ਪੱਤਰਕਾਰ ਸੁੰਦਰ ਸਿੰਘ ਬੀਰ ਨੂੰ ਸਦਮਾ, ਪਤਨੀ ਦਾ ਦਿਹਾਂਤ
Published : Jul 27, 2017, 4:31 pm IST
Updated : Apr 3, 2018, 1:13 pm IST
SHARE ARTICLE
Wife of reporter Sunder Singh Bir
Wife of reporter Sunder Singh Bir

ਰਾਜਧਾਨੀ ਦਿੱਲੀ 'ਚ ਪੰਜਾਬੀ ਪੱਤਰਕਾਰਤਾ ਦੇ ਬਾਬਾ ਬੋਹੜ ਦੇ ਨਾਮ ਨਾਲ ਜਾਣੇ ਜਾਂਦੇ ਸ. ਸੁੰਦਰ ਸਿੰਘ ਬੀਰ ਦੀ ਧਰਮਪਤਨੀ ਅਤੇ ਜਨਹਿਤ ਨਿਊਜ ਦੇ ਮੁੱਖ ਸੰਪਾਦਕ....

ਨਵੀਂ ਦਿੱਲੀ, 27 ਜੁਲਾਈ (ਸੁਖਰਾਜ ਸਿੰਘ): ਰਾਜਧਾਨੀ ਦਿੱਲੀ 'ਚ ਪੰਜਾਬੀ ਪੱਤਰਕਾਰਤਾ ਦੇ ਬਾਬਾ ਬੋਹੜ ਦੇ ਨਾਮ ਨਾਲ ਜਾਣੇ ਜਾਂਦੇ ਸ. ਸੁੰਦਰ ਸਿੰਘ ਬੀਰ ਦੀ ਧਰਮਪਤਨੀ ਅਤੇ ਜਨਹਿਤ ਨਿਊਜ ਦੇ ਮੁੱਖ ਸੰਪਾਦਕ ਸ. ਸੁਦੀਪ ਸਿੰਘ ਦੀ ਮਾਤਾ ਹਰਚਰਨਜੀਤ ਕੌਰ ਦਾ ਬੀਤੇ ਦਿਨੀਂ ਸਰਵਗਵਾਸ ਹੋ ਗਿਆ ਸੀ ਅਤੇ ਉਹ 85 ਵਰ੍ਹਿਆਂ ਦੇ ਸਨ।
ਉਨ੍ਹਾਂ ਦਾ ਅੰਤਮ ਸੰਸਕਾਰ ਪੰਜਾਬੀ ਬਾਗ਼ ਦੇ ਸਮਸ਼ਾਨਘਾਟ ਵਿਖੇ ਕਰ ਦਿਤਾ ਗਿਆ। ਸ਼ਮਸ਼ਾਨਘਾਟ ਵਿਖੇ ਗੁਰਬਾਣੀ ਦੇ ਜਾਪ ਤੇ ਅਰਦਾਸ ਤੋਂ ਬਾਅਦ ਮਾਤਾ ਜੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁਤਰ ਹਿੰਮਤ ਸਿੰਘ ਤੇ ਸੁਦੀਪ ਸਿੰਘ ਨੇ ਵਖਾਈ। ਮਾਤਾ ਜੀ ਅਪਣੇ ਪਿੱਛੇ 3 ਸਪੁਤਰੀਆਂ ਅਤੇ 2 ਸਪੁਤਰ ਨੂੰ ਛੱਡ ਗਏ ਹਨ। ਮਾਤਾ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ ਵਿੱਚ ਲਗਾਇਆ। ਮਾਤਾ ਹਰਚਰਨਜੀਤ ਕੌਰ ਆਤਮਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਦੀ ਸਮਾਪਤੀ ਅਤੇ ਅੰਤਿਮ ਅਰਦਾਸ ਅਜ ਦਿਨ ਸ਼ੁਕਰਵਾਰ 28 ਜੁਲਾਈ ਨੂੰ ਦੁਪਹਿਰ 12 ਤੋਂ 1:30 ਵਜੇਂ ਤੱਕ ਭਾਈ ਲੱਖੀਸ਼ਾਹ ਵਣਜਾਰਾ ਹਾਲ, ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਹੋਵੇਗੀ।
ਮਾਤਾ ਜੀ ਦੇ ਸੰਸਕਾਰ ਮੌਕੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ, ਤਿਲਕ ਨਗਰ ਤੋਂ ਆਪ ਦੇ ਵਿਧਾਇਕ ਜਰਨੈਲ ਸਿੰਘ, ਤਿਲਕ ਨਗਰ ਤੋਂ ਕੌਂਸਲਰ ਗੁਰਮੁਖ ਸਿੰਘ ਬਿਟੂ, ਕੌਂਸਲਰ ਰਾਣੀ ਬਾਗ ਵੰਦਨਾ ਜੇਤਲੀ, ਕੌਂਸਲਰ ਰਾਜੀਵ ਯਾਦਵ, ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ,ਉਤਰੀ ਰੇਲਵੇ ਬੋਰਡ ਦੇ ਮੈਂਬਰ ਬਖਸ਼ੀ ਗੁਣਜੀਤ ਸਿੰਘ, ਯੂਥ ਵਿੰਗ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਸਕੱਤਰ ਜਨਰਲ ਜਸਪ੍ਰੀਤ ਸਿੰਘ ਵਿੱਕੀਮਾਨ, ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਤੋਂ ਇਲਾਵਾ ਵਡੀ ਗਿਣਤੀ ਵਿਚ ਪੱਤਰਕਾਰ ਪੁਜੇ ਹੋਏ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement