
ਕਾਂਗਰੇਸ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਨਿਚਰਵਾਰ ਨੂੰ ਕਿਹਾ ਕਿ ਆਮ ਲੋਕਾਂ ਤੋਂ ਕੋਰੋਨਾ ਵਾਇਰਸ ਵਿਰੁਧ
ਨਵੀਂ ਦਿੱਲੀ, 2 ਮਈ : ਕਾਂਗਰੇਸ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਨਿਚਰਵਾਰ ਨੂੰ ਕਿਹਾ ਕਿ ਆਮ ਲੋਕਾਂ ਤੋਂ ਕੋਰੋਨਾ ਵਾਇਰਸ ਵਿਰੁਧ ਲੜਾਈ ’ਚ ਯੋਗਦਾਨ ਦੇ ਤੌਰ ’ਤੇ ਪੈਸੇ ਲਈ ਜਾ ਰਹੇ ਹਨ ਅਤੇ ਅਜਿਹੇ ਵਿਚ ‘ਪੀ.ਐਮ ਕੇਅਰਜ਼’ ਫ਼ੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਉਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ’ਚ ਲੋਕਾਂ ਤੋਂ ਪੀ.ਐਮ ਕੇਅਰਜ਼ ਫ਼ੰਡ ’ਚ 100-100 ਰੁਪਏ ਦਾ ਯੋਗਦਾਨ ਦੇਣ ਨਾਲ ਜੁੜੇ ਜ਼ਿਲ੍ਹਾ ਅਧਿਕਾਰੀ ਦੇ ਇਕ ਕਥਿਤ ਆਦੇਸ਼ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਕਿ ਦੇਸ਼ ਦੇ ਕਹੀ ਪੂੰਜੀਪਤੀਆਂ ਦੇ 68000 ਕਰੋੜ ਰੁਪਏ ਦੇ ਕਰਜ਼ ਬੱਟੇ ਖਾਤੇ ’ਚ ਪਾਉਣ ਦਾ ਵੀ ਹਿਸਾਬ ਹੋਣਾ ਚਾਹੀਦਾ ਹੈ।
File Photo
ਕਾਂਗਰਸ ਦੀ ਉਤਰ ਪ੍ਰਦੇਸ਼ ਇੰਚਾਰਜ ਪ੍ਰਿਅੰਕਾ ਨੇ ਟਵੀਟ ਕੀਤਾ, ‘‘ਇਕ ਸੁਝਾਅ : ਜਦ ਜਨਤਾ ਭੁੱਖ ਨਾਲ ਤੜਪ ਰਹੀ ਹੈ, ਰਾਸ਼ਨ, ਪਾਣੀ, ਨਕਦੀ ਦੀ ਕਿੱਲਤ ਹੈ, ਸਰਕਾਰੀ ਮਹਿਕਮਾ ਸੱਭ ਤੋਂ 100-100 ਰੁਪਏ ਪੀ.ਐਮ ਕੇਅਰਜ਼ ਫ਼ੰਡ ਲਈ ਵਸੂਲ ਰਿਹਾ ਹੈ ਤਦ ਹਰ ਨਜਰੀਏ ਤੋਂ ਉਚਿਤ ਰਹੇਗਾ ਕਿ ਪੀ.ਐਮ ਕੇਅਰਜ਼ ਫ਼ੰਡ ਦਾ ਸਰਕਾਰੀ ਆਡਿਟ ਵੀ ਹੋਵੇ।’’ ਉਨ੍ਹਾ ਕਿਹਾ, ‘‘ਦੇਸ਼ ਤੋਂ ਭੱਜ ਚੁੱਕੇ ਚੋਰਾਂ ਦੇ 68000 ਕਰੋੜ ਰੁਪਏ ਮਾਫ਼ ਹੋਏ ਉਸਦਾ ਹਿਸਾਬ ਹੋਣਾ ਚਾਹੀਦਾ। ਸਕੰਟ ਦੇ ਸਮੇਂ ਜਨਤਾ ਦੇ ਸਾਹਮਣੇ ਪਾਰਦਰਸ਼ਤਾ ਜ਼ਰੂਰੀ ਹੈ। ਇਸ ’ਚ ਜਨਤਾ ਅਤੇ ਸਰਕਾਰ ਦੋਹਾਂ ਦੀ ਭਲਾਈ ਹੈ।’’ (ਪੀਟੀਆਈ)