ਦਿੱਲੀ ਵਿਚ ਕੋਰੋਨਾ ਨੇ ਪਸਾਰੇ ਪੈਰ, ਕੀ ਚਿਕਨ ਖਾਣ ਨਾਲ ਫੈਲ ਸਕਦਾ ਹੈ ਕੋਰੋਨਾ ਵਾਇਰਸ?
Published : Mar 3, 2020, 11:45 am IST
Updated : Mar 3, 2020, 11:46 am IST
SHARE ARTICLE
Corona virus in delhi chicken fair organized to remove confusion in up
Corona virus in delhi chicken fair organized to remove confusion in up

ਲੋਕਾਂ ਦੇ ਮਨਾਂ ਵਿਚੋਂ ਇਸ ਅਫਵਾਹ ਨੂੰ ਦੂਰ ਕਰਨ ਲਈ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ...

ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਦਸਤਕ ਦਿੱਤੀ ਹੈ। ਸੋਮਵਾਰ ਨੂੰ ਇਕ ਕੰਨਫਰਮ ਕੇਸ ਨਵੀਂ ਦਿੱਲੀ ਵਿਚ ਮਿਲਿਆ ਜਦ ਕਿ ਇਕ ਹੋਰ ਕੇਸ ਤੇਲੰਗਾਨਾ ਵਿਚ ਸਾਹਮਣੇ ਆਇਆ ਹੈ। ਇਸ ਸਮੇਂ ਦੋਵੇਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਦੋਵਾਂ ਦੀ ਹਾਲਤ ਸਥਿਰ ਹੈ। ਇਸ ਦੌਰਾਨ, ਮਾਸਾਹਾਰੀ ਭੋਜਨ, ਖਾਸ ਕਰ ਕੇ ਚਿਕਨ ਖਾਣ ਬਾਰੇ ਲੋਕਾਂ ਵਿਚ ਇੱਕ ਅਫਵਾਹ ਫੈਲ ਰਹੀ ਹੈ ਕਿ ਇਹ ਕੋਰੋਨਾ ਵਿਸ਼ਾਣੂ ਨੂੰ ਵੀ ਫੈਲਾ ਸਕਦਾ ਹੈ।

Chiken Chiken

ਲੋਕਾਂ ਦੇ ਮਨਾਂ ਵਿਚੋਂ ਇਸ ਅਫਵਾਹ ਨੂੰ ਦੂਰ ਕਰਨ ਲਈ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਚਿਕਨ ਦੀ ਇੱਕ ਪੂਰੀ ਪਲੇਟ ਸਿਰਫ 30 ਰੁਪਏ ਵਿਚ ਦਿੱਤੀ ਜਾ ਰਹੀ ਹੈ। ਇਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਪਰ ਗੋਰਖਪੁਰ ਵਿਚ ਚਿਕਨ ਪ੍ਰੇਮੀਆਂ ਦਾ ਇਹ ਸੁਪਨਾ ਸਾਕਾਰ ਹੋਇਆ। ਪੋਲਟਰੀ ਫਾਰਮ ਐਸੋਸੀਏਸ਼ਨ ਨੇ ਇਸ ਲਈ ਸ਼ਨੀਵਾਰ ਨੂੰ ਗੋਰਖਪੁਰ ਵਿਚ ਇੱਕ ਚਿਕਨ ਮੇਲਾ ਲਗਾਇਆ। ਐਸੋਸੀਏਸ਼ਨ ਨੇ ਇਹ ਅਫਵਾਹਾਂ ਨੂੰ ਖਾਰਿਜ ਕਰਨ ਲਈ ਇਹ ਆਯੋਜਨ ਕੀਤਾ।

Chiken Chiken

ਉਹਨਾਂ ਦਾ ਇਹੀ ਮਕਸਦ ਸੀ ਕਿ ਲੋਕਾਂ ਨੂੰ ਇਸ ਅਫ਼ਵਾਹ ਤੋਂ ਦੂਰ ਕੀਤਾ ਜਾ ਸਕੇ।  ਪੋਲਟਰੀ ਫਾਰਮ ਐਸੋਸੀਏਸ਼ਨ ਦੇ ਪ੍ਰਧਾਨ ਵਿਨੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਲੋਕਾਂ ਨੇ ਪਿਛਲੇ ਇਕ ਮਹੀਨੇ ਤੋਂ ਚਿਕਨ ਖਾਣਾ ਬੰਦ ਕਰ ਦਿੱਤਾ ਸੀ। ਉਸ ਨੇ ਕਿਹਾ, "ਅਸੀਂ ਇਸ ਮੇਲੇ ਦਾ ਆਯੋਜਨ ਕੀਤਾ, ਜਿਸ ਵਿਚ ਅਸੀਂ ਲੋਕਾਂ ਨੂੰ ਚਿਕਨ ਖਾਣ ਲਈ ਬੁਲਾਇਆ। ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕੋਰੋਨਾ ਵਾਇਰਸ ਚਿਕਨ, ਮਟਨ ਜਾਂ ਮੱਛੀ ਖਾਣ ਨਾਲ ਨਹੀਂ ਹੁੰਦਾ।

Corona VirusCorona Virus

ਮੇਲੇ ਲਈ ਅਸੀਂ ਲਗਭਗ ਇੱਕ ਹਜ਼ਾਰ ਕਿਲੋਗ੍ਰਾਮ ਚਿਕਨ ਪਕਾਇਆ ਅਤੇ ਪੂਰਾ ਸਟਾਕ ਖਤਮ ਹੋ ਗਿਆ ਹੈ। ਗੋਰਖਪੁਰ ਰੇਲਵੇ ਸਟੇਸ਼ਨ ਦੇ ਸਾਹਮਣੇ ਲਗਾਏ ਗਏ ਚਿਕਨ ਮੇਲੇ ਵਿਚ ਵੱਡੀ ਗਿਣਤੀ ਵਿਚ ਭੀੜ ਲੱਗੀ ਹੋਈ ਸੀ ਅਤੇ ਇਸ ਕਾਰਨ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ਕਈ ਘੰਟੇ ਬੰਦ ਰਹੀ। ਦਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦੇ ਫਿਲਮਾਂ ਦੇ ਵੱਡੇ ਬਜ਼ਾਰ ਨੂੰ ਵੀ ਝਟਕਾ ਲੱਗਿਆ ਹੈ। ਕੋਰੋਨਾ ਵਾਇਰਸ ਕਰ ਕੇ ਸਿਨੇਮਾ ਬੰਦ ਪਏ ਹਨ।

Corona VirusCorona Virus

ਇਸ ਵਾਇਰਸ ਕਾਰਨ 2020 ਵਿਚ ਫ਼ਿਲਮ ਇੰਡਸਟਰੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਹਾਲੀਵੁੱਡ ਰਿਪੋਰਟਰ ਮੁਤਾਬਕ ਗਲੋਬਲ ਬਾਕਸ ਆਫਿਸ ਤੇ ਨੁਕਸਾਨ ਦਾ ਅੰਕੜਾ 1 ਤੋਂ 2 ਅਰਬ ਡਾਲਰ ਤਕ ਪਹੁੰਚ ਸਕਦਾ ਹੈ।ਫਰਵਰੀ 2019 ਵਿਚ ਚੀਨ ਨੇ ਇਕ ਮਹੀਨੇ ਵਿਚ ਸਭ ਤੋਂ ਜ਼ਿਆਦਾ ਬਾਕਸ ਆਫਿਸ ਰੇਵਿਨਿਊ ਕਲੈਕਟ ਕਰਨ ਦਾ ਰਿਕਾਰਡ ਬਣਾਇਆ ਸੀ।

ਮੀਡੀਆ ਰਿਪੋਰਟ ਅਨੁਸਾਰ ਫਰਵਰੀ ਵਿਚ ਬਾਕਸ ਆਫਿਸ ਤੇ ਕੁੱਲ 1.64 ਬਿਲਿਅਨ ਡਾਲਰ ਦੀ ਕੁਲੈਕਸ਼ਨ ਹੋਈ ਸੀ। ਹਾਲੀਵੁੱਡ ਰਿਪੋਰਟਰ ਮੁਤਾਬਕ 2019 ਵਿਚ ਚਾਈਨੀਜ਼ ਨਿਊ ਈਅਰ ਦੌਰਾਨ ਟਿਕਟ ਰੇਵਿਨਿਊ 1.52 ਅਰਬ ਡਾਲਰ ਸੀ। ਪਰ 2020 ਵਿਚ ਤਕ ਇਹ ਅੰਕੜਾ 3.9 ਕਰੋੜ ਡਾਲਰ ਤੇ ਆ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement