ਸ੍ਰੀਨਗਰ : ਸੀ.ਆਰ.ਪੀ.ਐਫ਼. ਦੀ ਗੱਡੀ ਹੇਠ ਆ ਕੇ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ
Published : Jun 3, 2018, 1:07 am IST
Updated : Jun 3, 2018, 1:07 am IST
SHARE ARTICLE
The stone-pelting People against the Army
The stone-pelting People against the Army

ਸੀ.ਆਰ.ਪੀ.ਐਫ਼. ਗੱਡੀ ਦੀ ਕਥਿਤ ਤੌਰ ਤੇ ਟੱਕਰ ਨਾਲ ਮਾਰੇ ਗਏ ਨੌਜਵਾਨ ਦੇ ਅੰਤਮ ਸਸਕਾਰ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਸੰਘਰਸ਼ ...

ਸ੍ਰੀਨਗਰ,  ਸੀ.ਆਰ.ਪੀ.ਐਫ਼. ਗੱਡੀ ਦੀ ਕਥਿਤ ਤੌਰ ਤੇ ਟੱਕਰ ਨਾਲ ਮਾਰੇ ਗਏ ਨੌਜਵਾਨ ਦੇ ਅੰਤਮ ਸਸਕਾਰ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਸੰਘਰਸ਼ ਹੋਇਆ।ਸ਼ਹਿਰ ਦੇ ਫ਼ਤੇਹ ਕਦਲ ਇਲਾਕੇ 'ਚ ਕੈਸਰ ਭੱਟ (21) ਦੇ ਸਸਕਾਰ 'ਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਦੋਸ਼ ਹੈ ਕਿ ਨੌਹੱਟਾ ਇਲਾਕੇ 'ਚ ਕਲ ਪ੍ਰਦਰਸ਼ਨ ਦੌਰਾਨ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ਼.) ਦੀ ਗੱਡੀ ਹੇਠ ਭੱਟ ਅਤੇ ਇਕ ਹੋਰ ਜਵਾਨ ਆ ਗਿਆ ਸੀ। ਭੱਟ ਦੀ ਅੱਜ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।

ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਈਦਗਾਹ 'ਚ ਭੱਟ ਦੇ ਸਸਕਾਰ ਦੌਰਾਨ ਸੁਰੱਖਿਆ ਬਲਾਂ ਅਤੇ ਫ਼ਤੇਹ ਕਦਲ 'ਚ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ 'ਚ ਸੰਘਰਸ਼ ਹੋਇਆ। ਕੁੱਝ ਪ੍ਰਦਰਸ਼ਨਕਾਰੀ ਮਾਮੂਲੀ ਜ਼ਖ਼ਮੀ ਵੀ ਹੋ ਗਏ। ਅੱਧੀ ਰਾਤ ਦੇ ਲਗਭਗ ਕੈਸਰ ਭੱਟ (21) ਦੀ ਮੌਤ ਮਗਰੋਂ ਅਧਿਕਾਰੀਆਂ ਨੇ ਸ੍ਰੀਨਗਰ ਦੇ ਕੁੱਝ ਇਲਾਕਿਆਂ 'ਚ ਪਾਬੰਦੀ ਦੇ ਹੁਕਮ ਵੀ ਲਾਏ ਸਨ ਪਰ ਅੰਤਮ ਸਸਕਾਰ 'ਚ ਸੈਂਕੜੇ ਲੋਕ ਇਕੱਠੇ ਹੋ ਗਏ। 

ਬਾਅਦ 'ਚ ਈਦਗਾਹ 'ਚ ਭੱਟ ਦਾ ਸਸਕਾਰ ਹੋਇਆ। ਉਧਰ ਫ਼ਤੇਹ ਕਡਲ ਇਲਾਕੇ 'ਚ ਹੀ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਇਕ ਗ੍ਰੇਨੇਡ ਸੁਟਿਆ ਜਿਸ ਨਾਲ ਸੀ.ਆਰ.ਪੀ.ਐਫ਼. ਦੇ ਤਿੰਨ ਜਵਾਨ ਅਤੇ ਇਕ ਔਰਤ ਜ਼ਖ਼ਮੀ ਹੋ ਗਈ। ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਨੌਜਵਾਨ ਦੀ ਮੌਤ ਮਗਰੋਂ ਵੱਖਵਾਦੀਆਂ ਨੇ ਕਸ਼ਮੀਰ 'ਚ ਅੱਜ ਬੰਦ ਦਾ ਸੱਦਾ ਦਿਤਾ ਸੀ ਜਿਸ ਤੋਂ ਬਾਅਦ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਅਪਣੇ ਅਦਾਰੇ ਬੰਦ ਰੱਖੇ।

ਪੁਲਿਸ ਨੇ ਰੈਲੀ ਕੱਢਣ ਤੋਂ ਰੋਕਣ ਲਈ ਅਹਿਤਿਆਤ ਦੇ ਤੌਰ ਤੇ ਵੱਖਵਾਦੀ ਜਥੇਬੰਦੀ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਆਗੂ ਮੁਹੰਮਦ ਯਾਸੀਨ ਮਲਿਕ ਉਨ੍ਹਾਂ ਦੇ ਘਰ 'ਚੋਂ ਹਿਰਾਸਤ 'ਚ ਲੈ ਲਿਆ ਅਤੇ ਹੁਰੀਅਤ ਕਾਨਫ਼ਰੰਸ ਦੇ ਉਦਾਰਵਾਦੀ ਧੜੇ ਦੇ ਆਗੂ ਮੀਰਵਾਇਜ਼ ਉਮਰ ਫ਼ਾਰੂਖ ਨੂੰ ਅੱਜ ਨਜ਼ਰਬੰਦ ਕਰ ਲਿਆ। 
ਸ਼੍ਰੀਨਗਰ 'ਚ ਕਲ ਸੀ.ਆਰ.ਪੀ.ਐਫ਼. ਦੀ ਇਕ ਗੱਡੀ ਉਸ ਵੇਲੇ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ 'ਤੇ ਆ ਗਈ ਜਦੋਂ ਉਸ ਗੱਡੀ ਦਾ ਡਰਾਈਵਰ ਸੀ.ਆਰ.ਪੀ.ਐਫ਼. ਦੇ ਇਕ ਸੀਨੀਅਰ ਅਧਿਕਾਰੀ ਨੂੰ ਛੱਡ ਕੇ ਵਾਪਸ ਪਰਤ ਰਿਹਾ ਸੀ।

ਇਹ ਘਟਨਾ ਸ਼੍ਰੀਨਗਰ ਦੇ ਨੌਹੱਟਾ ਇਲਾਕੇ ਦੀ ਹੈ। ਜਦੋਂ ਉਹ ਡਰਾਈਵਰ ਗੱਡੀ ਲੈ ਕੇ ਵਾਪਸ ਪਰਤ ਰਿਹਾ ਸੀ, ਉਸੇ ਦੌਰਾਨ ਭੀੜ ਨੇ ਉਸ ਗੱਡੀ ਨੂੰ ਘੇਰ ਲਿਆ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿਤੀ। ਡਰਾਈਵਰ ਕਿਸੇ ਤਰ੍ਹਾਂ ਅਪਣੀ ਜਾਨ ਬਚਾਉਂਦਾ ਹੋਇਆ ਉਥੋਂ ਨਿਕਲਣ ਵਿਚ ਸਫ਼ਲ ਤਾਂ ਹੋ ਗਿਆ ਪਰ ਇਸ ਦੌਰਾਨ ਤਿੰਨ ਵਿਅਕਤੀ ਉਸ ਦੀ ਗੱਡੀ ਹੇਠਾਂ ਆ ਗਏ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ। ਹਾਲਾਂਕਿ ਦਸਿਆ ਇਹ ਵੀ ਜਾ ਰਿਹਾ ਹੈ ਕਿ ਪਹਿਲਾਂ ਉਨ੍ਹਾਂ ਵਿਚੋਂ ਸਿਰਫ਼ ਇਕ ਹੀ ਵਿਅਕਤੀ ਉਸ ਦੀ ਗੱਡੀ ਹੇਠਾਂ ਆਇਆ ਸੀ ਅਤੇ ਉਸ ਦੇ ਜ਼ਖ਼ਮੀ ਹੋਣ ਤੋਂ ਬਾਅਦ ਹੀ ਭੀੜ ਕਾਫ਼ੀ ਜ਼ਿਆਦਾ ਭੜਕ ਗਈ। 

ਜੋ ਵੀਡੀਉ ਫ਼ੁਟੇਜ ਸਾਹਮਣੇ ਆਇਆ ਹੈ, ਉਸ ਵਿਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਸੀ.ਆਰ.ਪੀ.ਐਫ਼. ਦੀ ਗੱਡੀ ਭੀੜ ਨਾਲ ਘਿਰੀ ਹੋਈ ਹੈ ਅਤੇ ਪ੍ਰਦਰਸ਼ਨਕਾਰੀਆਂ ਦੀ ਇਹ ਭੀੜ ਉਸ ਗੱਡੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਜਦਕਿ ਡਰਾਈਵਰ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਹੋਰ ਵੀਡੀਉ ਸਾਹਮਣੇ ਆਇਆ ਹੈ, ਜਿਸ ਵਿਚ ਸਾਫ਼ ਤੌਰ 'ਤੇ ਇਹ ਵੇਖਿਆ ਜਾ ਸਕਦਾ ਹੈ ਕਿ ਗੱਡੀ ਪ੍ਰਦਰਸ਼ਨਕਾਰੀਆਂ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਭੀੜ ਬੜੀ ਨਜ਼ਦੀਕ ਤੋਂ ਗੱਡੀ ਉਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਰਹੀ ਹੈ। 

ਹਾਲਾਂਕਿ ਸੋਸ਼ਲ ਮੀਡੀਆ 'ਤੇ ਵਾਇਰਲ ਕੁੱਝ ਤਸਵੀਰਾਂ ਕੁੱਝ ਹੋਰ ਹੀ ਕਹਿ ਰਹੀਆਂ ਹਨ। ਇਨ੍ਹਾਂ ਤਸਵੀਰਾਂ ਮੁਤਾਬਕ ਪਹਿਲਾਂ ਸੀ.ਆਰ.ਪੀ.ਐਫ਼. ਦੀ ਗੱਡੀ ਨੇ ਇਕ ਵਿਅਕਤੀ ਨੂੰ ਦਰੜ ਦਿਤਾ ਸੀ, ਉਸ ਤੋਂ ਬਾਅਦ ਪੱਥਰਬਾਜ਼ੀ ਅਤੇ ਪ੍ਰਦਰਸ਼ਨ ਸ਼ੁਰੂ ਹੋਇਆ। ਜਦਕਿ ਪੁਲਿਸ ਦਾ ਇਸ ਬਾਰੇ ਕਹਿਣਾ ਇਹ ਹੈ ਕਿ ਕੁੱਝ ਤਸਵੀਰਾਂ ਨਾਲ ਪੂਰੀ ਘਟਨਾ ਦਾ ਪਤਾ ਨਹੀਂ ਚਲ ਸਕਦਾ। 

ਘਟਨਾ ਤੋਂ ਬਾਅਦ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਮੁੱਖ ਮੰਤਰੀ ਮਹਿਬੂਬ ਮੁਫ਼ਤੀ ਉਤੇ ਹਮਲਾ ਬੋਲ ਦਿਤਾ। ਤੁਹਾਨੂੰ ਦਸ ਦਈਏ ਕਿ ਇਸ ਮਾਮਲੇ ਤੇ ਹਾਲੇ ਤਕ ਮੁੱਖ ਮੰਤਰੀ ਵਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਜਦਕਿ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਰਾਹੀਂ ਵਿਅੰਗ ਕਸਦੇ ਹੋਏ ਕਿਹਾ ਕਿ 'ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਕ ਕਸ਼ਮੀਰੀ ਨੌਜਵਾਨ ਨੂੰ ਜੀਪ ਦੇ ਸਾਹਮਣੇ ਬੰਨ੍ਹ ਕੇ ਪ੍ਰਦਰਸ਼ਨਕਾਰੀਆਂ ਨੂੰ ਡਰਾਉਣ ਲਈ ਉਸ ਇਲਾਕੇ ਵਿਚ ਚਾਰੇ ਪਾਸੇ ਘੁਮਾਇਆ ਸੀ ਅਤੇ ਹੁਣ ਪ੍ਰਦਰਸ਼ਨਕਾਰੀਆਂ ਉਪਰ ਸਿੱਧੀ ਜੀਪ ਚੜ੍ਹਾ ਰਹੇ ਹਨ।

ਕੀ ਇਹ ਤੁਹਾਡਾ ਨਵਾਂ ਤਰੀਕਾ ਹੈ ਮੁੱਖ ਮੰਤਰੀ ਸਾਹਿਬਾ?'ਦੂਜੇ ਪਾਸੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੁੱਝ ਸਿਆਸਤਦਾਨ ਸੁਰੱਖਿਆ ਬਲਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਅਬਦੁੱਲਾ ਦੀ ਨਿੰਦਾ ਕੀਤੀ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement