
ਹਾਲਾਂਕਿ ਇਹ ਹਜੇ ਸਾਹਮਣੇ ਨਹੀਂ ਆਇਆ ਹੈ ਕਿ ਇਹ ਹਾਲੀਆ ਹੈ ਜਾਂ ਨਹੀਂ।
ਨਵੀਂ ਦਿੱਲੀ - ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਇਸ ਸਮੇਂ ਕਾਠਮੰਡੂ, ਨੇਪਾਲ ਵਿਚ ਹਨ। ਉਹ ਆਪਣੀ ਦੋਸਤ ਸੁਮਨੀਮਾ ਉਦਾਸ, ਸੀਐਨਐਨ ਦੀ ਸਾਬਕਾ ਪੱਤਰਕਾਰ, ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਨੇਪਾਲ ਗਏ ਹਨ। ਉਸ ਦੇ ਪਿਤਾ, ਭੂਮ ਉਦਾਸ ਨੇ ਮਿਆਂਮਾਰ ਵਿਚ ਨੇਪਾਲੀ ਰਾਜਦੂਤ ਵਜੋਂ ਸੇਵਾ ਕੀਤੀ।
ਰਿਪੋਰਟਾਂ ਦੇ ਅਨੁਸਾਰ, ਸੁਮਨੀਮਾ ਉਦਾਸ ਦਾ ਵਿਆਹ ਨੀਮਾ ਮਾਰਟਿਨ ਸ਼ੇਰਪਾ ਨਾਲ ਹੋ ਰਿਹਾ ਹੈ ਅਤੇ 5 ਮਈ ਨੂੰ ਬੁੱਢਾ ਦੇ ਹਯਾਤ ਰੀਜੈਂਸੀ ਹੋਟਲ ਵਿਚ ਰਸਮੀ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ।
Noiiice ???? pic.twitter.com/jTvUyVuE7A
— Ajit Datta (@ajitdatta) May 3, 2022
ਰਾਹੁਲ ਗਾਂਧੀ ਆਪਣੇ ਦੋਸਤਾਂ ਨਾਲ ਕਾਠਮੰਡੂ ਦੇ ਮੈਰੀਅਟ ਹੋਟਲ ਵਿਚ ਠਹਿਰੇ ਹੋਏ ਹਨ। ਰਾਹੁਲ ਗਾਂਧੀ ਦੀ ਇਸ ਵਿਆਹ ਸਮਾਰੋਹ ਦੌਰਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ ਵੀਡੀਓ ਵਿਚ ਰਾਹੁਲ ਗਾਂਧੀ ਇਕ ਬਾਰ ਵਿਚ ਨਜ਼ਰ ਆ ਰਹੇ ਹਨ। ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਕਾਠਮੰਡੂ ਦੀ ਯਾਤਰਾ ਦਾ ਹੋ ਸਕਦਾ ਹੈ। ਹਾਲਾਂਕਿ ਇਹ ਹਜੇ ਸਾਹਮਣੇ ਨਹੀਂ ਆਇਆ ਹੈ ਕਿ ਇਹ ਹਾਲੀਆ ਹੈ ਜਾਂ ਨਹੀਂ।