ਅਸਾਮ ਦਾ ਇਹ ਭਾਜਪਾ ਨੇਤਾ ਬਣੇਗਾ ਅਗਲਾ ਅਮਿਤ ਸ਼ਾਹ!
Published : Mar 3, 2020, 4:53 pm IST
Updated : Mar 4, 2020, 7:56 am IST
SHARE ARTICLE
Assam himanta biswa sarma has what it takes to be bjp next amit shah
Assam himanta biswa sarma has what it takes to be bjp next amit shah

ਜੇ ਭਾਜਪਾ ਦੀ ਵਿਚਾਰਧਾਰਾ ਵਾਲਾ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ...

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੂੰ ਜਲਦ ਹੀ ਇਕ ਅਜਿਹਾ ਨੇਤਾ ਲੱਭਣਾ ਪਵੇਗਾ ਜਿਹੜਾ ਕਿ ਅਮਿਤ ਸ਼ਾਹ ਦੀ ਥਾਂ ਲੈ ਸਕੇ, ਜੋ ਕਿ ਵਧੀਆ ਸਿਆਸਤਦਾਨ ਹੋਵੇ ਅਤੇ ਪੂਰੇ ਦੇਸ਼ ਵਿਚ ਚੋਣਾਂ ਲਈ ਰਣਨੀਤੀ ਦਾ ਪ੍ਰਬੰਧ ਕਰ ਸਕੇ। ਇਹ ਸਪੱਸ਼ਟ ਹੋ ਰਿਹਾ ਹੈ ਕਿ ਜੇਪੀ ਨੱਡਾ ਉਹ ਨਾਮ ਨਹੀਂ ਹੈ ਜੋ ਇਹ ਕਰ ਸਕੇ। ਉਹ ਸਿਰਫ ਅਮਿਤ ਸ਼ਾਹ ਦੀ ਥਾਂ ਲੈਣ ਵਾਲੇ ਹੋ ਸਕਦੇ ਹਨ।

PM Narendra ModiPM Narendra Modi

ਜੇ ਭਾਜਪਾ ਦੀ ਵਿਚਾਰਧਾਰਾ ਵਾਲਾ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਖੁਦ ਪਾਰਟੀ ਚਾਵੇ ਤਾਂ ਅਸਮ ਦੇ ਹਿਮੰਤ ਬਿਸਵਾ ਸਰਮਾ ਅਜਿਹੇ ਵਿਅਕਤੀ ਹੋ ਸਕਦੇ ਹਨ। ਹਿਮੰਤ ਬਿਸਵਾ ਸਰਮਾ ਬਿਲਕੁੱਲ ਅਮਿਤ ਸ਼ਾਹ ਦੀ ਤਰ੍ਹਾਂ ਹੀ ਹੈ। ਰਾਜਨੀਤੀ ਵਿਚ ਤੋੜ-ਮਰੋੜ ਕਰਨ ਵਾਲੇ, ਕਠੋਰ, ਚਤੁਰ, ਮਿਹਨਤੀ ਅਤੇ ਸੱਤਾ ਪਾਉਣ ਲਈ ਸਰਮਾ ਮੋਦੀ ਦੀ ਤਰ੍ਹਾਂ ਵੀ ਹਨ ਜੋ ਅਪਣੇ ਖੇਤਰ ਵਿਚ ਲੋਕਪ੍ਰਿਅ ਵੀ ਹੈ।

Amit ShahAmit Shah

ਭਾਜਪਾ ਪ੍ਰਧਾਨ ਦੇ ਤੌਰ ਤੇ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੋੜੀ ਨੇ ਭਾਜਪਾ ਨੂੰ ਚੋਣਾਂ ਜਿੱਤਣ ਦੀ ਮਸ਼ੀਨਰੀ ਵਿਚ ਬਦਲ ਦਿੱਤਾ ਹੈ ਪਰ ਹੁਣ ਉਹਨਾਂ ਨੂੰ ਇਕ ਯੋਗ ਉਤਰਾਧਿਕਾਰੀ ਦੀ ਜ਼ਰੂਰਤ ਹੈ। ਜੇ ਰਾਸ਼ਟਰੀ ਪੱਧਰ ਤੇ ਭਾਜਪਾ ਦੇ ਹੋਰ ਵੱਡੇ ਆਗੂਆਂ ਦੀ ਗੱਲ ਕਰੀਏ ਤਾਂ ਕੋਈ ਵੀ ਭਰੋਸਾ ਜਿਤਣ ਦੇ ਕਾਬਲ ਨਹੀਂ ਹੋਇਆ ਅਤੇ ਇਹ ਮੋਦੀ ਸਰਕਾਰ ਵਿਚ ਵੀ ਸਾਫ਼ ਦਿਖਾਈ ਦੇ ਰਿਹਾ ਹੈ।

Amit Shah and Akhilesh YadavAmit Shah 

ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਅਸਮ ਦੇ ਭਾਜਪਾ ਨੇਤਾ ਹਿਮੰਤ ਬਿਸਵਾ ਸਰਮਾ ਆਰਐਸਐਸ ਨਾਲ ਜੁੜੇ ਨਹੀਂ ਹਨ ਅਤੇ ਨਾ ਹੀ ਉਹਨਾਂ ਦੀਆਂ ਜੜ੍ਹਾਂ ਸੰਗਠਨ ਨਾਲ ਜੁੜੀਆਂ ਹੋਈਆਂ ਹਨ। ਕਾਂਗਰਸ ਤੋਂ ਭਾਜਪਾ ਵਿਚ ਆਏ ਹਿਮੰਤ ਬਿਸਵਾ ਸਰਸਾ ਨੂੰ ਅਸਮ ਵਿਚ ਭਾਜਪਾ ਦਾ ਭਰੋਸੇਮੰਦ ਨੇਤਾ ਬਣਨ ਵਿਚ ਘਟ ਸਮਾਂ ਲੱਗਿਆ। ਸਾਲ 2015 ਵਿਚ ਉਹ ਕਾਂਗਸ ਚੋਂ ਭਾਜਪਾ ਵਿਚ ਆਏ ਸਨ।

PM Narendra ModiPM Narendra Modi

ਤਤਕਾਲੀਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਰਜਨਿਕ ਤੌਰ ਤੇ ਮਤਭੇਦ ਹੋਣ ਤੋਂ ਬਾਅਦ ਉਹਨਾਂ ਨੇ ਪਾਰਟੀ ਛੱਡੀ ਸੀ। ਮੋਦੀ-ਸ਼ਾਹ ਦੀ ਜੋੜੀ ਜਲਦੀ ਕਿਸੇ ਤੇ ਵਿਸ਼ਵਾਸ ਨਹੀਂ ਕਰਦੀ ਪਰ ਹਿਮੰਤ ਨੇ ਉਹਨਾਂ ਦਾ ਬਹੁਤ ਘਟ ਸਮੇਂ ਵਿਚ ਵਿਸ਼ਵਾਸ ਜਿੱਤ ਲਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਚੋਣਾਂ ਜਿੱਤ ਕੇ ਸੱਤਾ ਵਿਚ ਪਕੜ ਮਜ਼ਬੂਤ ਕਰ ਲਈ।

PM Narendra Modi and Amit ShahPM Narendra Modi and Amit Shah

ਹਿਮੰਤ ਬਿਸਵਾ ਸਰਮਾ ਖਿਲਾਫ ਇਕ ਤਰਕ ਇਹ ਦਿੱਤਾ ਜਾਂਦਾ ਹੈ ਕਿ ਉਹ ਚਾਹੇ ਹੀ ਅਸਮ ਵਰਗੇ ਰਾਜ ਨੂੰ ਸੰਭਾਲਣ ਪਰ ਪੂਰੇ ਦੇਸ਼ ਦੀ ਭੂਮਿਕਾ ਨਿਭਾਉਣਾ ਉਸ ਤੋਂ ਵੱਖ ਗੱਲ ਹੈ। ਪਰ ਤੱਥ ਇਹ ਹੈ ਕਿ ਇਹ ਪੂਰਬ-ਉੱਤਰ ਖੇਤਰ ਵਿਚ ਅਪਣੀ ਮਜ਼ਬੂਤ ਜਗ੍ਹਾ ਬਣਾਉਣ ਤੋਂ ਬਾਅਦ ਸਰਮਾ ਨੇ ਇਹ ਦਿਖਾਇਆ ਹੈ ਕਿ ਉਹ ਬਹੁਤ ਤੇਜ਼ੀ ਨਾਲ ਅਪਣੇ ਖੰਭਾਂ ਨੂੰ ਫੈਲਾਉਣਾ ਜਾਣਦੇ ਹਨ।

ਉਹ ਚਾਹੇ ਪੂਰੇ ਦੇਸ਼ ਵਿਚ ਭਾਜਪਾ ਦੇ ਜਾਣੇ ਪਹਿਚਾਣੇ ਚਿਹਰੇ ਨਾ ਹੋਣ ਪਰ ਮੋਦੀ-ਸ਼ਾਹ ਦੀ ਜੋੜੀ ਨੇ ਵੀ ਇਕ ਰਾਜ ਤੋਂ ਅਪਣਾ ਸਫਰ ਸ਼ੂਰੂ ਕੀਤਾ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਪੂਰੇ ਦੇਸ਼ ਲਈ ਕਲਪਨਾ ਕੀਤੀ। ਇਹ ਸਾਰਾ ਇਕ ਤੇਜ਼ ਰਾਜਨੀਤਿਕ ਦਿਮਾਗ਼ ਸੀ ਸੱਤਾ ਦੀ ਦਿਸ਼ਾ ਵਿਚ ਇਕ ਮਾਤਰ ਯਾਤਰਾ ਅਤੇ ਵੋਟਰਾਂ ਨੂੰ ਰਾਜਨੀਤਿਕ ਅਤੇ ਵਾਦਿਆਂ ਦੇ ਅਪਣੇ ਬ੍ਰਾਂਡ ਵਿਚ ਖਰੀਦਣ ਲਈ ਜੋੜ-ਤੋੜ ਕਰਨਾ ਸੀ।

Modi and Amit ShahModi and Amit Shah

ਅਸਮ ਵਿਚ ਸਰਮਾ ਨੂੰ ਕਾਫੀ ਲੋਕ ਚਾਹੁੰਦੇ ਹਨ। ਉਸ ਦੇ ਰਾਹ ਵਿਚ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਸ ਦਾ ਆਰਐਸਐਸ ਨਾਲ ਕੋਈ ਸਬੰਧ ਨਹੀਂ ਹੈ। ਜੋ ਕਿ ਰਾਸ਼ਟਰੀ ਪੱਧਰ ਵਿਚ ਭਾਜਪਾ ਵਿਚ ਕੋਈ ਸਥਾਨ ਲੈਣ ਲਈ ਬਹੁਤ ਜ਼ਰੂਰੀ ਹੈ। ਹਿਮੰਤ ਬਿਸਵਾ ਸਰਮਾ ਅਤੇ ਅਮਿਤ ਸ਼ਾਹ ਵਿਚ ਜੋ ਸਾਫ਼ ਅੰਤਰ ਹੈ ਉਹ ਹੈ ਸ਼ਾਹ ਦਾ ਇਕ ਵਿਚਾਰਧਾਰਾ ਦੇ ਪ੍ਰਤੀ ਸਪਸ਼ਟ ਝੁਕਾਅ, ਹਿੰਦੂਤਵ ਲਈ ਵਚਨਬੱਧਤਾ ਜੋ ਕਿ ਭਾਜਪਾ ਵਿਚ ਜ਼ਰੂਰੀ ਹੈ।

CongressCongress

ਸਾਬਕਾ ਦੀ ਸਿਰਫ ਇੱਕ ਵਿਚਾਰਧਾਰਾ ਹੈ-ਉਹ ਹੈ ਸੱਤਾ। ਐਨਆਰਸੀ-ਸੀਏਏ ਨੇ ਸਰਮਾ ਲਈ ਇਸ ਤਰ੍ਹਾਂ ਕੰਮ ਕੀਤਾ ਹੈ ਕਿ ਉਹ ਭਾਜਪਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰ ਸਕੇ। ਪਰ ਕੀ ਉਹ ਸਥਾਨਕਵਾਦ ਨੂੰ ਪਿੱਛੇ ਛੱਡ ਕੇ ਸੀਏਏ-ਐਨਆਰਸੀ ਦੇ ਫਿਰਕੂ ਪ੍ਰਾਜੈਕਟ ਵਿਚ ਸੱਚਮੁੱਚ ਵਿਸ਼ਵਾਸ ਕਰਦੇ ਹਨ। ਇਹ ਗੱਲ ਲੁਕੀ ਨਹੀਂ ਹੈ ਕਿ ਸਰਮਾ ਆਸਾਮ ਤੋਂ ਬਾਹਰ ਚਲੇ ਜਾਣਾ ਅਤੇ 2019 ਵਿਚ ਰਾਸ਼ਟਰੀ ਪੱਧਰ 'ਤੇ ਭੂਮਿਕਾ ਨਿਭਾਉਣਾ ਚਾਹੁੰਦੀ ਸੀ।

ਹਾਲਾਂਕਿ, ਮੋਦੀ ਅਤੇ ਸ਼ਾਹ ਨੇ ਮਹਿਸੂਸ ਕੀਤਾ ਕਿ ਇਹ ਸਹੀ ਸਮਾਂ ਨਹੀਂ ਸੀ ਅਤੇ ਉਹ ਸਰਮਾ ਨੂੰ ਉੱਤਰ-ਪੂਰਬ ਦੀ ਭੂਮਿਕਾ ਨਿਭਾਉਣ ਵਾਲਾ ਇਕਲੌਤਾ ਵਿਅਕਤੀ ਮੰਨਦੇ ਸਨ। ਕੀ ਹਿਮਾਂਤਾ ਬਿਸਵਾ ਸਰਮਾ ਭਾਜਪਾ ਅਤੇ ਆਰਐਸਐਸ ਨੂੰ ਭਰੋਸਾ ਦਿਵਾਏਗੀ? ਇਹ ਉਨ੍ਹਾਂ ਦੇ ਹੁਨਰ ਅਤੇ ਚਲਾਕੀ ਦੀ ਸਭ ਤੋਂ ਵੱਡੀ ਪਰੀਖਿਆ ਹੋਵੇਗੀ ਅਤੇ ਮੁਸ਼ਕਲ ਹਾਲਤਾਂ ਵਿਚ ਆਪਣਾ ਰਸਤਾ ਬਣਾਉਣ ਦੀ ਉਨ੍ਹਾਂ ਦੀ ਯੋਗਤਾ ਨੂੰ ਵੀ ਪ੍ਰਦਰਸ਼ਿਤ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement