
ਦੁਨੀਆ ਜਿਸ ਸਰਚ ਇੰਜਨ ਗੂਗਲ ਉਤੇ ਭਰੋਸਾ ਕਰਕੇ ਉਸਦੀ ਸਹਾਇਤਾ ਲੈਂਦੀ ਹੈ ਉਸੀ ਗੂਗਲ ਨੇ ਕੀਤਾ ਹੈ ਬਿਹਾਰ ਦੇ ਇਕ ਨੌਜਵਾਨ ਉਤੇ ਭਰੋਸਾ....
ਪਟਨਾ: ਦੁਨੀਆ ਜਿਸ ਸਰਚ ਇੰਜਨ ਗੂਗਲ ਉਤੇ ਭਰੋਸਾ ਕਰਕੇ ਉਸਦੀ ਸਹਾਇਤਾ ਲੈਂਦੀ ਹੈ ਉਸੀ ਗੂਗਲ ਨੇ ਕੀਤਾ ਹੈ ਬਿਹਾਰ ਦੇ ਇਕ ਨੌਜਵਾਨ ਉਤੇ ਭਰੋਸਾ ਅਤੇ ਇਸ ਭਰੋਸੇ ਦੇ ਚਲਦੇ ਬਿਹਾਰ ਦੇ ਇਸ ਨੌਜਵਾਨ ਨੂੰ ਦਿੱਤਾ ਗਿਆ ਹੈ ਸਵਾ ਕਰੋੜ ਦਾ ਪੈਕੇਜ।ਬਿਹਾਰ ਸਭ ਤੋਂ ਜ਼ਿਆਦਾ ਆਈਏਐਸ ਅਤੇ ਆਈਪੀਐਸ ਦੇਣ ਲਈ ਜਾਣਿਆ ਜਾਂਦਾ ਹੈ ਪਰ ਹੁਣ ਬਿਹਾਰ ਦੇ ਜਵਾਨ ਦੁਨੀਆ ਭਰ ਵਿਚ ਜਾ ਕੇ ਦੇਸ਼ ਅਤੇ ਆਪਣੇ ਪ੍ਰਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ।
adrashਮੇਕੈਨੀਕਲ ਵਿਚ ਦਾਖਿਲਾ ਮਿਲਣ ਤੋਂ ਬਾਅਦ ਵੀ ਉਨ੍ਹਾਂ ਦੀ ਰੁਚੀ ਹਿਸਾਬ ਵਿਸ਼ਾ ਅਤੇ ਪ੍ਰੋਗਰਾਮਿੰਗ ਵਿਚ ਬਣੀ ਰਹੀ। ਜਿਸ ਦੇ ਚਲਦੇ ਉਨ੍ਹਾਂ ਨੇ ਰੁੜਕੀ ਵਿਚ ਆਪਣੀ ਪੜਾਈ ਦੇ ਦੌਰਾਨ ਵੀ ਆਪਣੀ ਪਸੰਦ ਦੇ ਕੰਮ ਯਾਨੀ ਪ੍ਰੋਗਰਾਮਿੰਗ ਨੂੰ ਕਰਨਾ ਜਾਰੀ ਰੱਖਿਆ। ਜਿਸ ਦਾ ਫਾਇਦਾ ਉਨ੍ਹਾਂ ਨੂੰ ਗੂਗਲ ਇੰਟਰਵਿਊ ਵਿਚ ਮਿਲਿਆ, ਜਿੱਥੇ ਉਨ੍ਹਾਂ ਨੂੰ ਜ਼ਿਆਦਾਤਰ ਸਵਾਲ ਪ੍ਰੋਗਰਾਮਿੰਗ ਦੇ ਹੀ ਪੁੱਛੇ ਗਏ ਸਨ, ਜਿਸ ਦੇ ਬਾਅਦ ਉਨ੍ਹਾਂ ਦਾ ਕੈਂਪਸ ਸੇਲੈਕਸ਼ਨ ਤਾਂ ਕਿਤੇ ਹੋਰ ਹੋਇਆ ਪਰ ਉਨ੍ਹਾਂ ਦਾ ਗੂਗਲ ਵਿਚ ਸੇਲੇਕਸ਼ਨ ਆਫ ਕੈਂਪਸ ਹੋਇਆ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। (ਏਜੇਂਸੀ)
googleਬਿਹਾਰ ਦੀ ਰਾਜਧਾਨੀ ਪਟਨਾ ਦੀ ਬੁੱਧਾ ਕਲੋਨੀ ਦੇ ਨਿਵਾਸੀ ਆਦਰਸ਼ ਕੁਮਾਰ ਉਤੇ ਗੂਗਲ ਨੇ ਭਰੋਸਾ ਜਿਤਾਉਂਦੇ ਹੋਏ ਉਨ੍ਹਾਂ ਨੂੰ ਨੌਕਰੀ ਦਾ ਆਫਰ ਦਿਤਾ ਹੈ। ਆਈਆਈਟੀ ਰੁੜਕੀ ਦੇ 2014-18 ਬੈਚ ਦੇ ਮੈਕੇਨੀਕਲ ਬ੍ਰਾਂਚ ਦੇ ਵਿਦਿਆਰਥੀ ਆਦਰਸ਼ ਨੂੰ ਗੂਗਲ ਦੇ ਵੱਲੋਂ 1 ਕਰੋੜ ਵੀਹ ਲੱਖ ਸਾਲਾਨਾ ਨੌਕਰੀ ਦਾ ਆਫਰ ਮਿਲਿਆ ਹੈ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ ਹੁਣ ਉਹ ਅਗਸਤ ਵਿਚ ਜਰਮਨੀ ਵਿਚ ਗੂਗਲ ਦੇ ਦਫ਼ਤਰ ਵਿਚ ਅਪਣਾ ਕੰਮ ਸ਼ੁਰੂ ਕਰ ਦੇਣਗੇ।