ਪੰਜਾਬ ਵਿਧਾਨ ਸਭਾ ਵਿਚ ਗਿੱਲ ਤੇ ਮਜੀਠੀਆ ‘ਚ ਅੱਜ ਫਿਰ ਹੋਈ ਤੂੰ-ਤੂੰ, ਮੈਂ-ਮੈਂ
Published : Mar 3, 2021, 2:29 pm IST
Updated : Mar 4, 2021, 2:15 pm IST
SHARE ARTICLE
Harminder Gill, Bikram Majithia
Harminder Gill, Bikram Majithia

ਗਿੱਲ ਨੇ ਮਾਣਹਾਨੀ ਦਾ ਕੇਸ ਕਰਨ ਦੀ ਦਿੱਤੀ ਧਮਕੀ, ਗਿੱਲ ਨੇ ਕਿਹਾ ਕਿ ਮਜੀਠੀਆ ਮਾਫੀ ਮੰਗੇ ਨਹੀਂ ਉਹ ਕੇਸ ਕਰਨਗੇ ।

ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਵੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਆਹਮੋ ਸਾਹਮਣੇ ਹੋ ਗਏ । ਦੋਵਾਂ ਨੇ ਇਕ ਦੂਜੇ ਖ਼ਿਲਾਫ਼ ਤਿੱਖੇ ਸ਼ਬਦੀ ਵਾਰ ਕੀਤੇ ਅਤੇ  ਇੱਕ ਦੂਜੇ ਦੇ ਪਰਿਵਾਰ ਪ੍ਰਤੀ ਵੀ ਮਾੜੀ ਸ਼ਬਦਾਵਲੀ ਵਰਤੀ । 

Bikram Majithia
Bikram Majithia

 

ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਿਚਕਾਰ ਅੱਜ ਵੀ ਕਾਲੇ ਦਿਨਾਂ ਨੂੰ ਲੈ ਕੇ  ਤੂੰ ਤੂੰ ਮੈਂ ਮੈਂ ਹੋਈ ਹੈ । ਮਜੀਠੀਆ ਨੇ ਹਰਮਿੰਦਰ  ਗਿੱਲ  ‘ਤੇ ਐਮਪੀ ਤਿਵਾੜੀ ਦੇ ਪਿਤਾ ਦਾ ਕਤਲ ਕਰਨ ਦਾ ਦੋਸ਼ ਲਾਇਆ । ਇਸ ਗੱਲ ‘ਤੇ ਗਿੱਲ ਨੇ ਮਾਣਹਾਨੀ ਦਾ ਕੇਸ ਕਰਨ ਦੀ  ਧਮਕੀ ਦਿੱਤੀ । ਗਿੱਲ ਨੇ ਕਿਹਾ ਕਿ ਮਜੀਠੀਆ ਮਾਫੀ ਮੰਗੇ ਨਹੀਂ ਉਹ ਕੇਸ ਕਰਨਗੇ । 

 Harminder Gill, Bikram Majithia

Harminder Gill, Bikram Majithia

ਗਿੱਲ ਨੇ ਕਿਹਾ ਉਸਨੇ 7 ਸਾਲ ਪੰਥ ਪੰਥ ਲਈ ਜੇਲ੍ਹ ਕੱਟੀ ਹੈ । ਬਿਕਰਮ ਸਿੰਘ ਮਜੀਠੀਆ ਦੱਸੇ ਕਿਹੜੀ ਜੇਲ੍ਹ ਕੱਟਣ ਵਾਲੇ ( ਸਪੀਕਰ ਨੇ ਇਤਰਾਜ ਯੋਗ ਸ਼ਬਦ ਹਟਾ ਦਿੱਤਾ  ....)ਹਨ । ਮਜੀਠੀਆ ਨੇ ਗਿੱਲ ਨੂੰ ਕਿਹਾ ਕਿ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਮੰਨਦੇ ਹਨ ਜਾਂ ਨਹੀਂ ਜਾਂ ਫਿਰ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਂ ਮੰਨਦੇ ਹਨ ਜਾਂ ਨਹੀਂ ।

Harminder Gill

Harminder Gillਪੰਜਾਬ ਵਿਧਾਨ ਸਭਾ ਵਿਚ ਗੂੰਜਿਆ ਮੁਖਤਾਰ ਅੰਸਾਰੀ ਦਾ ਮਾਮਲਾ
ਇਸ ਦੌਰਾਨ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ 'ਚ ਰੱਖਣ ਅਤੇ ਉਸ ਦੀ ਪੈਰਵੀ ਲਈ ਮੋਟੀ ਰਕਮ ਖ਼ਰਚ ਕਰਨ ਦੇ ਦੋਸ਼ ਲਗਾਏ ਹਨ । ਮਜੀਠੀਆ ਨੇ ਸਵਾਲ ਚੁੱਕਿਆ ਕਿ ਪੰਜਾਬ ਪੁਲਿਸ ਨੇ ਅੰਸਾਰੀ ਵਿਰੁੱਧ ਅਜੇ ਤੱਕ ਚਾਰਜਸ਼ੀਟ ਵੀ ਦਾਖ਼ਲ ਨਹੀਂ ਕੀਤੀ ਹੈ ।

CMPunjabCMPunjabਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਦੇ ਮੁੱਦੇ 'ਤੇ ਵੀ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ ਤੱਕ ਲਈ ਮੁਲਤਵੀ ਕਰ ਦਿੱਤੀ ਹੈ । ਪੰਜਾਬ ਸਰਕਾਰ ਵਲੋਂ 5 ਮਾਰਚ ਨੂੰ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ ਸਵੇਰੇ 9 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਵੇਗੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement