
ਪਿਛਲੇ ਇਕ ਮਹੀਨੇ ਵਿਚ ਮੱਕੀ ਦੀ ਕੀਮਤ 17 ਫ਼ੀਸਦੀ ਤੋਂ ਜ਼ਿਆਦਾ ਵਧੀ ਹੈ।
ਨਵੀਂ ਦਿੱਲੀ: ਜੇ ਤੁਸੀਂ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਅਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ। ਦਰਅਸਲ ਮੁਰਗੀ ਦਾਣੇ ਦੀ ਲਾਗਤ ਵਧਣ ਦਾ ਅਸਰ ਪਾਲਟ੍ਰੀ ਇੰਡਸਟ੍ਰੀ ਤੇ ਪੈ ਰਿਹਾ ਹੈ। ਕੰਪਨੀਆਂ ਅੰਡੇ ਅਤੇ ਚਿਕਨ ਦੀਆਂ ਕੀਮਤਾਂ ਵਧਾਉਣ ਤੇ ਵਿਚਾਰ ਕਰ ਰਹੀ ਹੈ। ਦਸ ਦਈਏ ਕਿ ਪਾਲਟ੍ਰੀ ਫੀਡ ਵਿਚ ਮੱਕੀ ਦਾ ਅਹਿਮ ਰੋਲ ਹੈ। ਇਸ ਨੂੰ ਦੋਵਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪਿਛਲੇ ਇਕ ਮਹੀਨੇ ਵਿਚ ਮੱਕੀ ਦੀ ਕੀਮਤ 17 ਫ਼ੀਸਦੀ ਤੋਂ ਜ਼ਿਆਦਾ ਵਧੀ ਹੈ।
Chickenਕਾਰੋਬਾਰੀਆਂ ਦਾ ਕਹਿਣਾ ਹੈ ਕਿ ਭਾਰੀ ਬਾਰਿਸ਼ ਅਤੇ ਹੜ੍ਹ ਦੇ ਚਲਦੇ ਸੌਣੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ ਮਾਨਸੂਨ ਦਾ ਮੌਸਮ ਜ਼ਿਆਦਾ ਹੋਣ ਕਰ ਕੇ ਹਾੜੀ ਦੀ ਬਿਜਾਈ ਵੀ ਲੇਟ ਹੋ ਗਈ ਹੈ। ਇਸ ਲਈ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਬਣੀ ਹੋਈ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੱਕੀ ਦੀ ਕੀਮਤ ਹੁਣ ਵੀ ਕਾਬੂ ਵਿਚ ਆਉਣ ਦੀ ਉਮੀਦ ਨਹੀਂ ਹੈ। ਕਿਉਂ ਕਿ ਮੱਕੀ ਦੀ ਫ਼ਸਲ ਤੇ ਫਾਲ ਆਰਮੀ ਨਾਮ ਦੇ ਨਵੇਂ ਕੀਟ ਦਾ ਹਮਲਾ ਹੋਇਆ ਹੈ।
Eggਇਸ ਨਾਲ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਸਾਲ 7 ਲੱਖ ਹੈਕਟੇਅਰ ਤੋਂ ਜ਼ਿਆਦਾ ਮੱਕੀ ਦੀ ਫ਼ਸਲ ਨੂੰ ਬਰਬਾਦ ਹੋ ਗਈ ਹੈ। ਮਹਾਰਾਸ਼ਟਰ ਅਤੇ ਕਰਨਾਟਕ ਵਿਚ ਵੀ ਇਸ ਨਾਲ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਕਰਨਾਟਕ ਵਿਚ 263 ਲੱਖ ਹੈਕਟਰ ਫ਼ਸਲ ਬਰਬਾਦ ਹੋਈ ਹੈ। ਉੱਥੇ ਹੀ ਮਹਾਰਾਸ਼ਟਰ ਵਿਚ 232 ਲੱਖ ਹੈਕਟੇਅਰ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ। ਪਿਛਲੇ ਦੋ ਮਹੀਨਿਆਂ ਵਿਚ ਮੱਕੀ ਦੀ ਕੀਮਤ 1700 ਰੁਪਏ ਪ੍ਰਤੀ ਕੁਆਇੰਟਲ ਤੋਂ ਵਧ ਕੇ 2000 ਰੁਪਏ ਪ੍ਰਤੀ ਕੁਆਇੰਟਲ ਹੋ ਗਈ ਹੈ।
Egg ਯਾਨੀ 17.64 ਫ਼ੀਸਦੀ ਕੀਮਤ ਘਟ ਗਈ ਹੈ। ਪਾਲਟ੍ਰੀ ਇੰਡਸਟ੍ਰੀ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਚਿਕਨ ਉਤਪਾਦਨ ਲਾਗਤ ਵਿਚ 20 ਫ਼ੀਸਦੀ ਦਾ ਵਾਧਾ ਹੋਇਆ ਹੈ। ਮੌਸਮ ਗਰਮ ਹੋਣ ਨਾਲ ਚੂਚਿਆਂ ਦੇ ਵਿਕਾਸ ਤੇ ਅਸਰ ਪਿਆ ਹੈ। ਅਕਤੂਬਰ-ਦਸੰਬਰ ਤਿਮਾਹੀ ਵਿਚ ਸਪਲਾਈ 10-15 ਫ਼ੀਸਦੀ ਘਟ ਗਈ ਹੈ। ਉੱਥੇ ਹੀ ਮੁਰਗੀ ਦਾਨੇ ਦੀ ਲਾਗਤ ਵਿਚ ਵਾਧੇ ਦਾ ਅਸਰ ਇਸ ਲਈ ਜ਼ਿਆਦਾ ਨਹੀਂ ਪਿਆ ਸੀ ਕਿ ਉਦੋਂ ਚਿਕਨ ਦੀ ਜ਼ਿਆਦਾ ਮੰਗ ਸੀ।
Chicken ਅੰਡੇ ਅਤੇ ਚਿਕਨ ਦੋਵਾਂ ਨਾਲ ਜੁੜੇ ਕਾਰੋਬਾਰੀ ਹੁਣ ਘੰਟਿਆ ਵਿਚ ਕੰਮ ਕਰ ਰਹੇ ਹਨ। ਦੱਖਣੀ ਰਾਜਾਂ ਵਿਚ ਕੀੜੇ ਦੀ ਮਾਰ ਕਾਰਨ ਮੱਕੀ ਦੀ ਫ਼ਸਲ ਕਮਜ਼ੋਰ ਹੋਣ ਨਾਲ ਵੀ ਕੀਮਤ ਚੜ੍ਹੀ ਹੈ। ਸੋਆਬੀਨ ਉਤਾਪਾਦਕ ਰਾਜਾਂ ਵਿਚ ਬੇਮੌਸਮ ਬਾਰਿਸ਼ ਅਤੇ ਹੜ੍ਹ ਨਾਲ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਲਈ ਦੇਸ਼ ਵਿਚ ਸੋਆਬੀਨ ਦੀ ਕੀਮਤ ਵਧ ਗਈ ਹੈ। ਬੀਤੇ ਦੋ ਮਹੀਨਿਆਂ ਵਿਚ ਸੋਆਬੀਨ ਦੀ ਕੀਮਤ ਕਰੀਬ 400 ਰੁਪਏ ਪ੍ਰਤੀ ਕੁਆਇੰਟਲ ਵਧੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।