ਜੀ.ਕੇ. ਤੇ ਸਿਰਸਾ ਵਲੋਂ ਅੰਬਾਲਾ ਕੁੱਟਮਾਰ ਮਾਮਲੇ 'ਚ ਚੁੱਕੇ ਕਦਮ ਸਲਾਹੁਣਯੋਗ: ਸੁਖਵਿੰਦਰ ਸਿੰਘ ਬੱਬਰ
Published : Jul 25, 2017, 5:57 pm IST
Updated : Apr 3, 2018, 5:48 pm IST
SHARE ARTICLE
Sukhwinder Singh Babbar
Sukhwinder Singh Babbar

ਹਰਜੀਤ ਸਿੰਘ ਜੋ ਪਿਛਲੇ ਦਿਨੀਂ ਹਰਿਆਣਾ ਸੁਬੇ ਦੇ ਅੰਬਾਲਾ ਸ਼ਹਿਰ ਵਿਖੇ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ...

 

ਨਵੀਂ ਦਿੱਲੀ, 25 ਜੁਲਾਈ (ਸੁਖਰਾਜ ਸਿੰਘ): ਹਰਜੀਤ ਸਿੰਘ ਜੋ ਪਿਛਲੇ ਦਿਨੀਂ ਹਰਿਆਣਾ ਸੁਬੇ ਦੇ ਅੰਬਾਲਾ ਸ਼ਹਿਰ ਵਿਖੇ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਤੌਰ ਡਰਾਈਵਰ ਦੀ ਨੌਕਰੀ ਦੇ ਕੇ ਮਨੁੱਖਤਾ ਭਲਾਈ ਦਾ ਜੋ ਕੰਮ ਕੀਤਾ ਹੈ ਉਹ ਇਕ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ (ਬਾਦਲ) ਦਿੱਲੀ ਯੂਥ ਵਿੰਗ ਦੇ ਨੌਜਵਾਨ ਆਗੂ ਸੁਖਵਿੰਦਰ ਸਿੰਘ ਬੱਬਰ ਨੇ ਗੱਲਬਾਤ ਦੌਰਾਨ ਕੀਤਾ।
ਸ. ਬੱਬਰ ਨੇ ਕਿਹਾ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੰਬਾਲਾ ਵਿਖੇ ਅਪਣੀ ਤਿੰਨ ਮੈਂਬਰੀ ਟੀਮ, ਜਿਸ ਵਿਚ ਹਰਜੀਤ ਸਿੰਘ ਪੱਪਾ, ਸਰਵਜੀਤ ਸਿੰਘ ਵਿਰਕ, ਗੁਰਮੀਤ ਸਿੰਘ ਭਾਟੀਆ ਸ਼ਾਮਲ ਹਨ, ਨੂੰ ਭੇਜ ਕੇ ਮਾਮਲੇ ਦੀ ਸਹੀ ਪੜਚੋਲ ਕੀਤੀ ਅਤੇ ਨਾਲ ਹੀ ਪੀੜਤ ਹਰਜੀਤ ਸਿੰਘ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਕਾਨੂੰਨੀ ਸ਼ਿਕੰਜੇ ਵਿਚ ਫਸਾਉਣ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਦੋਸ਼ੀਆਂ ਵਿਰੁਧ ਬਣਦੀ ਸਮਾਂ ਰਹਿੰਦੇ ਕਾਰਵਾਈ ਕੀਤੀ, ਉਹ ਸ. ਸਿਰਸਾ ਵਲੋਂ ਚੁੱਕਿਆ ਇਕ ਸੂਝਬੂਝ ਭਰਿਆ ਤੇ ਦਲੇਰਾਨਾ ਕਦਮ ਹੈ।
ਸ. ਬੱਬਰ ਨੇ ਇਸ ਗੱਲ 'ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਜਦੋ ਹਰਜੀਤ ਸਿੰਘ ਨਾਲ ਕੁੱਟਮਾਰ ਹੋ ਰਹੀ ਸੀ ਤਾਂ ਲੋਕ ਮੂਕਦਰਸ਼ਕ ਬਣੇ ਰਹੇ ਅਤੇ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਮੰਦਭਾਗਾ ਹੈ।
ਸ. ਸਿਰਸਾ ਵਲੋਂ ਹਰਜੀਤ ਸਿੰਘ ਦੇ ਕੇਸ ਦੀ ਕਾਨੂੰਨੀ ਲੜਾਈ ਦਿੱਲੀ ਕਮੇਟੀ ਵਲੋਂ ਲੜਨ ਨੂੰ ਉਨ੍ਹਾਂ ਕਾਬਲੇ ਤਾਰੀਫ਼ ਦਸਿਆ ਅਤੇ ਨਾਲ ਹੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਬਿਆਨ ਦੀ ਪ੍ਰਸ਼ੰਸਾ ਕੀਤੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸੰਸਾਰ ਦੇ ਸਿੱਖਾਂ ਨਾਲ ਦਿੱਲੀ ਕਮੇਟੀ ਹਮੇਸ਼ਾ ਖੜੀ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement