ਕੀ ਬਾਲਾਕੋਟ ਹਮਲੇ ‘ਚ 300 ਅਤਿਵਾਦੀ ਮਾਰੇ ਗਏ ?
Published : Mar 3, 2019, 12:06 pm IST
Updated : Mar 5, 2019, 1:41 pm IST
SHARE ARTICLE
Manish Tewari
Manish Tewari

26 ਫਰਵਰੀ ਨੂੰ ਭਾਰਤੀ ਹਵਾਈ ਫੌਜ ਨੇ ਹਮਲੇ ਵਿਚ ਜੈਸ਼-ਏ-ਮੁਹੰਮਦ ਦੇ 300 ਅਤਿਵਾਦੀ ਮਾਰ ਦਿੱਤੇ। ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਕੀ ਭਾਰਤੀ ਹਵਾਈ ਫੌਜ ਨੇ ਹਮਲੇ ..

ਮੁਨੀਸ਼ ਤਿਵਾੜੀ
ਮੁਨੀਸ਼ ਤਿਵਾੜੀ ਇਕ ਵਕੀਲ ਅਤੇ ਸਾਬਕਾ ਕੇਂਦਰੀ ਮੰਤਰੀ ਹਨ। ਇਹ ਉਹਨਾਂ ਦੇ ਨਿਜੀ ਵਿਚਾਰ ਹਨ।

ਭਾਰਤੀ ਏਅਰ ਫੋਰਸ ਵਲੋਂ 26 ਫਰਵਰੀ, 2019 ਨੂੰ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਸਿਖਲਾਈ ਕੈਂਪ ਵਿਚ ਕੀਤੇ ਗਏ ਹਵਾਈ ਹਮਲੇ ਨੇ ਭਾਰਤ-ਪਾਕਿ ਰਿਸ਼ਤਿਆਂ ਦਰਮਿਆਨ ਇਕ ਨਵੀਂ ਕੁੜੱਤਣ ਨੂੰ ਜਨਮ ਦਿਤਾ ਹੈ। ਭਾਰਤ 1979 ਤੋਂ ਲਗਾਤਾਰ ਪਾਕਿਸਤਾਨ ਦੇ ਹਿੱਸੇ ਵਾਲੇ ਮਕਬੂਜਾ ਕਸ਼ਮੀਰ ਵਿਚ ਅਤਿਵਾਦ ਅਤੇ ਉਸ ਨੂੰ ਸ਼ਹਿ ਦੇਣ ਵਾਲਿਆਂ ਖਿਲਾਫ਼ ਲਗਾਤਾਰ ਕਾਰਵਾਈਆਂ ਕਰਦਾ ਆਇਆ ਹੈ। ਇਸ ਵਿਚ ਕੌਮਾਂਤਰੀ ਭਾਈਚਾਰੇ ਵਿਚ ਸ਼ਿਕਾਇਤਾਂ ਕਰਨਾ ਹੋਵੇ ਜਾਂ ਫਿਰ ਪਾਕਿਸਤਾਨ ਦੀ ਸ਼ਹਿ ਨਾਲ ਚਲਦੇ ਅਤਿਵਾਦੀਆਂ ਜਾਂ ਜੇਹਾਦੀਆਂ ਦੇ ਸਿਖਲਾਈ ਕੈਂਪਾਂ ਵਿਰੁਧ ਸਰਜੀਕਲ ਸਟ੍ਰਾਈਕਾਂ ਵੀ ਸ਼ਾਮਿਲ ਹਨ। 

india pak

ਭਾਰਤ ਨੇ ਜਿਸ ਦਿਨ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਗੜ੍ਹ 'ਤੇ ਹਮਲਾ ਕੀਤਾ ਉਸ ਦੇ ਅਗਲੇ ਦਿਨ ਹੀ ਪਾਕਿਸਤਾਨੀ ਫੌਜ ਨੇ ਨੌਸ਼ੇਰਾ ਸੈਕਟਰ ਵਿਚ ਗੋਲੀਬਾਰੀ ਕੀਤੀ। ਹਲਾਂਕਿ ਪਾਕਿਸਤਾਨੀ ਹਵਾਈ ਫੌਜ ਵਲੋਂ ਸੁੱਟੇ ਗਏ ਬੰਬਾਂ ਕਾਰਨ ਕੋਈ ਵੀ ਨੁਕਸਾਨ ਨਹੀਂ ਹੋਇਆ। ਪਾਕਿਸਤਾਨ ਨੇ ਸ਼ਰੇਆਮ ਇਹ ਦਾਅਵਾ ਕੀਤਾ ਕਿ ਉਸ ਨੇ ਭਾਰਤ ਦੇ ਮਿਲੀਟਰੀ ਬੇਸ ਦੇ ਨੇੜੇ ਵਾਲੀਆਂ ਖਾਲੀ ਥਾਵਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਤਾਂ ਜੋ ਉਹ ਇਹ ਦਰਸਾ ਸਕਣ ਕਿ ਜੇਕਰ ਉਹਨਾਂ ਨੂੰ ਮਜਬੂਰ ਕੀਤਾ ਤਾਂ ਉਹ ਜਵਾਬੀ ਹਮਲੇ ਦੀ ਕੋਸ਼ਿਸ਼ ਨਹੀਂ ਕਰਨਗੇ ਬਲਕਿ ਜਵਾਬੀ ਕਾਰਵਾਈ ਕਰਨਗੇ। ਭਾਰਤ ਵਲੋਂ ਕੀਤੀ ਗਈ ਕਾਰਵਾਈ ਨੇ ਕਈ ਸਵਾਲ ਵੀ ਖੜੇ ਕੀਤੇ ਹਨ। 

ਪਹਿਲਾ, ਕੀ ਭਾਰਤ ਵਲੋਂ ਕੀਤੀ ਗਈ ਕਾਰਵਾਈ ਨੇ ਅਪਣੇ ਅੰਜਾਮ ਨੂੰ ਪੂਰਾ ਕੀਤਾ ? ਹਲਾਂਕਿ ਇਸ ਸਵਾਲ ਦੇ ਜਵਾਬ ਵਿਚ ਭਾਰਤੀ ਹਵਾਈ ਫੌਜ ਦੇ ਚੀਫ਼, ਏਅਰ ਵਾਈਸ ਮਾਰਸ਼ਲ ਆਰ ਜੇ ਕੇ ਕਪੂਰ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਭਾਰਤੀ ਹਵਾਈ ਫੌਜ ਵਲੋਂ ਅਤਿਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਕਿੰਨੀਆਂ ਮੌਤਾਂ ਹੋਈਆਂ। ਇਹ ਬਿਆਨ ਮੀਡੀਆ ਵਿਚ ਆਏ ਉਸ ਬਿਆਨ ਨੂੰ ਝੂਠਾ ਸਾਬਿਤ ਕਰਦੇ ਹਨ ਜਿਸ ਵਿਚ ਇਹ ਕਿਹਾ ਗਿਆ ਸੀ ਕਿ ਭਾਰਤੀ ਹਵਾਈ ਫੌਜ ਦੀ ਕਾਰਵਾਈ ਵਿਚ ਜੈਸ਼-ਏ-ਮੁਹੰਮਦ ਨਾਲ ਜੁੜੇ 300 ਅਤਿਵਾਦੀ, ਟਰੇਨਰ ਅਤੇ ਹੋਰ ਅਤਿਵਾਦੀ ਅਮਲਾ-ਫੈਲਾ ਮਾਰਿਆ ਗਿਆ ਹੈ।

Air strikeAir strike

ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਕੀ ਭਾਰਤੀ ਹਵਾਈ ਸੈਨਾ ਨੇ ਹਮਲੇ ਵਿਚ ਜੈਸ਼-ਏ-ਮੁਹੰਮਦ ਦੇ 300 ਅਤਿਵਾਦੀ ਵਾਕਿਆ ਮਾਰੇ ਸੀ? ਇਸ ਮਾਮਲੇ 'ਤੇ ਡੂੰਘਾ ਵਿਵਾਦ ਖੜ੍ਹਾ ਹੋ ਗਿਆ ਹੈ।

ਭਰੋਸੇਯੋਗ ਪੱਛਮੀ ਮੀਡੀਆ, ਜਿਹਨਾਂ ਵਿਚ ਨਿਊ ਯਾਰਕ ਟਾਈਮਜ਼ ਦੀਆਂ ਵੀ ਖ਼ਬਰਾਂ ਹਨ, ਫੌਜ ਮਾਹਰਾਂ ਅਤੇ ਦੋ ਪੱਛਮੀ ਸਕਿਓਰਟੀ ਅਧਿਕਾਰੀਆਂ ਦੇ ਹਵਾਲੇ ਨਾਲ ਮਕਬੂਜਾ ਕਸ਼ਮੀਰ ਵਿਚ ਤਬਾਹ ਹੋਈਆਂ ਥਾਵਾਂ ਦਾ ਦ੍ਰਿਸ਼ ਬਹੁਤ ਘੱਟ ਹੈ, ਇਹਨਾਂ ਮੁਤਾਬਿਕ ਪਾਕਿਸਤਾਨ ਦੇ ਕੇਪੀਕੇ, ਖੈਬਰ ਪਖਤੂਨਖਵਾ ਖੇਤਰਾਂ ਵਿਚ ਚਲ ਰਹੇ ਅਤਿਵਾਦੀ ਕੈਂਪ ਬਹੁਤ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਜਾਂ ਹਟ ਚੁੱਕੇ ਹਨ। 

Pulwama AttackPulwama Attack

ਵਾਸ਼ਿੰਗਟਨ ਪੋਸਟ ਮੁਤਾਬਿਕ, ਬਾਲਾਕੋਟ ਦੇ ਸਥਾਨਕ ਪੁਲਿਸ ਅਧਿਕਾਰੀਆਂ ਅਤੇ ਬਾਸ਼ਿੰਦਿਆਂ ਦੀਆਂ ਰੀਪੋਰਟਾਂ ਦਸਦੀਆਂ ਹਨ ਕਿ ਸ਼ਹਿਰ ਤੋਂ ਕੁੱਝ ਕਿਲੋਮੀਟਰ ਦੂਰ ਪਹਾੜੀਆਂ ਵਿਚ ਭਾਰਤੀ ਹਵਾਈ ਫੌਜ ਵਲੋਂ ਬੰਬ ਸੁੱਟੇ ਗਏ, ਪਰ ਇਸ ਵਿਚ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ। ਡੇਲੀ ਟੈਲੀਗ੍ਰਾਫ਼ ਲਿਖਦਾ ਹੈ ਕਿ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਮੁਤਾਬਿਕ ਤੜਕੇ ਸਵੇਰੇ ਉਹਨਾਂ ਨੇ 4 ਵੱਡੇ ਧਮਾਕੇ ਸੁਣੇ ਪਰ ਸਿਰਫ਼ ਇਕ ਵਿਅਕਤੀ ਦੇ ਹਲਕੀ ਜਿਹੀ ਸੱਟ ਲੱਗਣ ਦੀ ਹੀ ਜਾਣਕਾਰੀ ਹੈ।

ਗਾਰਡੀਅਨ ਦਾ ਦਾਅਵਾ ਹੀ ਕਿ ਉਹਨਾਂ ਨੇ ਪਹਾੜੀ ਉਤੇ ਕੁੱਝ ਦਰੱਖਤ ਡਿੱਗੇ ਦੇਖੇ ਅਤੇ ਇਕ ਘਰ ਤਬਾਹ ਹੋਇਆ ਅਤੇ ਜਿੱਥੇ ਬੰਬ ਡਿੱਗੇ ਉਥੇ ਚਾਰ ਵੱਡੇ ਖੱਡੇ ਬਣੇ ਹੋਏ ਸਨ। ਗਲਫ਼ ਨਿਊਜ਼ ਦੀ ਰਿਪੋਰਟ ਮੁਤਾਬਿਕ ਮਕਬੂਜਾ ਕਸ਼ਮੀਰ ਵਿਚ ਅਤਿਵਾਦੀਆਂ ਖਿਲਾਫ਼ ਕੀਤੇ ਗਏ ਹਮਲੇ ਦੇ ਜਸ਼ਨ ਮਨਾਏ ਗਏ, ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਲੜਾਕੂ ਜਹਾਜ਼ਾਂ ਵਲੋਂ ਕੀਤੀ ਗਈ ਕਾਰਵਾਈ ਵਿਚ ਭਾਰਤ ਨੇ ਕੀ ਖਾਸ ਹਾਸਿਲ ਕੀਤਾ, ਜਾਂ 14 ਫਰਵਰੀ ਨੂੰ ਖ਼ੁਦਕੁਸ਼ ਬੰਬਾਰ ਵਲੋਂ ਹਮਲੇ ਵਿਚ ਮਾਰੇ ਗਏ 44 ਸੀਆਰਪੀਐਫ਼ ਜਵਾਨਾਂ ਦਾ ਬਦਲਾ ਲੈਣ ਸਬੰਧੀ ਭਾਰਤ ਵਿਚ ਪੈਦਾ ਗੁੱਸੇ ਦੀ ਲਹਿਰ ਨੂੰ ਘੱਟ ਕਰਨ ਲਈ ਹੀ ਇਹ ਅਪਰੇਸ਼ਨ ਕੀਤਾ ਗਿਆ।

Manish TewariManish Tewari

ਸਥਾਨਕ 46 ਸਾਲ ਦੇ ਇਕ ਕਿਸਾਨ ਫਿਦਾ ਹੂਸੈਨ ਸ਼ਾਹ ਨੇ ਦੱਸਿਆ ਕਿ ਮਦਰੱਸੇ ਤੋਂ ਕੁੱਝ ਕਿਲੋਮੀਟਰ ਦੂਰ ਬੰਬ ਸੁੱਟੇ ਗਏ। ਪਿੰਡ ਵਾਸੀਆਂ ਦੇ ਦੇਖਣ ਮੁਤਾਬਿਕ ਇੰਝ ਲਗਦਾ ਸੀ ਜਿਵੇਂ ਭਾਰਤ ਅਪਣੇ ਨਿਸ਼ਾਨੇ ਤੋਂ ਖੁੰਝ ਗਿਆ ਹੋਵੇ। ਹਲਾਂਕਿ ਭਾਰਤੀ ਫੌਜ ਵਲੋਂ ਸੁੱਟੇ ਗਏ ਬੰਬਾਂ ਦੇ ਟੁਕੜੇ ਮਿਲਣ ਬਾਰੇ ਸਥਾਨਕ ਲੋਕਾਂ ਵਲੋਂ ਦਾਅਵਾ ਜ਼ਰੂਰ ਕੀਤਾ ਗਿਆ। ਉਹਨਾਂ ਮੁਤਾਬਿਕ ਅਪਣੇ ਘਰ ਵਿਚ ਸੁੱਤੇ ਪਏ ਇਕ ਵਿਅਕਤੀ ਦੇ ਘਰ ਦੀਆਂ ਖਿੜਕੀਆਂ ਧਮਾਕੇ ਨਾਲ ਟੁੱਟ ਗਈਆਂ ਜਿਸ ਕਾਰਨ ਉਹ ਜ਼ਖਮੀ ਹੋ ਗਿਆ। 

ਇੰਟਰਨੈਸ਼ਨਲ ਥਿੰਕ ਟੈਂਕ ਅਤੇ ਹੋਰ ਏਜੰਸੀਆਂ, ਸੈਟੇਲਾਈਟ ਚਿੱਤਰਾਂ ਦੇ ਆਧਾਰ 'ਤੇ ਦਾਅਵਾ ਕਰ ਰਹੀਆਂ ਹਨ ਕਿ ਬੰਬ ਤਾਂ ਸੁੱਟੇ ਗਏ ਪਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕੌਮਾਂਤਰੀ ਮੀਡੀਆ ਇਸ ਦਾਅਵੇ ਦੀ ਪੁਸ਼ਟੀ ਕਰਦਾ ਹੈ ਪਰ ਏਅਰ ਫੋਰਸ ਅਤੇ ਰੱਖਿਆ ਵਿਭਾਗ ਨਾਲ ਜੁੜੇ ਹੋਰ ਲੋਕਾਂ ਨੇ ਅਪਣੇ ਦਾਅਵੇ ਨੂੰ ਦੁਹਰਾਇਆ ਹੈ ਕਿ ਜੈਸ਼ ਨੂੰ ਹਮਲੇ ਵਿਚ ਕਾਫੀ ਨੁਕਸਾਨ ਹੋਇਆ ਹੈ। ਰੱਖਿਆ ਵਿਭਾਗ ਨਾਲ ਜੁੜੇ ਲੋਕ ਤਸਵੀਰਾਂ ਦਿਖਾ ਰਹੇ ਹਨ ਅਤੇ ਇਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਪੱਕੇ ਸਬੂਤ ਹਨ ਕਿ ਬਾਲਾਕੋਟ ਦੇ ਦਹਿਸ਼ਤਗਰਦੀ ਕੈਂਪਾਂ ਨੂੰ ਤਬਾਹ ਕਰ ਦਿਤਾ ਗਿਆ ਹੈ। 

Jaish-e-MohammadJaish-e-Mohammad

ਹਲਾਂਕਿ ਅਸੀਂ ਇਹ ਵੀ ਮੰਨ ਲਈਏ ਕਿ ਭਾਰਤ ਵਲੋਂ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਪਰ ਦੂਜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤੀ ਵਲੋਂ ਕੀਤੀ ਗਈ ਇਸ ਕਾਰਵਾਈ ਨਾਲ ਕਿ ਗੁਆਂਢੀ ਮੁਲਕ ਵਲੋਂ ਸਪੌਂਸਰ ਕੀਤੇ ਜਾਂਦੇ ਅਤਿਵਾਦ ਉਤੇ ਲਗਾਮ ਲੱਗੇਗੀ ? ਬਦਕਿਸਮਤੀ ਨਾਲ ਇਸ ਦਾ ਜਵਾਬ 'ਨਾਂਹ' ਹੈ। ਹਲਾਂਕਿ ਪਾਕਿਸਤਾਨ ਸਮੇਂ-ਸਮੇਂ ਉਤੇ ਅਪਣੇ ਸਰਹੱਦੀ ਖੇਤਰਾਂ ਵਿਚ ਪੈਂਦੇ ਸੂਬਿਆਂ ਨੂੰ ਲੈ ਕੇ ਅਤਿਵਾਦ ਸਬੰਧੀ ਬਚਾਅ ਕਰਦਾ ਆਇਆ ਹੈ ਅਤੇ ਇਹ ਕਹਿੰਦਾ ਆਇਆ ਹੈ ਕਿ ਆਈਐਸਆਈ ਵਲੋਂ ਇਸ ਖੇਤਰ ਵਿਚ ਅਤਿਵਾਦੀਆਂ ਨੂੰ ਕੋਈ ਵੀ ਸਿਖਲਾਈ ਜਾਂ ਸ਼ਹਿ ਨਹੀਂ ਦਿਤੀ ਜਾਂਦੀ ਪਰ ਇਸ ਸੱਭ ਦੇ ਬਾਵਜੂਦ ਅਮਰੀਕਾ ਵਲੋਂ ਪਾਕਿਸਤਾਨ ਨੂੰ ਇਹੀ ਘੁਰਕੀ ਦਿਤੀ ਜਾਂਦੀ ਰਹੀ ਹੈ ਕਿ ਉਹ ਅਪਣੇ ਧਰਤੀ 'ਤੇ ਪੈਦਾ ਹੁੰਦੇ ਅਤਿਵਾਦ ਨੂੰ ਲਗਾਮ ਕਸੇ।

ਅਫ਼ਗਾਨਿਸਤਾਨ ਵਿਚ ਤਾਲਿਬਾਨ ਖਿਲਾਫ਼ ਕਈ ਸਾਲਾਂ ਤੱਕ ਲੜਨ ਵਾਲਾ ਅਮਰੀਕਾ ਭਾਵੇਂ ਵੀਅਤਨਾਮ ਜੰਗ ਤੋਂ ਸਬਕ ਲੈਂਦਿਆਂ ਸਨਮਾਨਜਨਕ ਤਰੀਕੇ ਨਾਲ ਅਫ਼ਗਾਨਿਸਤਾਨ ਵਿਚੋਂ ਬਾਹਰ ਨਿਕਲ ਗਿਆ ਹੋਵੇ ਪਰ ਉਸ ਨੂੰ ਇੰਨੇ ਸਾਲਾਂ ਦੌਰਾਨ ਇਸ ਦੀ ਜਾਣਕਾਰੀ ਤਾਂ ਜ਼ਰੂਰ ਮਿਲ ਗਈ ਹੋਵੇਗੀ ਕਿ ਆਖਿਰ ਅਤਿਵਾਦ ਨੂੰ ਪੈਦਾ ਕੌਣ ਕਰ ਰਿਹਾ ਹੈ ?

BalakotBalakot

ਹੁਣ ਗੱਲ ਕਰਦੇ ਆ ਤੀਜੇ ਸਵਾਲ ਦੀ- ਜੇਕਰ ਹੁਣ ਦੁਬਾਰਾ ਕੋਈ ਵੱਡਾ ਅਤਿਵਾਦੀ ਹਮਲਾ ਹੁੰਦਾ ਹੈ ਤਾਂ ਫਿਰ ਅਗਲੀ ਕਾਰਵਾਈ ਕੀ ਹੋਵੇਗੀ ? ਪੁਲਵਾਮਾ ਧਮਾਕੇ ਮਗਰੋਂ ਜਿਸ ਤਰੀਕੇ ਨਾਲ ਅਤਿਵਾਦ ਨੂੰ ਸਖਤੀ ਨਾਲ ਕੁਚਲੇ ਜਾਣ ਦੀ ਚਰਚਾ ਛਿੜੀ ਅਤੇ ਇਸ ਨੇ ਮਾਹੌਲ ਨੂੰ ਇੰਨਾ ਜ਼ਿਆਦਾ ਭਖਾ ਦਿਤਾ ਕਿ ਭਾਰਤ ਨੂੰ ਮਕਬੂਜਾ ਕਸ਼ਮੀਰ ਵਿਚ ਅਪਣੀ ਹਵਾਈ ਫੌਜ ਵਰਤਣੀ ਪਈ। ਕੀ ਇਸ ਤੋਂ ਬਾਅਦ ਹਵਾਈ ਹਮਲਿਆਂ ਦੀਆਂ ਅਪਣੀਆਂ ਸੀਮਾਵਾਂ ਹੋਣ ? ਕੀ ਅਗਲਾ ਕਦਮ ਫਿਰ ਜੰਗ ਹੋ ਸਕਦਾ ਹੈ ?

 ਇਥੇ ਚੌਥਾ ਸਵਾਲ ਵੀ ਪੈਦਾ ਹੁੰਦਾ ਹੈ ਕਿ ਪ੍ਰਮਾਣੂ ਤਾਕਤਾਂ ਵਾਲੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਪ੍ਰਮਾਣੂ ਹਥਿਆਰਾਂ ਵਾਲੀ ਜੰਗ ਹੋ ਸਕਦੀ ਹੈ ? ਭਾਰਤ ਦਾ ਗੁਆਂਢੀ ਮੁਲਕ ਚੀਨ ਵੀ ਪਾਕਿਸਤਾਨ ਦੇ ਨਾਲ ਵਪਾਰ ਵਧਾਉਣ ਲਈ ਚੀਨ-ਪਾਕਿਸਤਾਨ ਵਿਤੀ ਕੌਰੀਡੋਰ ਬਣਾਉਣ ਲਈ ਵੱਡਾ ਨਿਵੇਸ਼ ਕਰ ਰਿਹਾ ਹੈ। ਕੀ ਭਾਰਤ ਦੋਵੇਂ ਪਾਸੇ ਖੁਲ੍ਹ ਰਹੇ ਫਰੰਟ ਲਈ ਤਿਆਰੀ ਕਰ ਰਿਹਾ ਹੈ ਉਹ ਵੀ ਉਦੋਂ ਜਦੋਂ 1962 ਤੋਂ ਬਾਅਦ ਪਿਛਲੇ ਸਾਲ ਭਾਰਤ ਸਰਕਾਰ ਦਾ ਫੌਜੀ ਖਰਚ ਸੱਭ ਤੋਂ ਘੱਟ ਰਿਹਾ ਹੋਵੇ ? 

Pak chinaPak china

ਪੰਜਵਾਂ, ਕੀ ਅਤਿਵਾਦ ਨੂੰ ਕੁਚਲਣ ਲਈ ਚੁੱਕੇ ਜਾ ਰਹੇ ਕਦਮ ਢੁਕਵੇਂ ਹਨ, ਇਹ ਸਾਨੂੰ ਇਸ ਥਾਂ ਤੋਂ ਕਿੱਥੇ ਲੈ ਜਾਣਗੇ ? ਇਸ ਦਾ ਸਿਰਫ਼ ਇਹੀ ਜਵਾਬ ਹੋਵੇਗਾ, ਮਾਰੂ ਹਥਿਆਰਾਂ ਦੇ ਮੁੜ ਵਿਕਾਸ, ਉਹਨਾਂ ਨੂੰ ਵਧਾਉਣ ਅਤੇ ਉਹਨਾਂ ਦੀ ਤੈਨਾਤੀ ਨੂੰ ਬਰਖਾਸਤ ਕਰਨਾ ਜਿਵੇਂ ਕਥਿਤ ਤੌਰ 'ਤੇ 1990ਵਿਆਂ ਦੇ ਅਖੀਰ ਵਿਚ ਸਾਬਕਾ ਪ੍ਰਧਾਨ ਮੰਤਰੀ ਆਈਕੇ ਗੁਜਰਾਲ ਵੇਲੇ ਹੋਈ ਸੀ। ਮਾਰੂ ਜੰਗਾਂ ਸਿਰਫ ਮਾਰੂ ਹਥਿਆਰਾਂ ਨਾਲ ਹੀ ਲੜੀਆਂ ਜਾ ਸਕਦੀਆਂ ਹਨ ਨਾ ਕਿ ਰਵਾਇਤੀ ਸਾਧਨਾਂ ਰਾਹੀਂ। 

ਅੰਤ ਵਿਚ, ਪਾਕਿਸਤਾਨ ਨੇ ਇਸ ਲੜਾਈ ਨੂੰ ਅੱਗੇ ਕਿਉਂ ਨਹੀਂ ਵਧਾਇਆ ? ਉਸ ਨੇ ਸ਼ਾਇਦ ਇਹ ਸਿੱਟਾ ਕੱਢਿਆ ਕਿ ਬਾਲਾਕੋਟ ਹਮਲੇ ਨਾਲ ਉਹਨਾਂ ਨੂੰ ਨੈਤਿਕ ਤੌਰ ਜਾਂ ਭੌਤਿਕ ਤੌਰ 'ਤੇ ਭਾਵੇਂ ਕੋਈ ਨੁਕਸਾਨ ਨਹੀਂ ਹੋਇਆ ਅਤੇ ਉਹਨਾਂ ਨੇ ਭਾਰਤੀ ਹਮਲੇ ਦਾ ਜਵਾਬ ਵੀ ਦੇ ਦਿਤਾ ਤੇ ਅਖੀਰ ਉਹਨਾਂ ਦੇ ਕਬਜ਼ੇ ਵਿਚ ਇਕ ਭਾਰਤੀ ਪਾਇਲਟ ਵੀ ਸੀ। ਲਿਹਾਜ਼ਾ ਉਹ ਸੰਸਾਰ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਉਹ ਵੀ ਅਤਿਵਾਦ ਖਿਲਾਫ਼ ਲੜ ਰਿਹਾ ਹੈ ਅਤੇ ਉਹ ਭਾਰਤ ਨਾਲ ਅਮਨ ਚਾਹੁੰਦਾ ਹੈ। ਇਹੀ ਕਾਰਨ ਸੀ ਕਿ ਉਸ ਨੇ ਕੌਮਾਂਤਰੀ ਦਬਾਅ ਦੇ ਦਰਮਿਆਨ ਅਮਨ-ਅਮਾਨ ਦਾ ਢਿੰਡੋਰਾ ਪਿਟਦਿਆਂ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾਅ ਕਰ ਦਿਤਾ।

Email Address of Manish Tewari

manishtewari01@gmail.com

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement