ਸਰਕਾਰ ਅਤੇ ਬਿਜਲੀ ਵਿਭਾਗ ਵਿਰੁਧ ਲੋਕਾਂ ਵਲੋਂ ਪ੍ਰਦਰਸ਼ਨ
Published : Jul 27, 2017, 4:32 pm IST
Updated : Apr 3, 2018, 1:12 pm IST
SHARE ARTICLE
Protest
Protest

ਬਿਜਲੀ ਦੀ ਸਪਲਾਈ 8 ਘੰਟੇ ਨਾ ਮਿਲਣ 'ਤੇ ਗੁੱਸੇ ਵਿਚ ਆਏ ਕਿਸਾਨਾਂ ਨੇ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ। ਏਲਨਾਬਾਦ ਦੇ ਨੇੜਲੇ ਪਿੰਡ ਭੁਰਟਵਾਲਾ ਦੇ ਸਬ ਸਟੇਸ਼ਨ ਦੇ ਸਾਹਮਣੇ..

ਏਲਨਾਬਾਦ, 27 ਜੁਲਾਈ (ਪਰਦੀਪ ਧੁੰਨਾ ਚੂਹੜਚੱਕ): ਬਿਜਲੀ ਦੀ ਸਪਲਾਈ 8 ਘੰਟੇ ਨਾ ਮਿਲਣ 'ਤੇ ਗੁੱਸੇ ਵਿਚ ਆਏ ਕਿਸਾਨਾਂ ਨੇ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ। ਏਲਨਾਬਾਦ ਦੇ ਨੇੜਲੇ ਪਿੰਡ ਭੁਰਟਵਾਲਾ ਦੇ ਸਬ ਸਟੇਸ਼ਨ ਦੇ ਸਾਹਮਣੇ ਬੁੱਧਵਾਰ ਨੂੰ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ, ਸ਼ਮਿੰਦਰ ਸਿੰਘ, ਨਰੈਣ ਸਿੰਘ, ਬਲਕਰਨ ਸਿੰਘ, ਪੁਸ਼ਪੀ ਢਿੱਲੋ, ਜਰਨੈਲ ਸਿੰਘ, ਗੁਰਦਰਨ ਸਿੰਘ, ਜਗਜੀਤ ਸਿੰਘ, ਅਜਾਇਬ ਸਿੰਘ ਆਦਿ ਨੇ ਆਖਿਆ ਕਿ ਸਰਕਾਰ ਵਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਵਆਦਾ ਕੀਤਾ ਹੈ ਪਰ ਇਸ ਵਾਅਦੇ ਤੇ ਸਰਕਾਰ ਪੂਰੀ ਨਹੀ ਉੱਤਰ ਰਹੀ ਕਿਸਾਨਾਂ ਨੇ ਆਖਿਆ ਕਿ ਪਿੰਡ ਮੌਜੂਖੇੜਾ, ਮੂਸਲੀ, ਸੇਖੂਖੇੜਾ, ਕੁੱਤਾਵੱਢ, ਕੁਮਥਲਾ, ਕਿਰਪਾਲ ਪੱਟੀ, ਬਿਜਲੀ ਲਾਈਨ 'ਤੇ ਲੋਡ ਵਧਣ ਕਾਰਨ ਇਨ੍ਹਾਂ ਪਿੰਡਾਂ ਨੂੰ ਕੇਵਲ 5-6 ਘੰਟੇ ਬਿਜਲੀ ਦੀ ਸਪਲਾਈ ਮਿਲ ਰਹੀ ਹੈ। ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਕੁੱਤਾਵੱਢ ਫ਼ੀਡਰ ਵਾਸਤੇ ਪਾਈ ਨਵੀਂ ਲਾਈਨ ਨੂੰ ਚਾਲੂ ਕਰ ਕੇ ਇਨ੍ਹਾਂ ਦੋਨਾਂ ਫ਼ੀਡਰਾਂ ਦੀ ਬਿਜਲੀ ਸਪਲਾਈ ਵੱਖ-ਵੱਖ ਕੀਤੀ ਜਾਵੇ ਤਾਂ ਕਿ ਬਿਜਲੀ ਦੀ ਸਪਲਾਈ ਪੂਰੀ ਮਿਲ ਸਕੇ।
ਸੇਖੂਖੇੜਾ ਦੇ ਸਰਪੰਚ ਕੇਵਲ ਸਿੰਘ,ਮੂਸਲੀ ਦੇ ਸਰਪੰਚ ਗੁਰਲਾਲ ਸਿੰਘ, ਮੌਜੂਖੇੜਾ ਦੇ ਸਰਪੰਚ ਪ੍ਰਤੀਨਿਧੀ ਜਸਕਰਨ ਬਰਾੜ ਆਦਿ ਨੇ ਆਖਿਆ ਕਿ ਕੁੱਤਾਵੱਢ ਤੋਂ ਵਿਛਾਈ ਗਈ ਨਵੀ ਲਾਈਨ ਵਿਚ ਵਿਭਾਗ ਦੇ ਅਧਿਕਾਰੀਆਂ ਵਲੋਂ ਘਟੀਆ ਮੈਟੀਰਿਅਲ ਲਗਾਇਆ ਗਿਆ ਹੈ। ਉਨ੍ਹਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਕਰਵਾਈ ਜਾਵੇ।  ਇਸ ਮੌਕੇ ਬਿਜਲੀ ਵਿਭਾਗ ਦੇ ਜੇ ਈ ਆਦ ਰਾਮ ਵਲੋਂ ਲੋਕਾਂ ਨੂੰ ਵਿਸਵਾਸ਼ ਦਿਤਾ ਗਿਆ ਕਿ 8 ਘੰਟੇ ਬਿਜਲੀ ਦੀ ਸਪਲਾਈ ਕਰ ਦਿਤੀ ਜਲਦੀ ਤੋਂ ਜਲਦੀ ਚਾਲੂ ਕਰ ਦਿਤੀ ਜਾਵੇਗੀ ਕੁੱਤਾਵੱਢ ਫੀਡਰ ਨੂੰ ਵੀ ਵੱਖਰੀ ਲਾਈਨ ਚਾਲੂ ਕਰ ਦਿਤੀ ਜਾਵੇਗੀ ਜੇਈ ਵਲੋਂ ਦਿਤੇ ਗਏ ਵਿਸਵਾਸ਼ ਤੇ ਕਰੀਬ ਦੋ ਘੰਟਿਆਂ ਬਾਅਦ ਲੋਕਾਂ ਨੇ ਅਪਣਾ ਪ੍ਰਦਰਸ਼ਨ ਬੰਦ ਕਰ ਦਿਤਾ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement