
ਮਮਤਾ ਬੈਨਰਜੀ ਨੇ ਬੰਗਾਲ ਦੇ ਰਾਜਪਾਲ ਨੂੰ ਕਿਹਾ
ਕੋਲਕਾਤਾ, 2 ਮਈ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਿਚਰਵਾਰ ਨੂੰ ਰਾਜਪਾਲ ਜਗਦੀਪ ਧਨਖੜ 'ਤੇ ਦੋਸ਼ ਲਾਇਆ ਕਿ ਉਹ ਕੋਰੋਨਾ ਵਾਇਰਸ ਸੰਕਟ ਦੌਰਾਨ 'ਸੱਤਾ ਹੜੱਪਣ' ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਨੂੰ ਪਿਛਲੇ ਹਫ਼ਤੇ ਰਾਜਪਾਲ ਨੇ ਦੋ ਚਿੱਠੀਆਂ ਭੇਜੀਆਂ ਸਨ, ਜਿਨ੍ਹਾਂ ਤੋਂ ਬਾਅਦ ਮਮਤਾ ਬੈਨਰਜੀ ਨੇ ਇਹ ਤਿੱਖੀ ਟਿਪਣੀ ਕੀਤੀ ਹੈ।
File photo
ਅਸਲ 'ਚ ਕੋਰੋਨਾ ਵਾਇਰਸ ਦੇ ਪ੍ਰਸਾਰ ਪ੍ਰਤੀ ਪਛਮੀ ਬੰਗਾਲ ਸਰਕਾਰ ਦੀ ਪ੍ਰਤੀਕਿਰਿਆ ਦੇ ਮੱਦੇਨਜ਼ਰ ਰਾਜਭਵਨ ਅਤੇ ਨਬੰਨਾ (ਸੂਬਾ ਸਕੱਤਰੇਤ) ਵਿਚਕਾਰ ਤਕਰਾਰ ਚਲ ਰਿਹਾ ਹੈ। ਮਮਤਾ ਨੇ ਧਨਖੜ ਨੂੰ 14 ਪੰਨਿਆਂ ਦੇ ਅਪਣੇ ਜਵਾਬ 'ਚ ਕਿਹਾ, ''ਇਕ ਰਾਜਪਾਲ ਨੂੰ ਲੋਕਾਂ ਵਲੋਂ ਚੁਣੇ ਹੋਏ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇ ਸ਼ਬਦ ਅਤੇ ਇਸ ਤਰ੍ਹਾਂ ਦੀ ਵਿਸ਼ਾ-ਵਸਤੂ, ਮਤਲਬ ਅਤੇ ਲਹਿਜੇ ਵਾਲੀ ਚਿੱਠੀ ਭਾਰਤ ਦੇ ਸੰਵਿਧਾਨਕ ਅਤੇ ਰਾਜਨੀਤਕ ਇਤਿਹਾਸ 'ਚ ਪਹਿਲੀ ਵਾਰੀ ਲਿਖੀ ਗਈ ਹੈ। ਮੇਰੇ ਅਤੇ ਮੇਰੇ ਮੰਤਰੀਆਂ ਅਤੇ ਮੇਰੇ ਅਧਿਕਾਰੀਆਂ ਵਿਰੁਧ ਰਾਜਪਾਲ ਦੇ ਸ਼ਬਦ ਅਪਮਾਨਜਨਕ, ਸੰਜਮਹੀਣ, ਡਰਾਉਣ ਵਾਲੇ ਅਤੇ ਨਿੰਦਣਯੋਗ ਕਹੇ ਜਾ ਸਕਦੇ ਹਨ।''
File photo
ਮਮਤਾ ਨੇ ਉਨ੍ਹਾਂ 'ਤੇ ਉਪਦੇਸ਼ ਦੇਣ ਅਤੇ ਸੰਵਿਧਾਨਕ ਨਿਯਮਾਂ ਦਾ ਖ਼ੁਦ ਪਾਲਣ ਕੀਤੇ ਬਗ਼ੈਰ ਉਨ੍ਹਾਂ ਦਾ ਪ੍ਰਵਚਨ ਦੇਣ ਅਤੇ ਉਲੰਘਣ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਰਾਜਪਾਲ ਮੁੱਖ ਮੰਤਰੀ ਦੀਆਂ ਨੀਤੀਆਂ ਤੋਂ ਸਹਿਮਤ ਨਹੀਂ ਹੋ ਸਕਦੇ ਪਰ ਮੰਦਭਾਗੀ ਗੱਲ ਹੈ ਕਿ ਇਸ ਨੂੰ ਉਨ੍ਹਾਂ ਦੇ ਨੋਟਿਸ 'ਚ ਲਿਆਉਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਤਾਕਤ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ, ''ਸੰਕਟ ਦੀ ਇਸ ਘੜੀ 'ਚ ਸੱਤਾ ਹੜੱਪਣ ਦੀਆਂ ਅਪਣੀਆਂ ਕੋਸ਼ਿਸ਼ਾਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਅਪਣੇ ਲਗਾਤਾਰ ਟਵੀਟ 'ਚ ਸਰਕਾਰੀ ਚਿੱਠੀ/ਲੋਗੋ ਇਸਤੇਮਾਲ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ।'' (ਪੀਟੀਆਈ)