ਦਿੱਲੀ ਵਿਚ ਸੰਸਕ੍ਰਿਤ ਦੀ ਗੁੱਡੀ ਚੜ੍ਹਾਉਣ ਦੀ ਤਿਆਰੀ
Published : Jul 26, 2017, 4:39 pm IST
Updated : Apr 3, 2018, 3:05 pm IST
SHARE ARTICLE
Manish Sisodia
Manish Sisodia

ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਨੂੰ ਸੰਸਕ੍ਰਿਤ ਜ਼ੁਬਾਨ ਵੱਲ ਖਿੱਚਣ ਲਈ ਤਿੰਨ ਮਹੀਨੇ ਦਾ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਜਾ ਰਹੀ ਹੈ।

 

ਨਵੀਂ ਦਿੱਲੀ, 26 ਜੁਲਾਈ (ਅਮਨਦੀਪ ਸਿੰਘ): ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਨੂੰ ਸੰਸਕ੍ਰਿਤ ਜ਼ੁਬਾਨ ਵੱਲ ਖਿੱਚਣ ਲਈ ਤਿੰਨ ਮਹੀਨੇ ਦਾ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਜਾ ਰਹੀ ਹੈ।
ਲੋਕਾਂ ਨੂੰ ਆਮ ਬੋਲ ਚਾਲ ਦੀ ਸੰਸਕ੍ਰਿਤ ਸਿਖਾਈ ਜਾਵੇਗੀ ਤਾ ਕਿ ਉਹ ਘਰਾਂ ਵਿਚ ਧਾਰਮਕ ਰਵਾਇਤਾਂ ਵੇਲੇ ਸੰਸਕ੍ਰਿਤ ਮੰਤਰਾਂ ਆਦਿ ਨੂੰ ਸਮਝ ਸਕਣ। ਦਿੱਲੀ ਦਾ ਕਲਾ, ਸਭਿਆਚਾਰ ਤੇ ਭਾਸ਼ਾ ਮਹਿਕਮਾ ਸੰਭਾਲਣ ਦੇ ਕੁੱਝ ਦਿਨਾਂ ਪਿਛੋਂ ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਐਲਾਨ ਕੀਤਾ ਕਿ ਸੰਸਕ੍ਰਿਤ ਜ਼ੁਬਾਨ ਨੂੰ ਉਤਸ਼ਾਹਤ ਕਰਨ ਲਈ ਸੰਸਕ੍ਰਿਤ ਅਕਾਦਮੀ ਪੂਰੀ ਦਿੱਲੀ ਵਿਚ 75 ਸੈਂਟਰ ਸਥਾਪਤ ਕਰੇਗੀ ਤੇ ਪੂਜਾ-ਪਾਠ ਤੇ ਹੋਰ ਧਾਰਮਕ ਰਵਾਇਤਾਂ ਆਦਿ ਵੇਲੇ ਵਰਤੀਂ ਜਾਂਦੀ ਸੰਸਕ੍ਰਿਤ ਸਿਖਾਉਣਾ ਕੋਰਸ ਦਾ ਮੁਖ ਟੀਚਾ ਹੋਵੇਗਾ। ਕੋਰਸ ਦੀ ਫੀਸ ਬਹੁਤ ਥੋੜੀ ਜਹੀ ਹੀ ਹੋਵੇਗੀ ਅਤੇ ਤਿੰਨ ਮਹੀਨੇ ਦੇ ਕੋਰਸ ਪਿਛੋਂ ਪ੍ਰਮਾਣ ਪੱਤਰ ਵੀ ਦਿਤਾ ਜਾਵੇਗਾ।
ਇਥੇ ਦਿੱਲੀ ਸਕੱਤਰੇਤ ਵਿਖੇ ਅੱਜ ਪੱਤਰਕਾਰ ਮਿਲਣੀ ਦੌਰਾਨ ਸਿਸੋਦੀਆ ਨੇ ਕਿਹਾ ਕਿ  ਅਸੀ ਸਾਰੇ 10 ਵੀਂ ਜਮਾਤ ਤੱਕ ਸੰਸਕ੍ਰਿਤ ਪੜ੍ਹਦੇ ਹੀ ਹਾਂ, ਪਰ ਉਸ ਵੇਲੇ ਸਾਰਾ ਜ਼ੋਰ ਭਾਸ਼ਾ 'ਤੇ ਹੀ ਦਿਤਾ ਜਾਂਦਾ ਹੈ ਤੇ ਸੰਸਕ੍ਰਿਤ ਦੀ ਵਿਹਾਰਕ ਸੋਝੀ ਨਹੀਂ ਹੁੰਦੀ, ਪਰ ਹੁਣ ਸਾਡੀ ਕੋਸ਼ਿਸ਼ ਹੈ ਕਿ ਕੋਰਸ ਰਾਹੀਂ ਲੋਕ ਪੂਜਾ-ਪਾਠ ਤੇ ਹੋਰ ਰਵਾਇਤਾਂ ਵਿਚ ਵਰਤੀ ਜਾਂਦੀ ਸੰਸਕ੍ਰਿਤ ਸਿੱਖ ਸਕਣਗੇ। ਜਿਸ ਤਰ੍ਹਾਂ ਲੋਕ ਵਿਹਾਰਕ ਅੰਗ੍ਰੇਜ਼ੀ ਤੇ ਉਰਦੂ ਸਿੱਖਦੇ ਹਨ, ਉਸੇ ਤਰ੍ਹਾਂ ਸੰਸਕ੍ਰਿਤ ਵਲ ਖਿੱਚੇ ਆਣ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement