
ਮੈਂ ਕਾਲਜਾਂ ਤੋਂ ਹੀ ਪ੍ਰਤੀਯੋਗਤਾਵਾਂ ਅਤੇ ਰਾਜਨੀਤਿਕ ਬਹਿਸਾਂ ਵਿੱਚ ਹਿੱਸਾ ਲੈਂਦੀ ਆ ਰਹੀ ਹਾਂ।
ਜੋਨਪੁਰ: ਮਿਸ ਇੰਡੀਆ 2015 ਦੀ ਪ੍ਰਤਿਯੋਗੀ ਅਤੇ ਮਾਡਲ ਦਿਕਸ਼ਾ ਸਿੰਘ ਆਉਣਾ ਵਾਲਿਆਂ UP ਦੀਆਂ ਪੰਚਾਇਤੀ ਚੋਣਾਂ ਲੜ੍ਹੇਗੀ। ਦੱਸ ਦੇਈਏ ਕਿ 24 ਸਾਲਾ ਮਾਡਲ ਜੋਨਪੁਰ ਜ਼ਿਲ੍ਹੇ ਦੇ ਚਿਤੌੜੀ ਪਿੰਡ ਦੀ ਵਾਸੀ ਹੈ। ਬਾਲੀਵੁੱਡ 'ਚ ਚੰਗਾ ਨਾਮ ਕਮਾਉਣ ਵਾਲੀ ਅਦਾਕਾਰਾ ਹੁਣ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕਰੇਗੀ। ਦਿਕਸ਼ਾ ਸਿੰਘ ਨੇ ਮਿਸ ਇੰਡੀਆ -2015 ਵਿਚ ਹਿੱਸਾ ਲਿਆ ਸੀ ਤੇ ਇਸ ਵਿਚ ਉਹ ਉਪ ਜੇਤੂ ਰਹੀ। ਇਸ ਤੋਂ ਬਾਅਦ ਹੁਣ ਉਹ ਰਾਜਨੀਤੀ ਵਿਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ।
Model Diksha Singh
ਦਿਕਸ਼ਾ ਸਿੰਘ ਨੇ ਬੀਤੇ ਦਿਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ "ਮੈਂ ਪਿੰਡ ਤੋਂ ਜਮਾਤ ਤੀਜੀ ਜਮਾਤ ਤੱਕ ਪੜਾਈ ਪੂਰੀ ਕੀਤੀ ਅਤੇ ਫਿਰ ਆਪਣੇ ਪਿਤਾ ਨਾਲ ਮੁੰਬਈ ਅਤੇ ਫਿਰ ਗੋਆ ਚਲੀ ਗਈ। ਅੱਗੇ ਦੱਸਿਆ ਕਿ "ਮੈਂ ਕਾਲਜਾਂ ਤੋਂ ਹੀ ਪ੍ਰਤੀਯੋਗਤਾਵਾਂ ਅਤੇ ਰਾਜਨੀਤਿਕ ਬਹਿਸਾਂ ਵਿੱਚ ਹਿੱਸਾ ਲੈਂਦੀ ਆ ਰਹੀ ਹਾਂ। ਜਦ ਪਿੰਡ ਆਉਣ ਵੇਖਿਆ ਕਿ ਜੌਨਪੁਰ ਜ਼ਿਲ੍ਹਾ ਅਜੇ ਵੀ ਵਿਕਾਸ ਪੱਖੋਂ ਪਿਛੜਾ ਹੋਇਆ ਹੈ ਤੇ ਇਸ ਵਾਰ ਫਿਰ ਪੰਚਾਇਤੀ ਚੋਣਾਂ ਵਿਚ ਹਿੱਸਾ ਲੈ ਕੇ ਪਿੰਡ ਵਿਚ ਤਬਦੀਲੀ ਲਿਆਉਣ ਬਾਰੇ ਸੋਚਿਆ।
Model Diksha Singh