
ਪਿਛਲੇ ਤਿੰਨ ਦਿਨਾਂ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਕੇਸਾਂ ਵੀ ਕਾਫੀ ਵਾਧਾ ਹੋਇਆ ਹੈ। ਜਿਸ ਦੀ ਸੰਖਿਆ ਵਧ ਕੇ ਹੁਣ 2500 ਦਾ ਅੰਕੜਾ ਪਾਰ ਕਰ ਗਈ ਹੈ
ਨਵੀਂ ਦਿੱਲੀ : ਲੌਕਡਾਊਨ ਦੇ ਦੌਰਾਨ ਅੱਜ ਸਵੇਰੇ ਇਕ ਬਾਰ ਫਿਰ ਪ੍ਰ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮੈਂ 5 ਅਪ੍ਰੈਲ ਦਿਨ ਐਤਵਾਰ ਨੂੰ ਤੁਹਾਡੇ ਤੋਂ 9 ਮਿੰਟ ਮੰਗਦਾ ਹਾਂ ਇਸ ਸਮੇਂ ਵਿਚ ਸਾਰੇ ਦੇਸ਼ ਵਾਸੀ ਰਾਤ ਨੂੰ 9 ਵਜੇ 9 ਮਿੰਟ ਦੇ ਲਈ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ ਆਪਣੇ ਘਰ ਦੇ ਦਰਵਾਜਿਆਂ ਜਾਂ ਬਾਲਕਨੀ ਵਿਚ ਆ ਕੇ ਟਾਰਚ ਜਾਂ ਮੋਮਬੱਤੀ ਜਗ੍ਹਾਉਣ। ਇਸ ਵਿਚ ਪ੍ਰਕਾਸ਼ ਦੀ ਉਸ ਮਹਾਂ ਸ਼ਕਤੀ ਦਾ ਪ੍ਰਕਾਸ਼ ਹੋਵੇਗਾ ਜਿਸ ਵਿਚ ਅਸੀਂ ਇਕ ਹੀ ਮਕਸਦ ਲਈ ਸਾਰੇ ਲੜ ਰਹੇ ਹਾਂ।
PM Narendra Modi
ਇਸੇ ਸਮੇਂ ਦੌਰਾਨ ਪੀਐੱਮ ਨਰਿੰਦਰ ਮੋਦੀ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਆਯੋਜਨ ਦੇ ਸਮੇਂ ਕਿਸੇ ਨੇ ਵੀ ਗਲੀ, ਮਹੱਲਿਆਂ ਵਿਚ ਇਕੱਠਾ ਨਹੀਂ ਹੋਣਾ ਹੈ ਬਲਕਿ ਆਪਣੇ-ਆਪਣੇ ਘਰਾਂ ਵਿਚ ਰਹਿ ਕੇ ਹੀ ਇਸ ਨੂੰ ਸਫ਼ਲ ਕਰਨਾ ਹੈ। ਕਿਉਂਕਿ ਸੋਸ਼ਲ ਡਿਸਟੈਂਸਿੰਗ ਦੀ ਰੇਖਾ ਨੂੰ ਅਸੀਂ ਪਾਰ ਨਹੀਂ ਕਰਨਾ ਹੈ ਇਹ ਹੀ ਇਕੋ ਇਕ ਕਰੋਨਾ ਵਾਇਰਸ ਦੀ ਕੜੀ ਨੂੰ ਤੋੜਨ ਦਾ ਇਹ ਵੀ ਰਾਮਬਾਣ ਇਲਾਜ਼ ਹੈ।
delhi lockdown
ਜ਼ਿਕਰਯੋਗ ਹੈ ਭਾਰਤ ਵਿਚ ਕਰੋਨਾ ਵਾਇਰਸ ਕਾਫੀ ਤੇਜੀ ਨਾਲ ਵਧ ਰਿਹਾ ਭਾਵੇਂ ਕਿ ਇਸ ਨੂੰ ਲੈ ਕੇ ਪਹਿਲਾ ਹੀ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ ਪਰ ਫਿਰ ਵੀ ਆਏ ਦਿਨ ਕਾਫੀ ਤੇਜ਼ੀ ਨਾਲ ਇਸ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਪਿਛਲੇ ਤਿੰਨ ਦਿਨਾਂ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਕੇਸਾਂ ਵੀ ਕਾਫੀ ਵਾਧਾ ਹੋਇਆ ਹੈ। ਜਿਸ ਦੀ ਸੰਖਿਆ ਵਧ ਕੇ ਹੁਣ 2500 ਦਾ ਅੰਕੜਾ ਪਾਰ ਕਰ ਗਈ ਹੈ।
Lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।