
ਰੇਲ ਹਾਦਸੇ 'ਚ ਹੁਣ ਤੱਕ 482 ਲੋਕਾਂ ਦੀ ਜਾ ਚੁੱਕੀ ਹੈ ਜਾਨ
ਨਵੀ ਦਿੱਲ਼ੀ: ਭਾਰਤ ਦੇ ਪੂਰਬੀ ਤੱਟ 'ਤੇ ਸਥਿਤ ਓਡੀਸ਼ਾ ਰਾਜ ਵਿਚ ਸ਼ੁੱਕਰਵਾਰ ਦੇਰ ਸ਼ਾਮ ਇਕ ਵੱਡਾ ਹਾਦਸਾ ਵਾਪਰ ਗਿਆ। ਕੋਰੋਮੰਡਲ ਐਕਸਪ੍ਰੈਸ ਦੇ ਕਈ ਡੱਬੇ ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ। ਹਾਦਸੇ 'ਚ 900ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਦਕਿ 233 ਲੋਕਾਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਬਚਾਅ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿਤਾ ਹੈ। ਇਸ ਹਾਦਸੇ ਨੇ ਇਕ ਵਾਰ ਫਿਰ ਭਾਰਤੀ ਰੇਲਵੇ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਰੇਲ ਹਾਦਸਿਆਂ ਨੂੰ ਯਾਦ ਕਰਵਾ ਦਿਤਾ ਹੈ।
ਭਾਰਤੀ ਰੇਲਵੇ ਦੇ 10 ਸਾਲਾਂ ਦੇ ਸਭ ਤੋਂ ਵੱਡੇ ਰੇਲ ਹਾਦਸੇ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਰੇਲ ਹਾਦਸੇ 'ਚ 482 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਵੀ ਭਿਆਨਕ ਘਟਨਾ 20 ਨਵੰਬਰ 2016 ਦੀ ਸੀ। ਜਦੋਂ ਕਾਨਪੁਰ ਤੋਂ ਲਗਭਗ 60 ਕਿਲੋਮੀਟਰ (37 ਮੀਲ) ਦੂਰ ਪੁਖਰਯਾਨ ਵਿਖੇ ਇੰਦੌਰ-ਰਾਜੇਂਦਰ ਨਗਰ ਐਕਸਪ੍ਰੈਸ ਦੇ 14 ਡੱਬੇ ਪਟੜੀ ਤੋਂ ਉਤਰ ਗਏ। ਇਸ ਵਿੱਚ ਪਲਕ ਝਪਕਦਿਆਂ ਹੀ 152 ਯਾਤਰੀਆਂ ਦੀ ਮੌਤ ਹੋ ਗਈ ਸੀ।
13 ਜਨਵਰੀ 2022- ਬੀਕਾਨੇਰ-ਗੁਹਾਟੀ ਐਕਸਪ੍ਰੈਸ ਦੇ ਡੱਬੇ ਨਿਊ ਡੋਮੋਹਾਨੀ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ। ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ।
8 ਮਈ 2020 - ਜਾਲਨਾ ਅਤੇ ਔਰੰਗਾਬਾਦ ਜ਼ਿਲ੍ਹਿਆਂ ਵਿਚਕਾਰ ਰੇਲਵੇ ਪਟੜੀਆਂ 'ਤੇ ਸੁੱਤੇ ਹੋਏ 16 ਪ੍ਰਵਾਸੀ ਮਜ਼ਦੂਰਾਂ ਨੂੰ ਇਕ ਮਾਲ ਗੱਡੀ ਨੇ ਟੱਕਰ ਮਾਰ ਦਿਤੀ।
19 ਅਕਤੂਬਰ 2018 - ਅੰਮ੍ਰਿਤਸਰ 'ਚ ਦੁਸਹਿਰੇ ਦਾ ਤਿਉਹਾਰ ਦੇਖਣ ਲਈ ਪਟੜੀਆਂ 'ਤੇ ਖੜ੍ਹੇ ਦਰਸ਼ਕਾਂ ਦੀ ਭੀੜ 'ਤੇ ਰੇਲ ਗੱਡੀ ਚੜ ਗਈ ਸੀ। ਜਿਸ ਨਾਲ ਘੱਟੋ-ਘੱਟ 59 ਲੋਕਾਂ ਦੀ ਮੌਤ ਹੋ ਗਈ। 100 ਦੇ ਕਰੀਬ ਜ਼ਖ਼ਮੀ ਹੋ ਗਏ।
19 ਅਗਸਤ 2017 - ਪੁਰੀ-ਹਰਿਦੁਆਰ ਕਲਿੰਗਾ ਉਤਕਲ ਐਕਸਪ੍ਰੈਸ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਨੇੜੇ ਖਤੌਲੀ ਵਿਖੇ ਪਟੜੀ ਤੋਂ ਉਤਰ ਗਈ। ਘੱਟੋ-ਘੱਟ 23 ਦੀ ਮੌਤ ਹੋ ਗਈ। ਕਰੀਬ 97 ਜ਼ਖਮੀ ਹੋ ਗਏ।
21 ਜਨਵਰੀ 2017 - ਜਗਦਲਪੁਰ-ਭੁਵਨੇਸ਼ਵਰ ਹੀਰਾਖੰਡ ਐਕਸਪ੍ਰੈਸ ਵਿਜੇਨਗਰ ਦੇ ਕੁਨੇਰੂ ਨੇੜੇ ਪਟੜੀ ਤੋਂ ਉਤਰ ਗਈ। ਜਿਸ ਵਿਚ 41 ਦੀ ਮੌਤ ਹੋ ਗਈ ਅਤੇ 69 ਜ਼ਖਮੀ ਹੋ ਗਏ।
20 ਨਵੰਬਰ 2016 - ਕਾਨਪੁਰ ਤੋਂ ਲਗਭਗ 60 ਕਿਲੋਮੀਟਰ (37 ਮੀਲ) ਦੂਰ ਪੁਖਰਾਇਣ ਵਿਖੇ ਇੰਦੌਰ-ਰਾਜੇਂਦਰ ਨਗਰ ਐਕਸਪ੍ਰੈਸ ਦੇ 14 ਡੱਬੇ ਪਟੜੀ ਤੋਂ ਉਤਰ ਗਏ। ਜਿਸ ਵਿੱਚ 152 ਦੀ ਮੌਤ ਹੋ ਗਈ ਅਤੇ 260 ਜ਼ਖਮੀ ਹੋਏ।