
ਜੰਮੂ-ਕਸ਼ਮੀਰ (Jammu and Kashmir) ਦੇ ਰਾਜੌਰੀ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਸ੍ਰੀਨਗਰ (ਫਿਰਦੌਸ਼ ਕਾਦਰੀ): ਜੰਮੂ-ਕਸ਼ਮੀਰ (Jammu and Kashmir) ਦੇ ਰਾਜੌਰੀ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਬਜ਼ੁਰਗ ਮਹਿਲਾ (Old Lady) ਦੀ ਝੁੱਗੀ ਵਿਚੋਂ ਕਰੀਬ 2,60,000 ਰੁਪਏ ਮਿਲੇ। ਦੱਸਿਆ ਜਾ ਰਿਹਾ ਹੈ ਕਿ 70 ਸਾਲਾ ਭਿਖਾਰਨ ਪਿਛਲੇ ਕਈ ਸਾਲਾਂ ਤੋਂ ਰਾਜੌਰੀ (Rajouri) ਜ਼ਿਲ੍ਹੇ ਦੇ ਨੌਸ਼ਹਿਰਾ 'ਚ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ।
Beggar found in possession of over Rs 2.58 lakh in J&K
ਇਹ ਵੀ ਪੜ੍ਹੋ: ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.34 ਲੱਖ ਨਵੇਂ ਮਾਮਲੇ
ਭਿਖਾਰਨ ਦੀ ਮਾਨਸਿਕ ਹਾਲਤ ਪਿਛਲੇ ਕੁਝ ਮਹੀਨਿਆਂ ਤੋਂ ਠੀਕ ਨਹੀਂ ਸੀ। ਉਸ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਆਸ਼ਰਮ ਲਿਜਾਣ ਸਮੇਂ ਜਦੋਂ ਉਸ ਦੀ ਝੌਂਪੜੀ ਦੀ ਸਾਫ਼-ਸਫਾਈ ਕੀਤੀ ਗਈ ਤਾਂ ਅੰਦਰ ਪਈਆਂ ਬੋਰੀਆਂ 'ਚੋਂ 10, 20, 50, 100 ਅਤੇ 500 ਰੁਪਏ ਤੱਕ ਦੇ ਨੋਟ ਤੇ ਸਿੱਕੇ ਮਿਲੇ।
Beggar found in possession of over Rs 2.58 lakh in J&K
ਇਹ ਵੀ ਪੜ੍ਹੋ: ਮੰਗਲ ਗ੍ਰਹਿ ਤੇ ਮਾਰਸ ਰੋਵਰ ਦੀਆਂ ਅਦਭੁੱਤ ਤਸਵੀਰਾਂ ਆਈਆਂ ਸਾਹਮਣੇ
ਪੁਲਿਸ (Police) ਅਤੇ ਤਹਿਸੀਲਦਾਰ ਦੀ ਹਾਜ਼ਰੀ 'ਚ ਭਿਖਾਰਨ ਕੋਲੋਂ ਮਿਲੇ ਨੋਟਾਂ ਦੀ ਗਿਣਤੀ ਸ਼ੁਰੂ ਹੋਈ, ਜੋ ਲਗਭਗ 2.50 ਲੱਖ ਰੁਪਏ ਬਣੀ। ਨਗਰ ਨਿਗਮ ਦੇ ਮੈਂਬਰ ਨੇ ਦੱਸਿਆ ਕਿ ਭਿਖਾਰਨ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਸ ਨੰ ਇਹ ਵੀ ਯਾਦ ਨਹੀਂ ਹੈ ਕਿ ਉਹ ਕਿੱਥੇ ਦੀ ਰਹਿਣ ਵਾਲੀ ਹੈ।
Beggar found in possession of over Rs 2.58 lakh in J&K
ਇਹ ਵੀ ਪੜ੍ਹੋ: ਸਿੱਧੂ ਤੋਂ ਬਾਅਦ ਗੁਰਦਾਸਪੁਰੀਆਂ ਦਾ ਦਿਲ ਜਿੱਤਣ ਵਾਲੇ ਸੰਨੀ ਦਿਓਲ ਵੀ ਲਾਪਤਾ!
ਭਿਖਾਰਨ ਕੋਲੋਂ ਇੰਨੀ ਵੱਡੀ ਰਕਮ ਮਿਲਣ ਮਗਰੋਂ ਆਸਪਾਸ ਦੇ ਲੋਕ ਹੈਰਾਨ ਰਹਿ ਗਏ। ਫਿਲਹਾਲ ਇਸ ਭਿਖਾਰਨ ਨੂੰ ਆਸ਼ਰਮ ਭੇਜ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਜੌਰੀ ਜ਼ਿਲ੍ਹਾ ਪ੍ਰਸ਼ਾਸਨ (Rajouri District Administration) ਨੇ ਇਹਨੀਂ ਦਿਨੀਂ ਸੜਕਾਂ ’ਤੇ ਰਹਿਣ ਵਾਲੇ ਬੇਸਹਾਰਾ ਲੋਕਾਂ ਨੂੰ ਸਹਾਰਾ ਦੇਣ ਲਈ ਮੁਹਿੰਮ ਚਲਾਈ ਹੈ। ਇਸ ਵਿਚ ਅਜਿਹੇ ਲੋਕਾਂ ਨੂੰ ਆਸ਼ਰਮ ਭੇਜਿਆ ਜਾ ਰਿਹਾ ਹੈ।