
ਇਕ ਨੌਜਵਾਨ ਦੀ ਹਾਲਤ ਗੰਭੀਰ
ਨਵੀਂ ਦਿੱਲੀ: ਦਿੱਲੀ ਦੇ ਵੀਆਈਪੀ ਇਲਾਕੇ ਵਿੱਚ ਕਾਂਝਵਾਲਾ ਵਰਗਾ ਮਾਮਲਾ ਸਾਹਮਣੇ ਆਇਆ ਹੈ। ਕਨਾਟ ਪਲੇਸ ਨੇੜੇ ਕਸਤੂਰਬਾ ਗਾਂਧੀ ਅਤੇ ਟਾਲਸਟਾਏ ਮਾਰਗ ਦੇ ਚੌਰਾਹੇ 'ਤੇ ਇਕ ਕਾਰ ਨੇ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇਨ੍ਹਾਂ 'ਚੋਂ ਬਾਈਕ ਚਾਲਕ ਕਾਰ ਦੀ ਛੱਤ 'ਤੇ ਡਿੱਗ ਗਿਆ ਕਾਰ ਚਾਲਕ ਨੇ ਕਾਰ ਰੋਕਣ ਦੀ ਬਜਾਏ 3 ਕਿਲੋਮੀਟਰ ਦੂਰ ਤੱਕ ਭਜਾ ਲਈ। ਡਰਾਈਵਰ ਉਸ ਨੂੰ ਦਿੱਲੀ ਗੇਟ ਨੇੜੇ ਸੁੱਟ ਕੇ ਫਰਾਰ ਹੋ ਗਿਆ। ਇਹ ਘਟਨਾ ਸ਼ਨੀਵਾਰ ਦੇਰ ਰਾਤ ਵਾਪਰੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਅੰਦਰ ਬੈਠੇ ਲੋਕਾਂ ਨੇ ਭੱਜ ਕੇ ਬਚਾਈ ਜਾਨ
ਹਾਦਸੇ 'ਚ 30 ਸਾਲਾ ਦੀਪਾਂਸ਼ੂ ਵਰਮਾ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 20 ਸਾਲਾ ਮੁਕੁਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮੁਕੁਲ ਦੀਪਾਂਸ਼ੂ ਦੀ ਮਾਸੀ ਦਾ ਮੁੰਡਾ ਹੈ। ਦੀਪਾਂਸ਼ੂ ਦੀ ਭੈਣ ਉਨਤੀ ਨੇ ਦੱਸਿਆ ਕਿ ਜਦੋਂ ਚਸ਼ਮਦੀਦਾਂ ਨੇ ਹਾਦਸੇ ਤੋਂ ਬਾਅਦ ਮੇਰੇ ਭਰਾ ਨੂੰ ਦੇਖਿਆ ਤਾਂ ਉਹ ਜ਼ਿੰਦਾ ਸੀ। ਉਨਤੀ ਨੇ ਅੱਗੇ ਦੱਸਿਆ ਕਿ ਚਸ਼ਮਦੀਦਾਂ ਨੇ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਨ੍ਹਾਂ ਦੀ ਆਵਾਜ਼ ਸੁਣ ਕੇ ਕਾਰ ਦੀ ਰਫ਼ਤਾਰ ਵਧਾ ਦਿੱਤੀ। ਅੱਗੇ ਜਾ ਕੇ ਉਸ ਨੇ ਮੇਰੇ ਭਰਾ ਨੂੰ ਕਾਰ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ। ਜਿਸ ਨਾਲ ਉਸ ਦੇ ਸਿਰ 'ਤੇ ਸੱਟ ਲੱਗ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਸਭ ਕਾਰ ਚਾਲਕ ਵੱਲੋਂ ਜਾਣਬੁੱਝ ਕੇ ਕੀਤਾ ਗਿਆ।
ਇਹ ਵੀ ਪੜ੍ਹੋ: ਰਾਜਪਾਲ ਪੁਰੋਹਿਤ ਨੇ ਚੰਡੀਗੜ੍ਹ DGP ਨੂੰ ਲਗਾਈ ਫਟਕਾਰ, ਮੰਤਰੀ ਵੀਡੀਓ ਮਾਮਲੇ ਦੀ ਜਾਂਚ ਕਰਨ ਲਈ ਕਿਹਾ
ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਕਾਰ ਚਾਲਕ ਦਾ ਨਾਮ ਹਰਨੀਤ ਸਿੰਘ ਚਾਵਲਾ ਹੈ। ਉਹ ਸ਼ਰਾਬ ਪੀ ਕੇ ਮਹਿੰਦਰਾ ਐਕਸਯੂਵੀ ਚਲਾ ਰਿਹਾ ਸੀ। ਇਸ ਮਾਮਲੇ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ।