BHU ਕੈਂਪਸ ‘’ਚ ਗੋਲੀ ਮਾਰਕੇ ਵਿਦਿਆਰਥੀ ਦਾ ਕਤਲ
Published : Apr 3, 2019, 10:56 am IST
Updated : Apr 3, 2019, 10:56 am IST
SHARE ARTICLE
Student murders shoot at BHU campus
Student murders shoot at BHU campus

ਵਿਦਿਆਰਥੀ ਨੂੰ ਤਿੰਨ ਗੋਲੀਆਂ ਲੱਗੀਆਂ

ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਸਥਿਤ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਦੇ ਬਿੜਲਾਏ ਹੋਸਟਲ ਦੇ ਬਾਹਰ ਦੋ ਬਾਈਕ ਉਤੇ ਸਵਾਰ ਵਿਦਿਆਰਥੀਆਂ ਨੇ ਦਸ ਰਾਊਂਡ ਫਾਈਰਿੰਗ ਕਰਕੇ ਬਰਖਾਸਤ ਵਿਦਿਆਰਥੀ ਦਾ ਕਤਲ ਕਰ ਦਿੱਤਾ। ਉਸਦੇ ਪੇਟ ਵਿਚ ਤਿੰਨ ਗੋਲੀਆਂ ਲੱਗੀਆਂ, ਮੌਕੇ ਤੇ ਹੀ ਸਥਾਨਕ ਪੁਲਿਸ ਪਹੁੰਚੀ ਅਤੇ ਗੰਭੀਰ ਹਾਲਤ ਵਿਚ ਪੁਲਿਸ ਉਸ ਨੂੰ ਟ੍ਰਾਮਾ ਸੈਂਟਰ ਲੈ ਗਈ, ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸਦੀ ਮੌਤ ਹੋ ਗਈ। ਉਥੇ ਬੀਐਚਯੂ ਪ੍ਰਸ਼ਾਸਨ ਨੇ ਵਿਦਿਆਰਥੀ ਦੇ ਕਤਲ ਬਾਅਦ ਇਕ ਦਿਨ ਲਈ ਛੁੱਟੀ ਦਾ ਐਲਾਨ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਦੇ ਪਿਤਾ ਨੇ ਚੀਫ਼ ਪ੍ਰੋਕਟਰ ਅਤੇ ਚਾਰ ਵਿਦਿਆਰਥੀਆਂ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਵਿਦਿਆਰਥੀ ਦੀ ਪਛਾਣ  ਗੌਰਵ ਸਿੰਘ ਦੇ ਨਾਲ ਤੋਂ ਹੋਈ। ਗੌਰਵ ਸਿੰਘ ਦਾ ਹਰੀਸ਼ਚੰਦਰ ਘਾਟ ਉਤੇ ਅੰਤਿਮ ਸਸਕਾਰ ਕੀਤਾ ਗਿਆ। ਵਿਦਿਆਰਥੀ ਦੀ ਮੌਤ ਬਾਅਦ ਸਥਿਤੀ ਤਣਾਅਪੂਰਣ ਬਣੀ ਹੋਈ ਹੈ, ਕੈਂਪਸ ਵਿਚ ਭਾਰੀ ਫੋਰਸ ਤੈਨਾਤ ਹੈ। ਗੌਰਵ ਸਿੰਘ ਨੂੰ ਯੂਨੀਵਰਸਿਟੀ ਤੋਂ ਬਰਖਾਸਤ ਕੀਤਾ ਗਿਆ ਸੀ। ਐਮਸੀਏ ਦੀ ਪੜ੍ਹਾਈ ਦੌਰਾਨ ਅੱਗਜਨੀ ਦੀ ਇਕ ਘਟਨਾ ਦੇ ਕਾਰਨ ਯੂਨੀਵਰਸਿਟੀ ਤੋਂ ਬਰਖਾਸਤ ਕੀਤਾ ਗਿਆ ।

BHU CampusBHU Campus

ਗੌਰਵ ਸਿੰਘ ਮੰਗਲਵਾਰ ਸ਼ਾਮ ਬਿੜਲਾ ਹੋਸਟਲ ਚੋਰਾਹੇ ਉਤੇ ਆਪਣੇ ਕੁਝ ਦੋਸਤਾਂ ਨਾਲ ਖੜ੍ਹਾ ਸੀ। ਕਰੀਬ 6:30 ਵਜੇ ਦੋ ਬਾਈਕ ਉਤੇ ਸਵਾਰ ਚਾਰ ਵਿਦਿਆਰਥੀ ਆਏ ਅਤੇ ਗੌਰਵ ਉਤੇ ਤਾਬੜਤੋੜ ਫਾਈਰਿੰਗ ਕਰ ਦਿੱਤੀ। ਹਮਲਾਵਰਾਂ ਨੇ ਘੱਟੋ-ਘੱਟ ਦਸ ਗੋਲੀਆਂ ਚਲਾਈਆਂ। ਗੌਰਵ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਉਹ ਡਿੱਗ ਗਿਆ। ਅਚਾਨਕ ਹੋਏ ਹਮਲੇ ਵਿਚ ਵਿਦਿਆਰਥੀਆਂ ਵਿਚ ਭਗਦੜ ਮਚ ਗਈ। ਸੂਚਨਾ ਮਿਲਦੇ ਹੀ ਪ੍ਰਾਕਟੋਰੀਅਲ ਬੋਰਡ ਅਤੇ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਖ਼ਮੀ ਹਾਲਤ ਵਿਚ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਦੇਰ ਰਾਤ ਕਰੀਬ 1:30 ਵਜੇ ਉਸਦੀ ਮੌਤ ਹੋ ਗਈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement