
ਅੱਛੇ ਦਿਨ ਆਉਣਗੇ ਪਰ ਇਹ ਝੂਠੇ ਵਾਲੇ ਅੱਛੇ ਦਿਨ ਨਹੀਂ ਹੋਣਗੇ।
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈਦ ਮੌਕੇ ਅੱਜ ਨੂੰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ’ਚ ‘ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ’ ਚੱਲ ਰਹੀ ਹੈ, ਜੋ ਠੀਕ ਨਹੀਂ ਹੈ। ਅਲਗਾਵ ਦੀ ਰਾਜਨੀਤੀ ਚੱਲ ਰਹੀ ਹੈ, ਉਹ ਵੀ ਠੀਕ ਨਹੀਂ ਹੈ। ਅਸੀਂ ਏਕਤਾ ਚਾਹੁੰਦੇ ਹਾਂ, ਅਸੀਂ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ’ ਚਾਹੁੰਦੇ ਹਾਂ। ਈਦ ਦੀ ਨਮਾਜ਼ ਲਈ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੇ ਭਰੋਸਾ ਦਿੱਤਾ ਕਿ ‘ਨਾ ਤਾਂ ਮੈਂ, ਨਾ ਹੀ ਮੇਰੀ ਪਾਰਟੀ ਅਤੇ ਨਾ ਹੀ ਮੇਰੀ ਸਰਕਾਰ ਅਜਿਹਾ ਕੁਝ ਕਰੇਗੀ, ਜਿਸ ਨਾਲ ਤੁਹਾਨੂੰ ਦੁੱਖ ਹੋਵੇ।’
Mamata Banerjee
ਮਮਤਾ ਬੈਨਰਜੀ ਨੇ ਅੱਗੇ ਕਿਹਾ ਕਿ ਅੱਛੇ ਦਿਨ ਆਉਣਗੇ ਪਰ ਇਹ ਝੂਠੇ ਵਾਲੇ ਅੱਛੇ ਦਿਨ ਨਹੀਂ ਹੋਣਗੇ। ਅੱਛੇ ਦਿਨ ਆਉਣਗੇ, ਸਾਰਿਆਂ ਨੂੰ ਮਿਲ ਕੇ ਰਹਿਣਾ ਹੈ। ਇਕੱਠੇ ਕੰਮ ਕਰਨਾ ਹੈ, ਜੋ ਲੋਕ ਹਿੰਦੂ-ਮੁਸਲਮਾਨ ਨੂੰ ਵੱਖ ਕਰਨ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਗੱਲ ਨਾ ਸੁਣੋ। ਮਮਤਾ ਨੇ ਕਿਹਾ ਕਿ ਸਾਨੂੰ ਲੜਨਾ ਹੈ, ਡਰਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਦੇਖੋਗੇ ਕਿ ਜਿਹੋ ਜਿਹੀ ਏਕਤਾ ਬੰਗਾਲ ’ਚ ਹੈ, ਉਹ ਪੂਰੇ ਹਿੰਦੁਸਤਾਨ ’ਚ ਕਿਤੇ ਨਹੀਂ ਹੈ। ਉਹ ਲੋਕ ਇਸ ਤੋਂ ਸੜਦੇ ਹਨ, ਮੇਰੀ ਬੇਇੱਜ਼ਤੀ ਕਰਦੇ ਹਨ ਅਤੇ ਅੱਗੇ ਵੀ ਕਰਨਗੇ। ਉਨ੍ਹਾਂ ਨੂੰ ਕਰਨ ਦਿਓ, ਅਸੀਂ ਉਨ੍ਹਾਂ ਤੋਂ ਡਰਦੇ ਨਹੀਂ। ਅਸੀਂ ਡਰਪੋਕ ਨਹੀਂ ਹਾਂ, ਅਸੀਂ ਲੜਣਾ ਜਾਣਦੇ ਹਾਂ।