
ਸਾਬਕਾ ਕੇਂਦਰੀ ਮੰਤਰੀ ਸੁਨੀਲ ਦੱਤ ਦੀ ਬੇਟੀ ਸਾਬਕਾ ਸੰਸਦ ਪ੍ਰਿਆ ਦੱਤ ਆਖਿਰਕਾਰ ਲੋਕ ਸਭਾ ਚੋਣਾ ਲੜਨ ਲਈ ਤਿਆਰ ਹੋ ਗਈ ਹੈ।
ਮੁੰਬਈ : ਸਾਬਕਾ ਕੇਂਦਰੀ ਮੰਤਰੀ ਸੁਨੀਲ ਦੱਤ ਦੀ ਬੇਟੀ ਸਾਬਕਾ ਸੰਸਦ ਪ੍ਰਿਆ ਦੱਤ ਆਖਿਰਕਾਰ ਲੋਕ ਸਭਾ ਚੋਣਾ ਲੜਨ ਲਈ ਤਿਆਰ ਹੋ ਗਈ ਹੈ। ਪਹਿਲਾਂ ਉਸ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਮੁੰਬਈ ਆਉਣ ਸਮੇਂ ਰਾਹੁਲ ਗਾਂਧੀ ਨੇ ਉਸ ਨਾਲ ਮੁਲਾਕਾਤ ਕੀਤੀ ਤੇ ਉਸਦੀ ਰੈਲੀ ਵਿਚ ਹਿੱਸਾ ਲਿਆ ।
ਸੂਤਰਾਂ ਅਨੁਸਾਰ ਕਾਂਗਰਸ ਪ੍ਰਧਾਨ ਦੇ ਕਹਿਣ ਤੋਂ ਬਾਅਦ ਪ੍ਰਿਆ ਚੋਣਾਂ ਲੜਨ ਲਈ ਰਾਜੀ ਹੋ ਗਈ। ਪ੍ਰਿਆ ਦੇ ਲੋਕਸਭਾ ਚੋਣਾਂ ਲੜਨ ਦੇ ਇਨਕਾਰ ਕਰਨ ਤੇ ਸਾਬਕਾ ਗ੍ਰਹਿ ਰਾਜਮੰਤਰੀ ਕ੍ਰਪਾਸ਼ੰਕਰ ਸਿੰਘ ਉੱਤਰ-ਕੇਂਦਰੀ ਮੁੰਬਈ ਦੇ ਬਤੌਰ ਕਾਂਗਰਸ ਉਮੀਦਵਾਰ ਮਜ਼ਬੂਤ ਦਾਵੇਦਾਰ ਮੰਨੇ ਜਾ ਰਹੇ ਸੀ ਪਰ ਹੁਣ ਉਹਨਾਂ ਕਿਹਾ ਕਿ ਪ੍ਰਿਆ ਨੂੰ ਚੋਣ ਲੜਨੀ ਚਾਹੀਦੀ ਹੈ।
ਪ੍ਰਿਆ ਦੱਤ ਸਾਲ 2005 ਵਿਚ ਆਪਣੇ ਪਿਤਾ ਸੁਲੀਲ ਦੱਤ ਦੀ ਮੌਤ ਤੋਂ ਬਾਅਦ ਹੋਈਆ ਉਪਚੋਣਾਂ ਵਿਚ ਬਤੌਰ ਕਾਂਗਰਸ ਉਮੀਦਵਾਰ ਸੰਸਦ ਚੁਣੀ ਗਈ ਸੀ। ਉਸ ਤੋ ਬਾਅਦ ਪ੍ਰਿਆ 2009 ਦੀਆਂ ਲੋਕ ਸਭਾ ਚੋਣਾਂ ਵਿਚ ਦੂਜੀ ਵੀਰ ਉੱਤਰ ਕੇਂਦਰੀ ਮੁੰਬਈ ਸੀਟ ਤੋਂ ਜੇਤੂ ਹੋਈ ਸੀ। ਪਰ 2014 ਦੀਆਂ ਲੋਕ ਸਭਾ ਚੋਣਾਂ ਵਿਚ ਉਸਨੂੰ ਭਾਜਪਾ ਦੀ ਪੂਨਮ ਮਹਾਜਨ ਦੇ ਹੱਥੋਂ ਭਾਰੀ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।