Fact Check: ਇਹ ਤਸਵੀਰ ਬਂਦਾਯੂੰ ਰੇਪ ਪੀੜਿਤਾ ਦੀ ਨਹੀਂ ਹੈ
Published : Jan 9, 2021, 11:37 am IST
Updated : Jan 9, 2021, 12:52 pm IST
SHARE ARTICLE
 Fact Check: This picture is not of a Bandaun rape victim
Fact Check: This picture is not of a Bandaun rape victim

ਅਸੀਂ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਤਸਵੀਰ ਬਂਦਾਯੂੰ ਰੇਪ ਪੀੜਤਾ ਦੀ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡਿਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਕੁੜੀ ਦੀ ਲਾਸ਼ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਬਂਦਾਯੂੰ ਰੇਪ ਪੀੜਤਾ ਦੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਂਦਾਯੂੰ ਵਿਚ ਇੱਕ 50 ਸਾਲਾਂ ਔਰਤ ਨਾਲ ਜਬਰ ਜਨਾਹ ਦੀ ਵਾਰਦਾਤ ਹੋਈ ਸੀ। ਅਸੀਂ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਤਸਵੀਰ ਬਂਦਾਯੂੰ ਰੇਪ ਪੀੜਤਾ ਦੀ ਨਹੀਂ ਹੈ।

ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ bairwa Mahesh ਨੇ 6 ਜਨਵਰੀ 2020 ਨੂੰ ਵਾਇਰਲ ਤਸਵੀਰ ਅਪਲੋਡ ਕੀਤੀ ਜਿਸ ਉੱਪਰ ਲਿਖਿਆ ਸੀ, '''बदायूं गैंगरेप-मर्डर केस, मंदिर गई 50 वर्षीय महिला को गैंगरेप के बाद मर्डर कर दिया गया. गैंगरेप के दौरान जो भयावहता की गई शायद राक्षस भी कांप जाता. लेकिन महंत और उसके चेले दानव निकले. बदायूं पुलिस 2 दिन तक मामला छिपाए रही. ये हैवानियत की पराकाष्ठा है''

bairwa Mahesh ਨੇ ਤਸਵੀਰ ਅਪਲੋਡ ਕਰਦੇ ਹੋਏ ਆਪਣੇ ਕੈਪਸ਼ਨ ਵਿਚ ਲਿਖਿਆ , ''Up or ram rajay yaha mendiro me balatkar hi honge or kya hoga''

ਇਸ ਪੋਸਟ ਦਾ ਆਰਕਾਇਵਡ ਲਿੰਕ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਸਪੋਕਸਮੈਨ ਦੀ ਪੜਤਾਲ
ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ ਕਈ ਪੁਰਾਣੇ ਟਵੀਟ ਵਿਚ ਮਿਲੀ ਅਤੇ Bolta Hindustan ਨਾਂ ਦੀ ਵੈੱਬਸਾਈਟ ਦੀ ਖਬਰ ਵਿਚ ਪ੍ਰਕਾਸ਼ਿਤ ਮਿਲੀ। ਇਹ ਖ਼ਬਰ 25 ਦਸੰਬਰ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਆਰਟੀਕਲ ਦੀ ਹੈੱਡਲਾਈਨ ਲਿਖੀ ਗਈ ਸੀ: Another girl murdered in UP after Sanjali, still CM Yogi is busy in ‘communal’ politics

File Photo

ਇਸ ਖ਼ਬਰ ਅਨੁਸਾਰ ਇਸ ਕੁੜੀ ਦੀ ਉੱਤਰ ਪ੍ਰਦੇਸ਼ ਦੇ ਉਣਾਓ ਵਿਚ ਹੱਤਿਆ ਕੀਤੀ ਗਈ। ਖ਼ਬਰ ਸਾਲ 2018 ਦੀ ਹੈ, ਮਤਲਬ ਸਾਫ ਸੀ ਕਿ ਇਹ ਬਂਦਾਯੂੰ ਰੇਪ ਪੀੜਤਾ ਨਹੀਂ ਹੈ। ਇਸ ਖ਼ਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

ਇਸ ਤੋਂ ਇਲਾਵਾ ਸਾਨੂੰ विशाल यादव ਨਾਮ ਦੇ ਟਵਿੱਟਰ ਯੂਜ਼ਰ ਦਾ ਵੀ ਇਕ ਟਵੀਟ ਮਿਲਿਆ ਜਿਸ ਵਿਚ ਉਹਨਾਂ ਇਹ ਵਾਇਰਲ ਤਸਵੀਰ ਅਪਲੋਡ ਕੀਤੀ ਹੋਈ ਸੀ ਅਤੇ ਉਹਨਾਂ ਨੇ ਆਪਣੇ ਕੈਪਸ਼ਨ ਵਿਚ ਲਿਖਿਆ, ''एक बेटी और चढ़ी दरिंदो के हाथ उन्नाव ज़िले के सेवक खेड़ा मौराँवा की रहने वाली गोल्डी यादव''। ਇਹ ਟਵੀਟ ਵੀ 25 ਦਸੰਬਰ 2018 ਦਾ ਸੀ। ਸੋ ਇਸ ਟਵੀਟ ਤੋਂ ਵੀ ਇਹ ਸਾਫ ਹੋ ਜਾਂਦਾ ਹੈ ਕਿ ਵਾਇਰਲ ਤਸਵੀਰ ਬਂਦਾਯੂੰ ਰੇਪ ਪੀੜਿਤਾ ਦੀ ਨਹੀਂ ਹੈ ਬਲਕਿ ਉਣਾਓ ਰੇਪ ਕੇਸ ਦੀ ਹੈ। 

ਇਸ ਦੇ ਨਾਲ ਹੀ ਵਿਸ਼ਾਲ ਯਾਦਵ ਦੇ ਟਵੀਟ ਦੇ ਜਵਾਬ ਵਿਚ ਸਾਨੂੰ ਉਨਾਓ ਪੁਲਿਸ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ ਤੋਂ ਇਕ ਵਟੀਵ ਕੀਤਾ ਮਿਲਿਆ, ਜਿਸ ਵਿਚ ਲਿਖਿਆ ਸੀ, ''उक्त घटना की सूचना मिलते ही थाना मौरावां पुलिस मौके पर पहुँच शव को कब्जे में लेकर शव का पंचायतनामा भरकर पीएम हेतु भेजा गया है, अभियोग पंजी० कर कार्यवाही की जा रही है।'' 

File Photo

 ਬਂਦਾਯੂੰ ਗੈਂਗਰੇਪ:

ਉੱਤਰ ਪ੍ਰਦੇਸ਼ ਦੇ ਬਂਦਾਯੂੰ  ਵਿਚ ਇੱਕ 50 ਸਾਲਾਂ ਔਰਤ ਨਾਲ ਗੈਂਗਰੇਪ ਦੀ ਵਾਰਦਾਤ ਹੋਈ ਅਤੇ ਉਸ ਨੂੰ ਮਾਰ ਵੀ ਦਿੱਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ 3 ਜਨਵਰੀ ਦੀ ਸ਼ਾਮ ਨੂੰ ਔਰਤ ਆਪਣੇ ਘਰ ਤੋਂ ਮੰਦਿਰ ਗਈ ਸੀ ਜਿਸ ਤੋਂ ਬਾਅਦ ਅਗਲੇ ਦਿਨ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ। ਪੋਸਟਮਾਰਟਮ ਰਿਪੋਰਟ ਵਿਚ ਪੁਸ਼ਟੀ ਹੋਈ ਕਿ ਔਰਤ ਨਾਲ ਗੈਂਗਰੇਪ ਹੋਇਆ ਸੀ। ਇਸ ਵਾਰਦਾਤ ਨੂੰ ਲੈ ਕੇ ABP ਦੀ ਖਬਰ ਹੇਠਾਂ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਇਹ ਵਾਇਰਲ ਤਸਵੀਰ ਬਂਦਾਯੂੰ ਰੇਪ ਪੀੜਿਤਾ ਦੀ ਨਹੀਂ ਹੈ।
Claim - ਵਾਇਰਲ ਤਸਵੀਰ ਬਂਦਾਯੂੰ ਰੇਪ ਪੀੜਤਾ ਦੀ ਹੈ
Claimed By - ਫੇਸਬੁੱਕ ਯੂਜ਼ਰ Laxman Bhati Palrakheda 
Fact Check - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement