ਦਿੱਲੀ ਦੇ 77 ਸਰਕਾਰੀ ਸਕੂਲਾਂ ਨੂੰ ਵੈਕਸ਼ੀਨੇਸ਼ਨ ਸੈਂਟਰ ਵਿਚ ਕੀਤਾ ਗਿਆ ਤਬਦੀਲ
Published : May 3, 2021, 9:40 am IST
Updated : May 3, 2021, 9:40 am IST
SHARE ARTICLE
Corona vaccine
Corona vaccine

18-44 ਸਾਲ ਦੇ ਲੋਕਾਂ ਨੂੰ ਇੱਥੇ ਲੱਗੇਗੀ ਵੈਕਸੀਨ

 ਨਵੀਂ ਦਿੱਲੀ: ਦਿੱਲੀ ਵਿਚ ਕੋਰੋਨਾ ਦੀ ਬੇਕਾਬੂ ਰਫਤਾਰ ਅਤੇ ਮਰਨ ਵਾਲਿਆਂ ਦੀ ਗਿਣਤੀ ਨੇ ਲੋਕਾਂ ਨੂੰ ਡਰਾਇਆ ਹੋਇਆ ਹੈ। ਹੁਣ ਸਿਹਤ ਸੇਵਾਵਾਂ ਦੇ ਵਿਚਕਾਰ ਟੀਕਾਕਰਨ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ।

Coronavirus Coronavirus

ਸੀ ਐਮ ਅਰਵਿੰਦ ਕੇਜਰੀਵਾਲ ਇਹ ਵੀ ਕਹਿ ਰਹੇ ਹਨ ਕਿ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੂਰੀ ਦਿੱਲੀ ਨੂੰ ਟੀਕਾ ਲਗਵਾਉਣ ਦੀ ਤਿਆਰੀ ਹੈ। ਅਜਿਹੀ ਸਥਿਤੀ ਵਿੱਚ, ਇੱਕ ਵੱਡਾ ਫੈਸਲਾ ਲੈਂਦੇ ਹੋਏ, 77 ਸਰਕਾਰੀ ਸਕੂਲਾਂ ਨੂੰ ਟੀਕਾਕਰਨ ਕੇਂਦਰਾਂ ਵਿਚ ਤਬਦੀਲ ਕੀਤਾ ਗਿਆ।

Arvind KejriwalArvind Kejriwal

ਦਿੱਲੀ ਵਿਚ ਪਹਿਲੀ ਵਾਰ ਸਰਕਾਰੀ ਸਕੂਲਾਂ ਨੂੰ ਟੀਕਾਕਰਨ ਕੇਂਦਰਾਂ ਵਿਚ ਤਬਦੀਲ ਕੀਤਾ ਗਿਆ  ਹੈ। ਸਰਕਾਰੀ ਸਕੂਲ ਵਿਚ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਕੋਰੋਨਾ ਟੀਕਾ ਲਗਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

Corona vaccineCorona vaccine

ਦਿੱਲੀ ਸਰਕਾਰ ਨੇ 77 ਸਰਕਾਰੀ ਸਕੂਲਾਂ ਵਿੱਚ 18+ ਲਈ ਟੀਕੇ ਲਗਾਉਣ ਦੀ ਤਿਆਰੀ ਕੀਤੀ ਹੈ।  ਦਿੱਲੀ ਵਿਚ 3 ਮਈ  ਤੋਂ ਵੱਡੇ ਪੱਧਰ ਤੇ 18+ ਲਈ ਟੀਕਾਕਰਣ ਸ਼ੁਰੂ ਹੋ ਰਿਹਾ ਹੈ। ਵਧਦੀ ਭੀੜ ਦੇ ਮੱਦੇਨਜ਼ਰ, 77 ਸਰਕਾਰੀ ਸਕੂਲਾਂ ਨੂੰ  ਵੈਕਸੀਨੇਸ਼ਨ ਕੇਂਦਰ ਬਣਾਇਆ ਗਿਆ ਹੈ ਸਾਰੇ  ਸਕੂਲਾਂ ਨੂੰ ਨਜ਼ਦੀਕੀ ਹਸਪਤਾਲ ਨਾਲ ਜੋੜਿਆ ਗਿਆ ਹੈ।

Corona VaccineCorona Vaccine

ਸਕੂਲਾਂ ਦੇ ਅੰਦਰ ਟੀਕਾਕਰਨ ਕੇਂਦਰ ਇਸ ਲਈ ਬਣਾਏ ਗਏ ਹਨ ਤਾਂ ਕਿ ਜੇ ਵੱਡੀ ਗਿਣਤੀ ਵਿਚ ਲੋਕ ਟੀਕਾਕਰਨ ਲਈ ਆਉਂਦੇ ਹਨ ਤਾਂ ਸੰਕਰਮਣ ਫੈਲਣ ਦਾ ਖ਼ਤਰਾ ਘੱਟ ਹੋਵੇ।ਜਾਣਕਾਰੀ ਅਨੁਸਾਰ ਦਿੱਲੀ ਵਿਚ ਵਿਚ 6 ਸਕੂਲ, ਪੂਰਬੀ ਦਿੱਲੀ ਵਿਚ 3 ਅਤੇ ਪੱਛਮੀ ਦਿੱਲੀ ਵਿਚ 17 ਸਕੂਲਾਂ ਨੂੰ ਵੈਕਸ਼ੀਨੇਸ਼ਨ ਸੈਂਟਰ ਵਿਚ  ਤਬਦੀਲ ਕੀਤਾ ਗਿਆ ਹੈ। ਦੂਜੇ ਖੇਤਰਾਂ ਵਿੱਚ ਵੀ ਹੁਣ ਸਕੂਲਾਂ ਨੂੰ ਟੀਕੇ ਲਗਾਉਣ ਲਈ ਵਰਤਿਆ ਜਾ ਸਕਦਾ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement