ਗੁਰਦੁਆਰਾ ਅਜੈ ਇਨਕਲੇਵ ਦੀਆਂ ਚੋਣਾਂ 'ਚ ਅਜੀਤ ਪਾਲ ਸਿੰਘ ਬਿੰਦਰਾ ਦਾ ਧੜਾ ਜੇਤੂ
Published : Jul 25, 2017, 5:55 pm IST
Updated : Apr 3, 2018, 4:47 pm IST
SHARE ARTICLE
Ajit Pal Singh Bindra
Ajit Pal Singh Bindra

ਪੱਛਮੀ ਦਿੱਲੀ ਦੇ ਗੁਰਦਵਾਰਾ ਅਜੈ ਐਨਕਲੇਵ, ਨੇੜੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਦੀ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਅਜੀਤ ਪਾਲ ਸਿੰਘ ਬਿੰਦਰਾ ਦਾ 21 ਮੈਂਬਰੀ ਧੜਾ

 

ਨਵੀਂ ਦਿੱਲੀ, 25 ਜੁਲਾਈ (ਅਮਨਦੀਪ ਸਿੰਘ): ਪੱਛਮੀ ਦਿੱਲੀ ਦੇ ਗੁਰਦਵਾਰਾ ਅਜੈ ਐਨਕਲੇਵ, ਨੇੜੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਦੀ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਅਜੀਤ ਪਾਲ ਸਿੰਘ ਬਿੰਦਰਾ ਦਾ 21 ਮੈਂਬਰੀ ਧੜਾ ਜੇਤੂ ਰਿਹਾ ਜਦੋਂ ਕਿ ਮਨਜੀਤ ਸਿੰਘ ਬਖਸ਼ੀ ਦੀ ਅਗਵਾਈ ਵਾਲੇ ਧੜੇ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਬਖਸ਼ੀ ਧੜੇ ਦੇ ਮੈਂਬਰਾਂ ਨੇ ਵੀ ਬਿੰਦਰਾ ਧੜੇ ਨੂੰ ਸਖਤ ਚੁਨੌਤੀ ਦਿਤੀ ਤੇ ਚੌਖੀ ਤਾਦਾਦ ਵਿਚ ਵੋਟਾਂ ਲੈਣ ਵਿਚ ਸਫਲ ਰਹੇ। ਗੁਰਦੁਆਰੇ ਦੇ ਦੀਵਾਨ ਹਾਲ ਵਿਚ ਚੋਣ ਨਤੀਜਿਆਂ ਦਾ ਐਲਾਨ ਕਰਦਿਆਂ ਰਿਟਰਨਿੰਗ ਅਫ਼ਸਰ ਜਤਿੰਦਰ ਸਿੰਘ ਤਲਵਾਰ ਨੇ ਦਸਿਆ ਕਿ ਅਜੀਤ ਪਾਲ ਸਿੰਘ ਬਿੰਦਰਾ ਨੂੰ ਸਭ ਤੋਂ ਵੱਧ 97 ਵੋਟਾਂ ਪਈਆਂ ਹਨ।
ਕੁਲ 187 ਵੋਟਰਾਂ 'ਚੋਂ  167 ਵੋਟਾਂ ਪੋਲ ਹੋਈਆਂ ਸਨ। ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਰਹੇ ਜੋਗਿੰਦਰ ਸਿੰਘ ਨੂੰ ਵੀ 80 ਵੋਟਾਂ ਮਿਲੀਆਂ ਤੇ ਬਿੰਦਰਾ ਧੜੇ ਦੇ ਰਵਿੰਦਰਪਾਲ ਸਿੰਘ ਨੂੰ ਵੀ 80 ਵੋਟਾਂ ਹੀ ਮਿਲੀਆਂ ਅਤੇ ਜੋਗਿੰਦਰ ਸਿੰਘ ਨੇ ਮੈਂਬਰੀ ਦੀ ਦਾਅਵੇਦਾਰੀ ਤੋਂ ਅਪਣਾ ਨਾਂਅ ਵਾਪਸ ਲੈ ਲਿਆ। ਹੁਣ ਛੇਤੀ ਹੀ ਮੀਟਿੰਗ ਸੱਦ ਕੇ, ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਹੋਰ ਅਹੁਦੇਦਾਰਾਂ ਦਾ ਐਲਾਨ ਕਰ ਦਿਤਾ ਜਾਵੇਗਾ।
ਅਜੀਤ ਪਾਲ ਸਿੰਘ ਬਿੰਦਰਾ ਦਾ ਪ੍ਰਧਾਨ ਬਣਨਾ ਤੈਅ ਹੈ। ਨਤੀਜਿਆਂ ਦੇ ਐਲਾਨ ਪਿਛੋਂ ਗੁਰਦਵਾਰੇ ਵਿਚ ਹੀ ਸਾਬਕਾ ਅਹੁਦੇਦਾਰਾਂ ਜੋਗਿੰਦਰ ਸਿੰਘ ਭਾਅ, ਮਨਜੀਤ ਸਿੰਘ ਬਖ਼ਸ਼ੀ ਤੇ ਜੋਗਿੰਦਰ ਸਿੰਘ ਨੇ ਅਜੀਤ ਪਾਲ ਸਿੰਘ ਬਿੰਦਰਾ ਨੂੰ ਜੇਤੂ ਰਹਿਣ ਦੀ ਵਧਾਈ ਦਿਤੀ।
ਸ. ਬਿੰਦਰਾ ਨੇ ਜੇਤੂ ਬਨਾਉਣ ਲਈ ਸੰਗਤ ਦਾ ਧਨਵਾਦ ਕੀਤਾ। ਹੁਣ ਸ. ਬਿੰਦਰਾ ਲਈ ਗੁਰਦਵਾਰਾ ਕਮੇਟੀ ਦੇ 1972 ਵਿਚ ਬਣੇ ਸੰਵਿਧਾਨ ਵਿਚ ਸੋਧ ਕਰਨਾ ਤੇ ਬੀਬੀਆਂ ਲਈ ਵੀ ਮੈਂਬਰਸ਼ਿਪ ਖੋਲ੍ਹਣਾ, ਇਸਤਰੀ ਸਤਿਸੰਗ ਦੀਆਂ ਬੀਬੀਆਂ ਵਿਚ ਪਈ ਹੋਈ ਫੁਟ ਨੂੰ ਖਤਮ ਕਰਨ ਸਣੇ ਹੋਰ ਚੁਨੌਤੀਆਂ ਹੋਣਗੀਆਂ।
ਭਾਵੇਂ ਪਿਛਲੀ ਕਮੇਟੀ ਨੇ ਸੰਵਿਧਾਨ ਦਾ ਨਵਾਂ ਖਰੜਾ ਤਿਆਰ ਕੀਤਾ ਸੀ, ਪਰ ਪੁਰਾਣੇ ਪ੍ਰਧਾਨ ਦਲਜੀਤ ਸਿੰਘ ਪੁਰੀ ਨਾਲ ਪੈਦਾ ਹੋਈ ਤਕਰਾਰ ਪਿਛੋਂ ਖਰੜੇ ਨੂੰ ਜਨਰਲ ਬਾਡੀ ਵਿਚ ਪੇਸ਼ ਹੀ ਨਹੀਂ ਕੀਤਾ ਜਾ ਸਕਿਆ।
ਹੁਣ ਵੇਖਣਾ ਇਹ ਵੀ ਹੋਵੇਗਾ ਕਿ ਸ. ਬਿੰਦਰਾ ਸੰਵਿਧਾਨ ਦੀ ਉਸ ਮੱਦ ਵਿਚ ਸੋਧ ਕਰਨ ਲਈ ਰਾਜ਼ੀ ਹੁੰਦੇ ਹਨ ਜਾਂ ਨਹੀਂ, ਜਿਸ ਮੁਤਾਬਕ ਅਜੈ ਐਨਕਲੇਵ ਦੀ ਬਜਾਏ ਹੋਰਨਾਂ ਕਾਲੋਨੀਆਂ ਦਾ ਕੋਈ ਮੈਂਬਰ ਪ੍ਰਧਾਨਗੀ ਅਹੁਦੇ ਲਈ ਚੋਣ ਲੜ ਸਕਦਾ ਹੈ।
ਪਿਛਲੀਆਂ ਚੋਣਾਂ ਅਦਾਲਤੀ ਮੁਕੱਦਮੇਬਾਜ਼ੀ ਤੋਂ ਬਾਅਦ ਹਾਈਕੋਰਟ ਦੇ ਜਸਟਿਸ ਮਨਮੋਹਨ ਸਿੰਘ ਦੇ ਹੁਕਮਾਂ 'ਤੇ 9 ਅਗੱਸਤ 2015 ਨੂੰ ਹੋਈਆਂ ਸਨ ਤੇ ਇਕ ਸਾਲ  ਅਗੱਸਤ 2016 ਨੂੰ ਹੋ ਜਾਣੀਆਂ ਚਾਹੀਆਂ ਸਨ, ਪਰ ਕਮੇਟੀ ਇਸ ਬਾਰੇ ਸੰਜੀਦਾ ਨਹੀਂ ਸੀ, ਪਰ ਹੁਣ ਵੇਖਣਾ ਹੋਵੇਗਾ ਕਿ ਹੁਣ ਜੇਤੂ ਰਿਹਾ ਬਿੰਦਰਾ ਧੜੇ ਇਕ ਸਾਲ ਬਾਅਦ ਚੋਣਾਂ ਕਰਵਾਉਣ ਵਿਚ ਕਿੰਨੀ ਕੁ ਸੰਜੀਦਗੀ ਵਿਖਾਉਂਦਾ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement