ਇਮਤਿਹਾਨ ਤੋਂ ਬਚਣ ਲਈ ਘਰ ਤੋਂ ਭੱਜ ਕੇ ਬੈਂਗਲੁਰੂ ਪਹੁੰਚਿਆ ਦਿੱਲੀ ਦਾ ਨਾਬਾਲਗ਼ ਨੌਜੁਆਨ, ਸ਼ੁਰੂ ਕੀਤੀ ਮਜ਼ਦੂਰੀ
Published : Mar 3, 2025, 9:51 pm IST
Updated : Mar 3, 2025, 9:51 pm IST
SHARE ARTICLE
Representative Image.
Representative Image.

ਉਸਾਰੀ ਵਾਲੀ ਥਾਂ ਦੇ ਨੇੜੇ ਇਕ ਝੁੱਗੀ ’ਚ ਰਹਿ ਰਿਹਾ ਸੀ ਮੁੰਡਾ

ਨਵੀਂ ਦਿੱਲੀ : ਦਿੱਲੀ ਦੇ ਰੋਹਿਨੀ ਜ਼ਿਲ੍ਹੇ ’ਚ ਇਕ 17 ਸਾਲ ਦੇ ਮੁੰਡੇ ਨੇ ਇਮਤਿਹਾਨ ਦੇਣ ਤੋਂ ਬਚਣ ਲਈ ਅਪਣਾ ਘਰ ਛੱਡ ਦਿਤਾ ਅਤੇ 2,000 ਕਿਲੋਮੀਟਰ ਦੂਰ ਜਾ ਕੇ ਇਕ ਉਸਾਰੀ ਵਾਲੀ ਥਾਂ ’ਤੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿਤੀ ਅਤੇ ਝੁੱਗੀ-ਝੌਂਪੜੀ ’ਚ ਰਹਿਣ ਲੱਗ ਪਿਆ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਮੁਤਾਬਕ ਮੁੰਡੇ ਦੇ ਪਰਵਾਰ ਨੇ 21 ਫ਼ਰਵਰੀ ਨੂੰ ਬੁੱਧ ਵਿਹਾਰ ਥਾਣੇ ’ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। 

ਪੁਲਿਸ ਡਿਪਟੀ ਕਮਿਸ਼ਨਰ (ਅਪਰਾਧ) ਵਿਕਰਮ ਸਿੰਘ ਨੇ ਕਿਹਾ, ‘‘ਮੁੰਡਾ ਕਨਾਟ ਪਲੇਸ ਦੇ ਇਕ ਨਾਮਵਰ ਸਕੂਲ ’ਚ 11ਵੀਂ ਜਮਾਤ ’ਚ ਪੜ੍ਹਦਾ ਸੀ, ਪਰ ਉਸ ਨੂੰ ਪੜ੍ਹਨ ’ਚ ਕੋਈ ਦਿਲਚਸਪੀ ਨਹੀਂ ਸੀ।’’ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਅਪਣਾ ਸਾਲਾਨਾ ਇਮਤਿਹਾਨ ਨਹੀਂ ਦੇਣਾ ਚਾਹੁੰਦਾ ਸੀ। 21 ਫ਼ਰਵਰੀ ਨੂੰ ਉਹ ਘਰੋਂ ਨਿਕਲਿਆ ਅਤੇ ਅਪਣੇ ਪਿਤਾ ਨੂੰ ਸੁਨੇਹਾ ਭੇਜਿਆ ਕਿ ਉਹ ਘਰ ਛੱਡ ਰਿਹਾ ਹੈ ਅਤੇ ਕੋਈ ਉਸ ਨੂੰ ਨਾ ਲੱਭੇ। ਉਸ ਦਾ ਪਿਤਾ ਇਕ ਡਰਾਈਵਰ ਹੈ ਅਤੇ ਉਸ ਨੇ ਸਕੂਲ ’ਚ ਅਪਣੇ ਪੁੱਤਰ ਦਾ ਦਾਖ਼ਲਾ EWS ਯੋਜਨਾ ਅਧੀਨ ਕਰਵਾਇਆ ਸੀ। 

ਮੁੰਡਾ ਦਿੱਲੀ ਛੱਡ ਕੇ ਬੈਂਗਲੁਰੂ ਚਲਾ ਗਿਆ ਅਤੇ ਉੱਥੇ ਇਕ ਉਸਾਰੀ ਵਾਲੀ ਥਾਂ ’ਤੇ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿਤਾ। ਅਧਿਕਾਰੀ ਨੇ ਦਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਮੁੰਡੇ ਦੀ ਭਾਲ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਅਗਵਾ ਦੇ ਪਹਿਲੂ ਦਾ ਪਤਾ ਲਗਾਉਣ ਲਈ ਵੀ ਕਈ ਸਰੋਤਾਂ ਨੂੰ ਸਰਗਰਮ ਕੀਤਾ ਗਿਆ। 

ਬਾਅਦ ’ਚ ਗੁੰਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਮੁੰਡੇ ਨੂੰ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਖੇਤਰ (ਕਰਨਾਟਕ-ਤਾਮਿਲਨਾਡੂ ਸਰਹੱਦ ਨੇੜੇ) ਤੋਂ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀ ਨੇ ਦਸਿਆ ਕਿ ਨਾਬਾਲਗ ਨੇ ਬੈਂਗਲੁਰੂ ’ਚ ਇਕ ਜਾਣਕਾਰ ਨਾਲ ਸੰਪਰਕ ਕੀਤਾ ਸੀ ਅਤੇ ਰੇਲ ਗੱਡੀ ਰਾਹੀਂ ਉੱਥੇ ਪਹੁੰਚਿਆ ਸੀ। ਡੀ.ਸੀ.ਪੀ. ਨੇ ਕਿਹਾ, ‘‘ਉਸ ਨੇ ਤਾਮਿਲਨਾਡੂ ਅਤੇ ਕਰਨਾਟਕ ਦੀ ਸਰਹੱਦ ਨੇੜੇ ਇਕ ਉਸਾਰੀ ਵਾਲੀ ਥਾਂ ’ਤੇ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਹ ਉਸਾਰੀ ਵਾਲੀ ਥਾਂ ਦੇ ਨੇੜੇ ਇਕ ਝੁੱਗੀ ’ਚ ਰਹਿ ਰਿਹਾ ਸੀ ਜਦੋਂ ਟੀਮ ਨੇ ਉਸ ਨੂੰ ਲਭਿਆ।’’

Tags: delhi, education

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement