
ਪੁਰਤਗਾਲ ਤੋਂ ਹਵਾਲਗੀ ਦੀਆਂ ਕੋਸ਼ਿਸ਼ਾਂ ਜਾਰੀ: NIA ਨੇ ਅਦਾਲਤ ਨੂੰ ਦਸਿਆ
Kingpin of drug racket: ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਵਿਸ਼ੇਸ਼ ਅਦਾਲਤ ਨੂੰ ਦਸਿਆ ਕਿ ਡਰੱਗ ਰੈਕੇਟ ਦਾ ਸਰਗਨਾ ਇਕਬਾਲ ਸਿੰਘ ਉਰਫ ਸ਼ੇਰਾ ਪੁਰਤਗਾਲ 'ਚ ਹੈ। ਐਨ.ਆਈ.ਏ. ਨੇ ਅਦਾਲਤ ਨੂੰ ਦਸਿਆ ਕਿ ਮੁਲਜ਼ਮ ਜਸਬੀਰ ਸਿੰਘ ਜੱਸਾ ਦੇ ਸਬੰਧ ਵਿਚ ਜਾਂਚ ਅਜੇ ਵੀ ਜਾਰੀ ਹੈ ਅਤੇ ਇਸ ਦੇ ਹਿੱਸੇ ਵਜੋਂ ਮੁੱਖ ਦੋਸ਼ੀ ਸ਼ੇਰਾ ਨੂੰ ਪੁਰਤਗਾਲੀ ਗਣਰਾਜ ਤੋਂ ਹਵਾਲਗੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੁਲਜ਼ਮ 2020 ਤੋਂ ਏਜੰਸੀ ਨੂੰ ਲੋੜੀਂਦਾ ਹੈ। ਸਥਾਨਕ ਅਧਿਕਾਰੀਆਂ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸ ਦੀ ਪੁਰਤਗਾਲ ਤੋਂ ਹਵਾਲਗੀ ਨਹੀਂ ਕੀਤਾ ਜਾ ਸਕਿਆ। ਵਿਦੇਸ਼ ਮੰਤਰਾਲੇ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਦੋਸ਼ੀ ਇਕਬਾਲ ਸਿੰਘ ਸ਼ੇਰਾ ਦੀ ਹਵਾਲਗੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਦੋਸ਼ੀਆਂ ਦੀ ਭੂਮਿਕਾ ਅਤੇ ਸ਼ਮੂਲੀਅਤ ਦੀ ਪੂਰੀ ਜਾਂਚ ਲਈ ਇਸ ਮਾਮਲੇ 'ਚ ਕੁੱਝ ਹੋਰ ਸਮਾਂ ਚਾਹੀਦਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਵਿਸ਼ੇਸ਼ ਐਨ.ਆਈ.ਏ. ਜੱਜ ਮਨਜੋਤ ਕੌਰ ਦੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 4 ਮਾਰਚ ਦੀ ਤਰੀਕ ਤੈਅ ਕੀਤੀ ਹੈ। ਸ਼ੇਰਾ 'ਤੇ ਨਾਰਕੋ-ਅੱਤਵਾਦ ਦਾ ਮਾਸਟਰਮਾਈਂਡ ਹੋਣ ਦਾ ਦੋਸ਼ ਹੈ ਅਤੇ ਉਸ 'ਤੇ ਭਾਰਤ 'ਚ ਪਾਬੰਦੀਸ਼ੁਦਾ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧ ਰੱਖਣ ਦਾ ਵੀ ਦੋਸ਼ ਹੈ।
ਸ਼ੇਰਾ 'ਤੇ ਐਨ.ਆਈ.ਏ. ਨੇ 2020 'ਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਸ਼ੇਰਾ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀਆਂ ਵਿਚੋਂ ਇਕ ਹੈ। ਕਸਟਮ ਵਿਭਾਗ ਨੇ 2019 ਵਿਚ ਅਟਾਰੀ ਸਰਹੱਦ 'ਤੇ 532 ਕਿਲੋ ਹੈਰੋਇਨ ਦੀ ਖੇਪ ਫੜੀ ਸੀ ਜੋ ਸੇਂਧਾ ਨਮਕ ਦੀ ਆੜ ਵਿਚ ਭੇਜੀ ਗਈ ਸੀ।
(For more Punjabi news apart from Portugal has kingpin of drugs NIA looking for accused , stay tuned to Rozana Spokesman)