ਆਈਲੈਟਸ ਨੇ ਜਾਤ-ਪਾਤ ਦੇ ਬੰਧਨ ਕੀਤੇ ਫ਼ੇਲ
Published : Jun 3, 2018, 5:26 pm IST
Updated : Jun 3, 2018, 5:26 pm IST
SHARE ARTICLE
Ilets banned caste system
Ilets banned caste system

ਪੁਰਾਣੀ ਰਵਾਇਤ ਮੁਤਾਬਕ ਪੰਜਾਬ ਦੇ ਹਿੰਦੂ-ਸਿੱਖ ਅਪਣੀ ਜਾਤ ਦੇ ਅੰਦਰ ਪਰ ਗੋਤ ਤੋਂ ਬਾਹਰ ਵਿਆਹ ਕਰਦੇ ਹਨ।

ਪੁਰਾਣੀ ਰਵਾਇਤ ਮੁਤਾਬਕ ਪੰਜਾਬ ਦੇ ਹਿੰਦੂ-ਸਿੱਖ ਅਪਣੀ ਜਾਤ ਦੇ ਅੰਦਰ ਪਰ ਗੋਤ ਤੋਂ ਬਾਹਰ ਵਿਆਹ ਕਰਦੇ ਹਨ। ਇਸ ਬਾਰੇ ਕਈ ਲੋਕ ਇਹ ਦਲੀਲ ਦਿੰਦੇ ਸਨ ਕਿ ਇਹ ਪ੍ਰਕਿਰਿਆ ਵਿਗਿਆਨਕ ਹੈ ਤੇ ਸਮਾਜਕ ਵੀ ਪਰ ਆਧੁਨਿਕ ਸਮਾਜ ਵਿਚ ਪੈਸੇ ਅਤੇ ਸ਼ੁਹਰਤ ਲਈ ਆਮ ਲੋਕਾਂ ਵਿਚ ਇਹ ਧਾਰਨਾ ਘਰ ਕਰ ਗਈ ਹੈ ਕਿ ਵਹੁਟੀ ਪੈਸੇ ਕਮਾਉਣ ਵਾਲੀ ਹੋਣੀ ਚਾਹੀਦੀ ਹੈ, ਜਾਤ ਨੂੰ ਮਾਰੋ ਗੋਲੀ।

ਇਸ ਤੋਂ ਇਲਾਵਾ ਮਾਪਿਆਂ ਅਤੇ ਨਾਨਕਿਆਂ ਦੇ ਗੋਤਾਂ ਵਿਚ ਵਿਆਹ ਨਹੀਂ ਕੀਤਾ ਜਾਂਦਾ। ਅਖ਼ਬਾਰਾਂ ਵਿਚ ਛਪ ਰਹੇ ਇਸ਼ਤਿਹਾਰਾਂ ਮੁਤਾਬਕ ਇਹ ਸਾਰੇ ਰਵਾਇਤੀ ਬੰਧੇਜ਼ ਘੱਟੋ-ਘੱਟ ਆਈਲੈਟਸ ਦੇ ਹਵਾਲੇ ਨਾਲ ਦਰਕਿਨਾਰ ਕਰ ਦਿਤੇ ਗਏ ਹਨ। ਅੱਜਕਲ ਜਦੋਂ ਵਿਆਹਾਂ ਦੇ ਇਸ਼ਤਿਹਾਰ ਪੜ੍ਹ ਦੇ ਹਾਂ ਤਾਂ 75 ਫ਼ੀ ਸਦੀ ਇਸ਼ਤਿਹਾਰ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਨ੍ਹਾਂ ਵਿਚ ਮੁੰਡੇ ਵਾਲਿਆਂ ਵਲੋਂ 'ਆਈਲੈਟਸ' ਦੀ ਧਾਰਨਾ ਲਿਖੀ ਹੁੰਦੀ ਹੈ।

Ilets Iletsਇਨ੍ਹਾਂ ਸਾਰੇ ਇਸ਼ਤਿਹਾਰਾਂ ਵਿਚ ਆਈਲੈਟਸ ਦਾ ਇਮਤਿਹਾਨ ਅਹਿਮ ਯੋਗਤਾ ਜਾਪਦਾ ਹੈ ਜੋ ਵਿਆਹ ਦੀਆਂ ਰਵਾਇਤੀ ਯੋਗਤਾਵਾਂ ਨੂੰ ਦਰਜਬੰਦੀ ਵਿਚ ਪਿਛੇ ਛੱਡ ਗਿਆ ਹੈ। ਇਸ ਯੋਗਤਾ ਨਾਲ ਪੰਜਾਬੀ ਸਮਾਜ ਦੀ ਲਾਲਸਾ ਦਾ ਪਤਾ ਲਗਦਾ ਹੈ ਕਿ ਪੰਜਾਬੀ ਸਮਾਜ ਅਪਣੀ ਤਾਂਘ ਲਈ ਕਿੰਨੀ ਅਤੇ ਕਿਸ ਤਰ੍ਹਾਂ ਦੀ ਕੀਮਤ ਅਦਾ ਕਰਨ ਨੂੰ ਤਿਆਰ ਹੈ।

ਆਈਲੈਟਸ ਅੰਗਰੇਜ਼ੀ ਦਾ ਇਮਤਿਹਾਨ ਹੈ ਜੋ ਆਸਟਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਸਮੇਤ ਕਈ ਮੁਲਕਾਂ ਦਾ ਵਿਦਿਆਰਥੀ ਵੀਜ਼ਾ ਹਾਸਲ ਕਰਨ ਦੀ ਅਹਿਮ ਸ਼ਰਤ ਹੈ। ਵਿਦਿਆਰਥੀ ਵੀਜ਼ੇ ਨਾਲ ਜੀਵਨ ਸਾਥੀ ਮੁੰਡਾ ਜਾਂ ਕੁੜੀ) ਨੂੰ ਵੀ ਵੀਜ਼ਾ ਲੱਗ ਜਾਂਦਾ ਹੈ। ਇਸੇ ਲਈ ਆਈਲੈਟਸ ਵਿਆਹ ਦੀ ਅਹਿਮ ਸ਼ਰਤ ਬਣ ਗਿਆ ਹੈ ਅਤੇ ਇਸ ਨੇ ਕਈ ਰਵਾਇਤੀ ਧਾਰਨਾਵਾਂ ਬਦਲ ਦਿਤੀਆਂ ਹਨ। ਆਈਲੈਟਸ ਨੇ ਮੁੰਡੇ ਵਾਲਿਆਂ ਦੀ ਧੌਂਸ ਖ਼ਤਮ ਕਰ ਦਿਤੀ ਹੈ ਕਿਉਂਕਿ ਆਈਲੈਟਸ ਪਾਸ ਕੁੜੀ ਲਈ ਮੁੰਡੇ ਵਾਲੇ ਕੁੱਝ ਵੀ ਕਰਨ ਨੂੰ ਤਿਆਰ ਹੁੰਦੇ ਹਨ।

Ilets banned caste systemIlets banned caste systemਆਮ ਤੌਰ ਉੱਤੇ ਵਿਆਹ ਦਾ ਖ਼ਰਚ ਕੁੜੀਆਂ ਦਾ ਪਰਵਾਰ ਚੁੱਕਦਾ ਹੈ ਪਰ ਅਖ਼ਬਾਰਾਂ ਵਿਚ ਛਪਦੇ ਇਸ਼ਤਿਹਾਰ ਇਸ ਰੁਝਾਨ ਵਿਚ ਤਬਦੀਲੀ ਦੀ ਗਵਾਹੀ ਭਰਦੇ ਹਨ।  ਇਸ ਦਾ ਮਤਲਬ ਹੈ ਕਿ ਵਿਆਹ ਦੀ ਮੰਡੀ ਵਿਚ ਆਈਲੈਟਸ ਦੇ ਹਵਾਲੇ ਨਾਲ ਕੁੜੀ ਦਾ ਮੁੱਲ ਵਧ ਗਿਆ ਹੈ ਅਤੇ ਮੁੰਡੇ ਵਾਲੇ ਅਪਣੀਆਂ ਸ਼ਰਤਾਂ ਜਾਂ ਨਖ਼ਰੇ ਛੱਡ ਕੇ ਕੁੜੀ ਦੇ ਪਰਵਾਰ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹਨ।

Ilets Iletsਇਨ੍ਹਾਂ ਇਸ਼ਤਿਹਾਰਾਂ ਵਿਚੋਂ ਹੀ ਇਹ ਰੁਝਾਨ ਵੀ ਝਲਕਦਾ ਹੈ ਕਿ 'ਜਾਤੀ ਬੰਧਨ ਨਹੀਂ' ਦੀ ਖੁੱਲ੍ਹ ਮੁੰਡੇ ਵਾਲੇ ਦੇ ਰਹੇ ਹਨ ਪਰ ਕੁੜੀ ਵਾਲੇ ਨਹੀਂ। ਇਹ ਕਿਹਾ ਜਾ ਸਕਦਾ ਹੈ ਕਿ ਦੂਜੀ ਜਾਤ ਦੀ ਨੂੰਹ ਦੀ ਗੁੰਜ਼ਾਇਸ਼ ਤਾਂ ਆਈਲੈਟਸ ਨੇ ਪੈਦਾ ਕੀਤੀ ਹੈ ਪਰ ਜਵਾਈ ਦੀ ਨਹੀਂ। ਜੋੜੀਆਂ 'ਸਵਰਗਾਂ' ਦੀ ਥਾਂ ਆਈਲੈੱਟਸ ਕੇਂਦਰਾਂ 'ਚ ਬਣਨ ਲੱਗੀਆਂ ਹਨ। ਹੁਣ ਸ਼ੁਹਰਤ ਲਈ ਮੁੰਡੇ ਵਾਲੇ ਪਹਿਲਾਂ ਹੀ ਹੁਸ਼ਿਆਰ ਕੁੜੀਆਂ ਦੇ ਮਾਪਿਆਂ ਨੂੰ ਗੰਢ ਲੈਂਦੇ ਹਨ ਤੇ ਆਈਲੈਟਸ ਕਰਵਾਉਣ ਤੋਂ ਲੈ ਕੇ ਵਿਦੇਸ਼ ਭੇਜਣ ਤਕ ਦਾ ਖ਼ਰਚਾ ਅਪਣੇ ਸਿਰ ਲੈ ਲੈਂਦੇ ਹਨ ਤਾਂ ਜੋ ਉਨ੍ਹਾਂ ਦਾ ਝੁਡੂ ਤੋਂ ਝੁਡੂ ਮੁੰਡਾ ਵੀ ਵਿਦੇਸ਼ ਵਿਚ ਸੈੱਟ ਹੋ ਸਕੇ। 

ਆਈਲੈਟਸ ਦੀ ਯੋਗਤਾ ਦੇ ਅਹਿਮ ਹੋ ਜਾਣ ਨਾਲ ਵਿਆਹ ਦੇ ਇਸ਼ਤਿਹਾਰਾਂ ਵਿਚੋਂ ਜਾਤ ਦਾ ਜ਼ਿਕਰ ਘਟ ਗਿਆ ਹੈ ਅਤੇ 'ਜਾਤੀ ਬੰਧਨ ਨਹੀਂ' ਦੀ ਛੋਟ ਦਰਜ ਹੋਣ ਲੱਗੀ ਹੈ।  ਇਨ੍ਹਾਂ ਇਸ਼ਤਿਹਾਰਾਂ ਤੋਂ ਸਾਫ਼ ਹੈ ਕਿ ਵਿਦੇਸ਼ ਜਾਣ ਲਈ ਆਈਲੈਟਸ ਰਾਹ ਪੱਧਰਾ ਕਰਦਾ ਹੈ ਤਾਂ ਅਪਣੇ ਸੁਫ਼ਨਿਆਂ ਦੇ ਰਾਹ ਵਿਚ ਪੰਜਾਬੀ ਸਮਾਜ ਜਾਤ ਨੂੰ ਰੋੜਾ ਨਹੀਂ ਬਣਨ ਦਿੰਦਾ।

Ilets Iletsਜਾਤ-ਪਾਤ ਬਾਬਤ ਇਹ ਦਲੀਲ ਦਿਤੀ ਜਾਂਦੀ ਹੈ ਕਿ ਇਸ ਦੀਆਂ ਸਮਾਜਿਕ ਜੜ੍ਹਾਂ ਬਹੁਤ ਮਜ਼ਬੂਤ ਹਨ ਪਰ ਆਈਲੈਟਸ ਦਾ ਵਿਆਹ ਦੇ ਇਸ਼ਤਿਹਾਰਾਂ ਵਿਚ ਆਉਣਾ ਦਰਸਾਉਂਦਾ ਹੈ ਕਿ ਵਿਦੇਸ਼ ਜਾਣ ਦਾ ਸੁਫ਼ਨਾ ਇਨ੍ਹਾਂ ਮਜ਼ਬੂਤ ਜੜ੍ਹਾਂ ਤੋਂ ਜ਼ਿਆਦਾ ਤਾਕਤਵਰ ਸਾਬਤ ਹੋਇਆ ਹੈ। ਆਈਲੈਟਸ ਬੁਰਜੂਆ ਭਾਰਤੀ ਸਮਾਜ ਦੇ ਸਿਰ ਵਿਚ ਅਜਿਹਾ ਹਥੌੜਾ ਹੈ ਜਿਸ ਨੇ ਹਜ਼ਾਰਾਂ ਸਾਲ ਦੀ ਬਣਾਏ ਜਾਤੀ ਬੰਧਨ ਚੂਰ-ਚੂਰ ਕਰ ਕੇ ਰੱਖ ਦਿਤੇ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement