ਯੂ ਪੀ ਦੇ ਬੁਲੰਦ ਸ਼ਹਿਰ ਵਿੱਚ 12 ਸਾਲਾਂ ਦੀ ਬੱਚੀ ਨਾਲ ਰੇਪ ਕਰਨ ਉਪਰੰਤ ਘਰ ਵਿਚ ਦੱਬਿਆ
Published : Mar 3, 2021, 6:05 pm IST
Updated : Mar 3, 2021, 6:13 pm IST
SHARE ARTICLE
police
police

ਉਨ੍ਹਾਂ ਦੱਸਿਆ ਕਿ ਲੜਕੀ ਦੀ ਬਹੁਤ ਬੁਰੀ ਹਾਲਤ ਸੀ ਪਹਿਚਾਣ ਵੀ ਨਹੀਂ ਸੀ ਆ ਰਹੀ , ਉਸ ਦੇ ਮੂੰਹ ਤੋਂ ਖ਼ੂਨ ਆ ਰਿਹਾ ਸੀ

ਲਖਨਊ: ਯੂ ਪੀ ਦੇ ਬੁਲੰਦ ਸ਼ਹਿਰ ਵਿੱਚ 12 ਸਾਲਾਂ ਦੀ ਬੱਚੀ ਨਾਲ ਰੇਪ ਕਰਨ ਉਪਰੰਤ ਉਸ ਨੂੰ ਖੇਤ ਵਿੱਚ ਬਣੇ ਘਰ ਵਿਚ ਹੀ ਦੱਬ ਦਿੱਤਾ ਗਿਆ । ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਲੜਕੀ ਨੇ ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਲਈ ਜਦੋਂ ਨਾਲ ਦੇ ਘਰ ਗਈ ਤਾਂ ਦੋਸ਼ੀ ਨੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕਰਨ ਉਪਰੰਤ ਉਸ ਨੂੰ ਆਪਣੇ ਘਰ ਵਿੱਚ ਹੀ ਖੱਡਾ ਪੁੱਟ ਕੇ ਦਿੱਤਾ ਗਿਆ ।  ਉਨ੍ਹਾਂ ਦੱਸਿਆ ਕਿ ਲੜਕੀ ਦੀ ਬਹੁਤ ਬੁਰੀ ਹਾਲਤ ਸੀ ਪਹਿਚਾਣ ਵੀ ਨਹੀਂ ਸੀ ਆ ਰਹੀ , ਉਸ ਦੇ ਮੂੰਹ ਤੋਂ ਖ਼ੂਨ ਆ ਰਿਹਾ ਸੀ ਅਤੇ ਉਸ ਦੇ ਸਰੀਰ ਤੇ ਕੋਈ ਕੱਪੜਾ ਨਹੀਂ ਸੀ । 

rape rapeਲੜਕੀ ਦੀ ਮਾਂ ਨੇ ਦੱਸਿਆ ਕਿ ਜਦੋਂ ਲੜਕੀ ਪਾਣੀ ਪੀ ਕੇ ਵਾਪਸ ਘਰ ਨਾ ਆਈ ਤਾਂ ਉਸ ਨੂੰ ਪਰਿਵਾਰਕ ਮੈਂਬਰਾਂ ਨੇ ਲੱਭਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਦੋਸ਼ੀ ਦੇ ਘਰ ਪਹੁੰਚੇ ਤਾਂ ਉਸ ਦੇ ਘਰ ਵਿੱਚ ਕੋਈ ਵੀ ਨਹੀਂ ਸੀ। ਜਦੋਂ ਪਿੰਡ ਵਾਲਿਆਂ ਨੇ ਘਰ ਅੰਦਰ ਦਾਖਲ ਹੋ ਕੇ ਤਲਾਸ਼ੀ ਲਈ ਤਾਂ ਦੋਸ਼ੀ ਦੇ ਪੈਰਾਂ ਨੂੰ ਲੱਗੀ ਹੋਈ ਸੀ, ਜਿਸ ‘ਤੇ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਲੋਕਾਂ ਨੇ ਦੋਸ਼ੀ ਦੇ ਘਰ ਵਿਚ ਦੱਬੀ ਹੋਈ ਲੜਕੀ ਨੂੰ ਲੱਭ ਲਿਆ । ਪੁਲਸ ਦੀ ਹਾਜ਼ਰੀ ਵਿਚ ਲੜਕੀ ਦੀ ਲਾਸ਼ ਨੂੰ ਕੱਢਿਆ ਗਿਆ।  ਦੋਸ਼ੀ ਮੌਕੇ ਵਾਰਦਾਤ ਤੋਂ ਭੱਜ ਗਿਆ ਸੀ, ਜਿਸ ਨੂੰ ਹਿਮਾਚਲ ਪ੍ਰਦੇਸ਼ ਵਿੱਚੋਂ ਫੜਿਆ ਗਿਆ ਹੈ ।

Rape CaseRape Caseਬੁਲੰਦ ਸ਼ਹਿਰ ਦੇ ਐਸਐਸਪੀ ਸੰਤੋਸ਼ ਕੁਮਾਰ ਨੇ ਕਿਹਾ ਕਿ "ਉਹ ਉਸ ਪੂਰੇ ਘਰ ਵਿੱਚ ਇਕੱਲਾ ਸੀ।" ਕੁੜੀ ਪਾਣੀ ਪੀਣ ਆਈ। ਉਸਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਰੌਲਾ ਪਾ ਕੇ ਲੜਕੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ । ਬਾਅਦ ਵਿਚ ਲਾਸ਼ ਨੂੰ ਉਥੇ ਹੀ ਦਫ਼ਨਾ ਦਿੱਤਾ ਗਿਆ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement