨ ਨੂੰ ਸਿਰਫ 40 ਪ੍ਰਤੀਸ਼ਤ ਪ੍ਰਵਾਨਗੀ ਰੇਟਿੰਗ ਮਿਲੀ ਹੈ। ਬਿਡੇਨ ਪ੍ਰਸਿੱਧ ਨੇਤਾਵਾਂ ਦੀ ਸੂਚੀ ਵਿਚ 7ਵੇਂ ਨੰਬਰ 'ਤੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement