ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਸਵਰਾਜ ਸੱਚ ਸਾਹਮਣੇ ਰੱਖੇ: ਉਂਕਾਰ ਸਿੰਘ ਥਾਪਰ
Published : Jul 25, 2017, 5:54 pm IST
Updated : Apr 3, 2018, 4:40 pm IST
SHARE ARTICLE
Onkar Singh Thappar
Onkar Singh Thappar

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਵਸੰਤ ਵਿਹਾਰ ਦੇ ਚੇਅਰਮੈਨ ਜਥੇਦਾਰ ਉਂਕਾਰ ਸਿੰਘ ਥਾਪਰ ਨੇ ਭਾਰਤ ਦੇ..

 

ਨਵੀਂ ਦਿੱਲੀ, 25 ਜੁਲਾਈ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਵਸੰਤ ਵਿਹਾਰ ਦੇ ਚੇਅਰਮੈਨ ਜਥੇਦਾਰ ਉਂਕਾਰ ਸਿੰਘ ਥਾਪਰ ਨੇ ਭਾਰਤ ਦੇ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਦੇ ਨਾਂ ਇਕ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਜਿਹੜੇ 39 ਭਾਰਤੀਆਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗਾ ਅਤੇ ਸਾਡੀ ਪਾਰਟੀ ਦੇ ਨੁਮਾਇੰਦੇ ਜਦੋਨ ਵੀ ਬੀਬੀ ਸੁਸ਼ਮਾ ਸਵਰਾਜ ਨੂੰ ਮਿਲਣ ਜਾਂਦੇ ਰਹੇ ਤਾਂ ਉਹ ਹਮੇਸ਼ਾਂ ਝੂਠ ਬੋਲਦੀ ਰਹੀ ਅਤੇ ਕਹਿੰਦੀ ਰਹੀ ਕਿ 39 ਭਾਰਤੀ ਈਰਾਕ ਦੀ ਬਦੂਸ਼ ਜੇਲ ਵਿਚ ਬੰਦ ਹਨ ਅਤੇ ਛੇਤੀ ਹੀ ਉਹ ਭਾਰਤ ਪਰਤ ਆਉਣਗੇ।
ਜਦੋਂ ਪਤਾ ਲੱਗਾ ਕਿ ਉਹ ਜੇਲ ਤਾਂ 2 ਵਰ੍ਹੇ ਪਹਿਲਾਂ ਹੀ ਟੁੱਟ ਚੁੱਕੀ ਹੈ ਅਤੇ 39 ਭਾਰਤੀ ਮਾਰੇ ਜਾ ਚੁਕੇ ਹਨ। ਇਸ ਗੱਲ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਈਰਾਕ ਦੇ ਵਿਦੇਸ਼ ਮੰਤਰੀ ਇਬਰਾਹੀਮ ਅਜ ਜਾਫ਼ਰੀ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਭਾਰਤ ਦੌਰੇ 'ਤੇ ਆਏ ਹੋਏ ਹਨ ਅਤੇ ਬੀਬੀ ਸੁਸ਼ਮਾ ਨੂੰ ਮਿਲ ਰਹੇ ਹਨ ਉਨ੍ਹਾਂ ਤੋਂ ਵੀ ਇਸ ਗੱਲ ਦੀ ਪੁੱਛ ਪ੍ਰਤੀਤ ਕੀਤੀ ਜਾਵੇ ਕਿ ਕਿਹੜੇ ਹਾਲਾਤਾਂ ਵਿਚ ਇਹ ਹਾਦਸਾ ਵਾਪਰਿਆ ਅਤੇ 39 ਭਾਰਤੀ ਮਾਰੇ ਗਏ ਹਨ ਜਾਂ ਜਿੰਦਾ ਹਨ।
ਭਾਰਤ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਇਸ ਗੱਲ ਦਾ ਝੂਠ ਨਾ ਬੋਲਣ ਅਤੇ ਸੱਚ ਸਾਹਮਣੇ ਲਿਆਉਣ ਕਿ ਉਹ ਈਰਾਕ ਵਿਚ 39 ਭਾਰਤੀ ਲਾਪਤਾ ਹਨ ਜਾਂ ਮਾਰੇ ਗਏ ਹਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement