
ਹੁਣ ਅਤਿਵਾਦ ਬਰਦਾਸ਼ਤ ਨਹੀਂ ਕਰਾਂਗੇ, ਜੇਕਰ ਭਾਰਤ ‘ਤੇ ਹਮਲਾ ਹੋਇਆ ਤਾਂ ਅਸੀਂ ਘਰਾਂ ਵਿਚ ਜਾ ਕੇ ਮਾਰਾਂਗੇ।
ਕੋਲਕਾਤਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਭਾਰਤ ‘ਤੇ ਹਮਲਾ ਹੋਇਆ ਤਾਂ ਅਸੀਂ ਘਰਾਂ ਵਿਚ ਜਾ ਕੇ ਮਾਰਾਂਗੇ। ਉਹਨਾਂ ਨੇ ਕਿਹਾ ਕਿ ਭਾਰਤ ‘ਤੇ ਹਮਲਾ ਕਰਨ ਵਾਲੇ ਅਪਣੀ ਮੌਤ ਤੈਅ ਕਰਕੇ ਆਉਂਦੇ ਹਨ। ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਪਹੁੰਚੇ।
Photo
ਇਹ ਗੱਲ ਸ਼ਾਹ ਨੇ ਰਾਜਾਰਹਾਟ ਵਿਖੇ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਦੀ ਨਵੀਂ ਇਮਾਰਤ ਦੇ ਉਦਘਾਟਨ ਦੌਰਾਨ ਕਹੀ। ਉਹਨਾਂ ਨੇ ਕਿਹਾ ਕਿ ਸਾਡੀ ਨੀਤੀ ਅਤਿਵਾਦ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਾ ਕਰਨ ਦੀ ਹੈ। ਸ਼ਾਹ ਨੇ ਕਿਹਾ ਕਿ ਅਸੀਂ ਹਮੇਸ਼ਾਂ ਤੋਂ ਹੀ ਸ਼ਾਂਤੀ ਚਾਹੁੰਦੇ ਆਏ ਹਾਂ ਪਰ ਜੇਕਰ ਗੱਲ ਯੁੱਧ ਦੀ ਹੋਵੇ ਤਾਂ ਫਿਰ ਮੈਦਾਨ ਵਿਚ ਪੂਰੇ ਜਜ਼ਬੇ ਨਾਲ ਲੜਾਈ ਲੜੀ ਜਾਂਦੀ ਹੈ।
Photo
ਇਸ ਦੇ ਨਾਲ ਹੀ ਸ਼ਾਹ ਨੇ ਐਨਐਸਜੀ ਦੇ ਜਵਾਨਾਂ ਨੂੰ ਭਰੋਸਾ ਦਿੱਤਾ ਕਿ 5 ਸਾਲਾਂ ਦੇ ਅੰਦਰ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆ ਜਾਣਗੀਆਂ।ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਐਨਐਸਜੀ ਦੇ ਜਵਾਨ ਹਮੇਸ਼ਾਂ ਤੋਂ ਹੀ ਵਧੀਆ ਕੰਮ ਕਰਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ‘ਭਾਰਤੀ ਫੌਜੀਆਂ ਦੇ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਾ ਮੋਦੀ ਸਰਕਾਰ ਦੀ ਪਹਿਲ ਹੈ। ਉਹਨਾਂ ਦੀ ਭਲਾਈ, ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਲਈ ਅਸੀਂ ਹਰ ਸੰਭਵ ਕਦਮ ਚੁੱਕਾਂਗੇ’।
Photo
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਯੁੱਧਿਆ ਵਿਚ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ, ਉੱਥੇ ਮੰਦਰ ਬਣਾਉਣ ਲਈ ਅਸੀਂ 500 ਸਾਲਾਂ ਤੋਂ ਲੜ ਰਹੇ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਰਾਮ ਮੰਦਰ ਨੂੰ ਤੀਰਥ ਅਸਥਾਨ ਬਣਾਉਣ ਦਾ ਐਲਾਨ ਕੀਤਾ ਹੈ।
Photo
ਉਹਨਾਂ ਨੇ ਕਿਹਾ ਕਿ ਕਾਂਗਰਸ, ਸਪਾ, ਬਸਪਾ ਅਤੇ ਮਮਤਾ ਰਾਮ ਮੰਦਰ ਦੇ ਨਿਰਮਾਣ ਵਿਚ ਇਕ ਰੁਕਾਵਟ ਸੀ। ਤੁਸੀਂ ਮੋਦੀ ਜੀ ਨੂੰ ਤਾਕਤ ਦਿੱਤੀ ਅਤੇ ਹੁਣ ਕੁਝ ਹੀ ਮਹੀਨਿਆਂ ਵਿਚ ਅਸਮਾਨ ਨੂੰ ਛੂਹਣ ਵਾਲਾ ਰਾਮ ਮੰਦਰ ਬਣਨ ਵਾਲਾ ਹੈ।