
ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇਕ ਵਾਰ ਫਿਰ ਪੰਜਾਬ ‘ਚ ਮਿਲ ਕੇ ਚੋਣਾਂ ਲੜਨਗੇ। ਇਸਦੇ ਲਈ ਸੀਟਾਂ ਦੀ ਵੰਡ ਵੀ ਹੋ ਗਈ ਹੈ।
ਚੰਡੀਗੜ੍ਹ : ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇਕ ਵਾਰ ਫਿਰ ਪੰਜਾਬ ‘ਚ ਮਿਲ ਕੇ ਚੋਣਾਂ ਲੜਨਗੇ। ਇਸਦੇ ਲਈ ਸੀਟਾਂ ਦੀ ਵੰਡ ਵੀ ਹੋ ਗਈ ਹੈ, ਜਿਵੇਂ 2014 ਦੀਆਂ ਲੋਕਸਭਾ ਚੋਣਾਂ ਵਿਚ ਹੋਈ ਸੀ। 2014 ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ‘ਚ ਅਕਾਲੀ ਦਲ ਪੰਜਾਬ ਦੀਆਂ 10 ਤੇ ਬੀਜੇਪੀ 3 ਲੋਕ ਸਭਾ ਸੀਟਾਂ ਤੋਂ ਚੋਣਾਂ ਲੜਨਗੇ। ਇਸਦੇ ਨਾਲ ਹੀ ਬੀਜੇਪੀ ਵੱਲੋਂ ਆਪਣੇ ਗਠਜੋੜ ਦੇ ਸਹਿਯੋਗੀਆਂ ਤੇ ਖੇਤਰੀ ਪਾਰਟੀਆਂ ਨੂੰ ਨਾਲ ਰੱਖਣ ਦਾ ਸਿਲਸਿਲਾ ਜਾਰੀ ਹੈ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਚ ਸ਼ਿਵਸੈਨਾ ਅਤੇ ਤਮਿਲਨਾਡੂ ‘ਚ ਏਆਈਏਡੀਐਮਕੇ ਦੇ ਨਾਲ ਵੀ ਬੀਜੇਪੀ ਗਠਜੋੜ ਦਾ ਐਲਾਨ ਕਰ ਚੁੱਕੀ ਹੈ। ਇਸੇ ਮਹੀਨੇ ਦੀ ਸ਼ੁਰੂਆਤ ‘ਚ ਪੰਜਾਬ ਵਿਚ ਐਨਡੀਏ ਸਹਿਯੋਗੀ ਅਕਾਲੀ ਦਲ ਨੇ ਬੀਜੇਪੀ ਤੇ ਆਰ.ਐਸ.ਐਸ. ਨਾਲ ਨਰਾਜ਼ਗੀ ਜ਼ਾਹਿਰ ਕੀਤੀ ਸੀ ਤੇ ਸਿੱਖਾਂ ਦੇ ਅੰਦਰੂਨੀ ਮਸਲਿਆਂ ‘ਚ ਦਖ਼ਲਅੰਦਾਜੀ ਕਰਨ ਦਾ ਦੋਸ਼ ਲਗਾਇਆ ਸੀ।
Shiromani Akali dal
ਅਕਾਲੀ ਦਲ ਨੇ ਚਿਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਸੀ ਕਿ ਜੇਕਰ ਆਰ.ਐਸ.ਐਸ. ਤੇ ਬੀਜੇਪੀ ਨੇ ਦਖਲਅੰਦਾਜੀ ਬੰਦ ਨਾ ਕੀਤੀ ਤਾਂ ਐਨਡੀਏ ਵਿਚ ਗਠਜੋੜ ਕੋਈ ਮਾਈਨੇ ਨਹੀਂ ਰੱਖੇਗਾ। ਇਸ ਤੋਂ ਪਹਿਲਾਂ ਨਵੀਂ ਦਿੱਲੀ ‘ਚ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੀ ਰਿਹਾਇਸ਼ ਤੇ ਅਕਾਲੀ ਨੇਤਾ ਸੁਖਬੀਰ ਸਿੰਘ ਬਾਦਲ ਨੇ ਮੁਲਾਕਾਤ ਕੀਤੀ ਸੀ। ਅਮਿਤ ਸ਼ਾਹ ਨੇ ਗਠਜੋੜ ਬਰਕਰਾਰ ਰੱਖਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ‘ਚ ਅਕਾਲੀ ਦਲ ਪੰਜਾਬ ਦੀਆਂ 10 ਤੇ ਬੀਜੇਪੀ 3 ਸੀਟਾਂ ਤੋਂ ਚੋਣਾਂ ਲੜਨਗੇ।
Bjp Leader Amit Shah
ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ, ‘ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਬੀਜੇਪੀ ਪੰਜਾਬ ਦੇ ਨੇਤਾਵਾਂ ਦੀ ਬੈਠਕ ਹੋਈ ’। ਉਹਨਾਂ ਨੇ ਅੱਗੇ ਲਿਖਿਆ, ‘ਅਕਾਲੀ ਬੀਜੇਪੀ ਗਠਜੋੜ 2019 ਲੋਕ ਸਭਾ ਚੌਣਾਂ ਇਕੱਠੇ ਲੜੇਗਾ। ਅਕਾਲੀ ਦਲ ਪੰਜਾਬ ਦੀਆਂ 10 ਤੇ ਬੀਜੇਪੀ 3 ਲੋਕ ਸਭਾ ਸੀਟਾਂ ਤੋਂ ਚੋ ਣਾਂ ਲੜਨਗੇ। ਬੈਠਕ ਵਿਚ ਅਮਿਤ ਸ਼ਾਹ, ਸੁਖਬੀਰ ਸਿੰਘ ਬਾਦਲ ਤੇ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ।