Naxalite encounter in Kanker Chhattisgarh : ਛੱਤੀਸਗੜ੍ਹ : ਮੁਕਾਬਲੇ ਦੌਰਾਨ ਪੁਲਿਸ ਮੁਲਾਜ਼ਮ ਸ਼ਹੀਦ, ਨਕਸਲੀ ਹਲਾਕ

By : BALJINDERK

Published : Mar 3, 2024, 7:51 pm IST
Updated : Mar 3, 2024, 7:51 pm IST
SHARE ARTICLE
Chhattisgarh Encounter
Chhattisgarh Encounter

Naxalite encounter in Kanker Chhattisgarh : ਕਾਂਕੇਰ ਜ਼ਿਲ੍ਹੇ ’ਚ ਛੋਟਾਬੇਠੀਆ ਥਾਣੇ ਅਧੀਨ ਪੈਂਦੇ ਪਿੰਡ ਹਿਦੂਰ ਨੇੜੇ ਜੰਗਲ ’ਚ ਹੋਇਆ ਮੁਕਾਬਲਾ


Naxalite encounter in Kanker Chhattisgarh : ਛੱਤੀਸਗੜ੍ਹ : ਮੁਕਾਬਲੇ ਦੌਰਾਨ ਪੁਲਿਸ ਮੁਲਾਜ਼ਮ ਸ਼ਹੀਦ, ਨਕਸਲੀ ਹਲਾਕ, ਕਾਂਕੇਰ, 2 ਮਾਰਚ: ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਐਤਵਾਰ ਨੂੰ ਇਕ ਮੁਕਾਬਲੇ ਦੌਰਾਨ ਇਕ ਪੁਲਿਸ ਕਾਂਸਟੇਬਲ ਸ਼ਹੀਦ ਹੋ ਗਿਆ। ਇਸ ਦੌਰਾਨ ਇਕ ਨਕਸਲੀ ਨੂੰ ਵੀ ਮਾਰ ਦਿਤਾ ਗਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪੁਲਿਸ ਦੇ ਇੰਸਪੈਕਟਰ ਜਨਰਲ (ਬਸਤਰ ਖੇਤਰ) ਸੁੰਦਰਰਾਜ ਪੀ. ਨੇ ਦਸਿਆ ਕਿ ਨਕਸਲ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਸਾਂਝੀ ਫ਼ੋਰਸ ਦੀ ਟੀਮ ਦੀ ਕਾਰਵਾਈ ਦੌਰਾਨ ਇਹ ਮੁਕਾਬਲਾ ਛੋਟਾਬੇਠੀਆ ਥਾਣੇ ਅਧੀਨ ਪੈਂਦੇ ਪਿੰਡ ਹਿਦੂਰ ਨੇੜੇ ਜੰਗਲ ’ਚ ਹੋਇਆ।

ਇਹ ਵੀ ਪੜ੍ਹੋ: Punjab News: ਪੰਜਾਬ ਦੀ ਕਾਨੂੰਨ ਵਿਵਸਥਾ ਦੇਸ਼ ਭਰ ਵਿੱਚੋਂ ਸਭ ਤੋਂ ਬਿਹਤਰ; ਨਿਵੇਸ਼ ਲਈ ਵੱਡੇ ਪੱਧਰ ‘ਤੇ ਆ ਰਹੇ ਹਨ ਉਦਯੋਗ


ਅਧਿਕਾਰੀ ਨੇ ਦਸਿਆ ਕਿ ਹਿਦੂਰ ਦੇ ਜੰਗਲ ’ਚ ਨਕਸਲੀਆਂ ਦੀ ਮੌਜੂਦਗੀ ਦੀ ਖਾਸ ਸੂਚਨਾ ਦੇ ਆਧਾਰ ’ਤੇ ਇਹ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਬਸਤਰ ਫਾਈਟਰਸ ਦੇ ਕਰਮੀ, ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਜ਼ਿਲ੍ਹਾ ਬਲ ਦੇ ਜਵਾਨ ਇਸ ਮੁਹਿੰਮ ’ਚ ਸ਼ਾਮਲ ਸਨ। ਅਧਿਕਾਰੀ ਨੇ ਦਸਿਆ ਕਿ ਗਸ਼ਤੀ ਟੀਮ ਜੰਗਲ ਦੀ ਘੇਰਾਬੰਦੀ ਕਰ ਰਹੀ ਸੀ ਜਦੋਂ ਨਕਸਲੀਆਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿਤੀਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। 

ਇਹ ਵੀ ਪੜ੍ਹੋ: Harsh Vardhan Left politics News: ਭਾਜਪਾ ਨੂੰ ਝਟਕਾ ਪਾਰਟੀ ਦੇ ਦਿੱਗਜ ਨੇਤਾ ਹਰਸ਼ਵਰਧਨ ਨੇ ਟਿਕਟ ਨਾ ਮਿਲਣ ਤੋਂ ਬਾਅਦ ਛੱਡੀ ਰਾਜਨੀਤੀ


ਸੁੰਦਰਰਾਜ ਨੇ ਕਿਹਾ ਕਿ ਬਸਤਰ ਫਾਈਟਰਜ਼ ਦੇ ਕਾਂਸਟੇਬਲ ਰਮੇਸ਼ ਕੁਰੇਠੀ ਮੁਕਾਬਲੇ ’ਚ ਸ਼ਹੀਦ ਹੋ ਗਏ। ਮੌਕੇ ਤੋਂ ਇਕ ਨਕਸਲੀ ਦੀ ਲਾਸ਼ ਮਿਲੀ ਹੈ ਅਤੇ ਇਕ ਏ.ਕੇ.-47 ਰਾਈਫਲ ਬਰਾਮਦ ਹੋਈ ਹੈ। ਉਨ੍ਹਾਂ ਦਸਿਆ ਕਿ ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ। ਅਧਿਕਾਰੀ ਨੇ ਦਸਿਆ ਕਿ ਕੁਰੇਠੀ ਕਾਂਕੇਰ ਜ਼ਿਲ੍ਹੇ ਦੇ ਪਖਨਜੂਰ ਖੇਤਰ ਦੇ ਸੰਗਮ ਪਿੰਡ ਦਾ ਰਹਿਣ ਵਾਲਾ ਸੀ। (ਪੀਟੀਆਈ)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 

(For more news apart from Naxalite encounter in Kanker Chhattisgarh   News in punjabi, stay tuned to Rozana Spokesman)

Location: India, Chhatisgarh, Koriya

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement