
9 ਨੌਜਵਾਨਾਂ ਨੂੰ ਸੋਮਵਾਰ ਦੀ ਰਾਤ ਕੀਤਾ ਗਿਆ ਸੀ ਰਿਹਾਅ
ਨਵੀਂ ਦਿੱਲੀ: ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ 13 ਹੋਰ ਲੋਕ ਤਿਹਾੜ ਜੇਲ ਵਿਚੋਂ ਰਿਹਾਅ ਹੋ ਗਏ ਹਨ। 9 ਨੌਜਵਾਨਾਂ ਨੂੰ ਸੋਮਵਾਰ ਦੀ ਰਾਤ ਰਿਹਾਅ ਕੀਤਾ ਗਿਆ, ਜਿਨ੍ਹਾਂ ਵਿਚ ਜਤਿੰਦਰ ਸਿੰਘ, ਗੁਰਦੀਪ ਸਿੰਘ, ਕਿਸ਼ਨ, ਧਰਮਿੰਦਰ ਸਿੰਘ, ਦਿਲਸ਼ਾਦ ਖਾਨ, ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਅਮਿਤ ਕੁਮਾਰ ਅਤੇ ਜਸਵੀਰ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਨਾਂਗਲੋਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਤਕਰੀਬਨ ਇਕ ਮਹੀਨਾ ਜੇਲ ਵਿਚ ਰਹਿਣ ਮਗਰੋਂ ਇਹ ਰਿਹਾਅ ਹੋਏ ਹਨ।
13 others arrested during farmers' agitation released from Tihar Jail
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦਸਿਆ ਕਿ ਕੱਲ੍ਹ 13 ਹੋਰ ਨੌਜਵਾਨ ਜੇਲ ਵਿਚ ਦੇਰ ਰਾਤ ਰਿਹਾਅ ਹੋਏ ਜੋ ਕਿ ਨਾਂਗਲੋਈ ਪੁਲਿਸ ਥਾਣੇ ਦੀ ਐਫ਼.ਆਈ.ਆਰ ਨੰਬਰ 46/21 ਤਹਿਤ ਗ੍ਰਿਫ਼ਤਾਰ ਕੀਤੇ ਗਏ ਸਨ।
DSGMC लीगल टीम की मेहनत के कारण आज फिर 13 किसानों को तिहाड़ जेल से मिली रिहाई ????????
— Manjinder Singh Sirsa (@mssirsa) March 2, 2021
हमने वादा किया था हम हर किसान को क़ानूनी सहायता मुहैया करवाएंगे और हम अपना हर वादा पूर्णतः निभा रहे हैं pic.twitter.com/1y6Pkc1KgQ
ਇਨ੍ਹਾਂ ਵਿਚ ਜਸਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਬਲਧੀਰ ਸਿੰਘ, ਭਾਗ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਰਣਜੀਤ ਸਿੰਘ, ਹਸਵਿੰਦਰ ਸਿੰਘ, ਦਲਜਿੰਦਰ ਸਿੰਘ, ਗੁਰਦੀਪ ਸਿੰਘ ਅਤੇ ਰਮਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਸ਼ਾਮਲ ਹਨ। ਉਨ੍ਹਾਂ ਨੇ ਇਨ੍ਹਾਂ ਦੀ ਜ਼ਮਾਨਤ ਕਰਵਾਉਣ ਵਿਚ ਅਹਿਮ ਰੋਲ ਅਦਾ ਕਰਨ ਲਈ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਐਡਵੋਕੇਟ ਦਿਨੇਸ਼ ਮੁਦਗਿੱਲ, ਅਮਰਵੀਰ ਸਿੰਘ ਭੁੱਤਲਰ, ਨੇਹਾ ਦਹੂਨ, ਵਿਕਰਮ ਸਿੰਘ, ਚਿਤਵਨ ਗੋਦਾਰਾ, ਅਮਿਤ ਸਾਂਗਵਾਨ, ਗੌਰਵ ਯਾਦਵ, ਜਸਪ੍ਰੀਤ ਸਿੰਘ ਰਾਏ, ਜਸਦੀਪ ਸਿੰਘ ਢਿੱਲੋਂ, ਸੰਜੇ ਨਸਿਆਰ, ਗੁਨਿੰਦਰ ਕੌਰ, ਵਿਰੇਂਦਰ ਸੰਧੂ, ਕਪਿਲ ਮਦਾਨ, ਕੁਨਾਲ ਮਦਾਨ ਤੇ ਗੁਰਮੁੱਖ ਸਿੰਘ ਸਮੇਤ ਸਾਰੇ ਹੀ ਵਕੀਲਾਂ ਦਾ ਧਨਵਾਦ ਕੀਤਾ ਹੈ।